Health Benefits of Roasted Chana: ਭੁੱਜੇ ਛੋਲੇ ਵੀ ਹਨ ਸਿਹਤ ਲਈ ਬਹੁਤ ਫ਼ਾਇਦੇਮੰਦ
Published : Nov 30, 2023, 8:03 am IST
Updated : Nov 30, 2023, 8:37 am IST
SHARE ARTICLE
Health Benefits of Roasted Chana
Health Benefits of Roasted Chana

ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਰੋਜ਼ਾਨਾ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Health Benefits of Roasted Chana: ਭੁੱਜੇ ਛੋਲਿਆਂ ਵਿਚ ਫ਼ਾਈਬਰ ਜ਼ਿਆਦਾ ਅਤੇ ਕੈਲੋਰੀ ਘੱਟ ਮਾਤਰਾ ਵਿਚ ਹੁੰਦੀ ਹੈ। ਅਜਿਹੇ ’ਚ ਭੁੱਜੇ ਛੋਲੇ ਸਰੀਰ ਵਿਚ ਗਲੂਕੋਜ਼ ਦੀ ਮਾਤਰਾ ਨੂੰ ਸੋਖ ਕੇ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਰੋਜ਼ਾਨਾ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

 ਭੁੱਜੇ ਛੋਲਿਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਵੀ ਮਦਦ ਮਿਲਦੀ ਹੈ। ਇਹ ਸਰੀਰ ਵਿਚ ਬਲੱਡ ਸਰਕੂਲੇਸ਼ਨ ਕਰਨ ’ਚ ਸਹਾਇਤਾ ਕਰਦਾ ਹੈ। ਅਜਿਹੇ ਵਿਚ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿਣ ਨਾਲ ਦਿਲ ਦੀਆਂ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ। ਭੁੱਜੇ ਛੋਲੇ ਪ੍ਰੋਟੀਨ, ਨਮੀ, ਕੈਲਸ਼ੀਅਮ, ਆਇਰਨ, ਵਿਟਾਮਿਨ, ਫ਼ਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ। ਅਜਿਹੇ ਵਿਚ ਰੋਜ਼ਾਨਾ ਦੋ ਮੁੱਠੀ ਭੁੱਜੇ ਛੋਲੇ ਖਾਣ ਨਾਲ ਸੁਸਤੀ ਦੂਰ ਹੋ ਕੇ ਐਨਰਜੀ ਭਰਪੂਰ ਹੁੰਦੀ ਹੈ। ਨਾਲ ਹੀ ਇਸ ਨਾਲ ਸਰੀਰ ਵਿਚ ਗਰਮਾਹਟ ਦਾ ਅਹਿਸਾਸ ਹੁੰਦਾ ਹੈ।

 ਭੁੱਜੇ ਛੋਲਿਆਂ ਵਿਚ ਆਇਰਨ ਹੋਣ ਨਾਲ ਖ਼ੂਨ ਦੀ ਮਾਤਰਾ ਵਧਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਭੁੱਜੇ ਛੋਲਿਆਂ ’ਚ ਕੈਲੋਰੀ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਸਿਰਫ਼ 46-50 ਕੈਲੋਰੀ ਮਿਲਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਪੇਟ ਲੰਮੇ ਸਮੇਂ ਤਕ ਭਰਿਆ ਰਹਿੰਦਾ ਹੈ। ਅਜਿਹੇ ਵਿਚ ਜ਼ਿਆਦਾ ਭੋਜਨ ਖਾਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਨੈਕਸ ਦੇ ਰੂਪ ਵਿਚ ਖਾ ਸਕਦੇ ਹੋ।

 ਅੱਜਕਲ ਖਾਣ-ਪੀਣ ਦੇ ਚਲਦੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਭੁੱਜੇ ਛੋਲਿਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਘੱਟ ਹੋਣ ਦੇ ਨਾਲ ਪਾਚਨ ਤੰਤਰ ਵਿਚ ਸੁਧਾਰ ਆਉਂਦਾ ਹੈ। ਅਜਿਹੇ ਵਿਚ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਸੁਣਨ ਵਿਚ ਥੋੜ੍ਹਾ ਅਜੀਬ ਲੱਗੇਗਾ ਪਰ ਭੁੱਜੇ ਛੋਲੇ ਖਾਣ ਨਾਲ ਕਮਰ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਵਿਚ ਪ੍ਰੋਟੀਨ ਦੀ ਸਹੀ ਮਾਤਰਾ ਹੋਣ ਨਾਲ ਕਮਰ ਦਰਦ ਤੋਂ ਰਾਹਤ ਮਿਲਣ ਨਾਲ ਕਮਜ਼ੋਰੀ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ।   

 (For more news apart from Health Benefits of Roasted Chana, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement