
ਵਾਲ ਧੋਣ ਦੇ ਬਾਅਦ 10-15 ਮਿੰਟ ਤਕ ਸਿਰ ’ਤੇ ਤੋਲੀਆ ਬੰਨ੍ਹ ਕੇ ਰੱਖੋ ਅਤੇ ਉਸ ਦੇ ਬਾਅਦ ਖੁੱਲ੍ਹੇ ਛੱਡ ਦਿਉ।
ਮੁਹਾਲੀ: ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਰੋਜ਼ਾਨਾ ਝੜਦੇ ਵਾਲਾਂ ਨੂੰ ਦੇਖਦੇ ਲੋਕ ਤਣਾਅ ਵਿਚ ਰਹਿਣਾ ਸ਼ੁਰੂ ਕਰ ਦਿੰਦੇ ਹਨ। ਤਣਾਅ ਨਾਲ ਇਹ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ। ਅਜਿਹੇ ’ਚ ਤਣਾਅ ਲੈਣ ਦੀ ਬਜਾਏ ਕਿਉਂ ਨਾ ਵਾਲ ਧੋਂਦੇ ਅਤੇ ਸੁਕਾਉਣ ਸਮੇਂ ਕੁੱਝ ਗੱਲਾਂ ਦਾ ਖ਼ਾਸ ਧਿਆਨ ਰਖਿਆ ਜਾਵੇ ਤਾਂ ਜੋ ਟੁਟਦੇ-ਝੜਦੇ ਵਾਲਾਂ ਤੋਂ ਛੁਟਕਾਰਾ ਪ੍ਰਾਪਤ ਜਾ ਸਕੇ।
Hair Fall
ਕਈ ਵਾਰ ਲੋਕ ਵਾਲ ਧੋਣ ਵਿਚ ਜਲਦਬਾਜ਼ੀ ਕਰ ਲੈਂਦੇ ਹਨ ਜਿਸ ਵਜ੍ਹਾ ਨਾਲ ਵਾਲਾਂ ਵਿਚੋਂ ਸ਼ੈਂਪੂ ਚੰਗੀ ਤਰ੍ਹਾਂ ਨਾਲ ਨਹੀਂ ਨਿਕਲ ਸਕਦਾ। ਬਾਅਦ ਵਿਚ ਵਾਲਾਂ ’ਚ ਖ਼ਾਰਸ਼ ਅਤੇ ਕਈ ਵਾਰ ਫ਼ੰਗਸ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਜਦੋਂ ਵੀ ਵਾਲ ਧੋਵੋ ਤਸੱਲੀ ਨਾਲ ਚੰਗੀ ਤਰ੍ਹਾਂ ਵਾਲਾਂ ਵਿਚੋਂ ਸ਼ੈਂਪੂ ਜ਼ਰੂਰ ਕੱਢੋ।
ਗਰਮ ਪਾਣੀ ਦੀ ਵਰਤੋਂ ਕਰਨ ਨਾਲ ਵਾਲਾਂ ਵਿਚ ਸਿਕਰੀ ਦੀ ਸਮੱਸਿਆ ਵਧਦੀ ਹੈ ਜਿਸ ਨਾਲ ਵਾਲ ਰੁਖੇ ਹੋ ਕੇ ਟੁਟਦੇ ਹਨ। ਅਜਿਹੇ ਵਿਚ ਵਾਲ ਧੋਂਦੇ ਸਮੇਂ ਤਾਜ਼ੇ ਪਾਣੀ ਦੀ ਹੀ ਵਰਤੋਂ ਕਰੋ। ਇਸ ਨਾਲ ਤੁਹਾਡੇ ਵਾਲ ਪੂਰੀ ਸਰਦੀ ਵੱਡੇ ਅਤੇ ਖ਼ੂਬਸੂਰਤ ਰਹਿਣਗੇ।
Hair fall
ਸਰਦੀਆਂ ਵਿਚ ਵਾਲਾਂ ਨੂੰ ਟੁਟਣ ਤੋਂ ਬਚਾਉਣ ਲਈ ਮਹੀਨੇ ਵਿਚ 2 ਵਾਰ ਹੇਅਰ ਸਪਾ ਜ਼ਰੂਰ ਲਉ। ਅਜਿਹਾ ਕਰਨ ਨਾਲ ਵਾਲ ਘੱਟ ਟੁਟਣਗੇ। ਕਈ ਲੋਕ ਸਿਕਰੀ ਅਤੇ ਵਾਲਾਂ ਦੀਆਂ ਹੋਰ ਸਮੱਸਿਆਵਾਂ ਤੋਂ ਬਚਣ ਲਈ ਸਰਦੀਆਂ ਵਿਚ ਜ਼ਿਆਦਾ ਤੇਲ ਲਗਾ ਕੇ ਰਖਦੇ ਹਨ। ਪਰ ਹਰ ਸਮੇਂ ਵਾਲਾਂ ’ਚ ਤੇਲ ਲਗਾ ਕੇ ਰੱਖਣ ਨਾਲ ਇਨ੍ਹਾਂ ’ਤੇ ਧੂੜ-ਮਿੱਟੀ ਜਮ੍ਹਾਂ ਹੋਣ ਲਗਦੀ ਹੈ ਜਿਸ ਕਾਰਨ ਵਾਲ ਟੁੱਟਣ ਅਤੇ ਝੜਨ ਲਗਦੇ ਹਨ।
Hair Fall
ਅਜਿਹੇ ’ਚ ਹਫ਼ਤੇ ਵਿਚ ਦੋ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਆਇਲਿੰਗ ਕਰੋ ਅਤੇ ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਵਾਲ ਧੋ ਲਉ। ਵਾਲ ਧੋਣ ਦੇ ਬਾਅਦ ਵਾਲਾਂ ਨੂੰ ਜ਼ਿਆਦਾ ਰਗੜ ਕੇ ਨਾ ਸੁਕਾਉ। ਅਜਿਹਾ ਕਰਨ ਨਾਲ ਤੁਹਾਡੇ ਵਾਲ ਹੋਰ ਕਮਜ਼ੋਰ ਹੋਣਗੇ। ਵਾਲ ਧੋਣ ਦੇ ਬਾਅਦ 10-15 ਮਿੰਟ ਤਕ ਸਿਰ ’ਤੇ ਤੋਲੀਆ ਬੰਨ੍ਹ ਕੇ ਰੱਖੋ ਅਤੇ ਉਸ ਦੇ ਬਾਅਦ ਖੁੱਲ੍ਹੇ ਛੱਡ ਦਿਉ।