
ਅਮਰੀਕਾ ਦੇ ਲਾਸਨ ਹੈਲਥ ਰਿਸਰਚ ਇੰਸਟੀਚਿਊਟ ਅਤੇ ਸੇਡਾਹਰਸ-ਸਿਨਾਈ ਮੈਡੀਕਲ ਸੈਂਟਰ ਦੇ ਖੋਜ ਕਰਤਾਵਾਂ ਨੇ ਕੀਤੀ ਖੋਜ
ਵਾਸ਼ਿੰਗਟਨ : ਕਿਸੇ ਸਿਹਤਮੰਦ ਵਿਅਕਤੀ ਅਤੇ ਦਿਲ ਦੇ ਰੋਗੀ ਵਿਅਕਤੀ ਵਿਚੋਂ ਦੋਹਾਂ ਦਾ ਦਿਲ ਕਿੰਨੀ ਆਕਸੀਜਨ ਦੀ ਵਰਤੋਂ ਕਰਦਾ ਹੈ ਇਸ ਦਾ ਪਤਾ ਲਗਾਉਣ ਲਈ ਮੈਗਨੈਟਿਕ ਰੇਜੋਨੈਂਸ ਇਮੇਜਿੰਗ (ਐੱਮ.ਆਰ.ਆਈ.) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਮਿਲੀ ਹੈ। ਅਮਰੀਕਾ ਦੇ ਲਾਸਨ ਹੈਲਥ ਰਿਸਰਚ ਇੰਸਟੀਚਿਊਟ ਅਤੇ ਸੇਡਾਹਰਸ-ਸਿਨਾਈ ਮੈਡੀਕਲ ਸੈਂਟਰ ਦੇ ਖੋਜ ਕਰਤਾਵਾਂ ਨੇ ਦਸਿਆ ਕਿ ਪੱਛਮੀ ਦੇਸ਼ਾਂ ਵਿਚ ਲੋਕਾਂ ਦੀ ਮੌਤ ਦਾ ਮੁੱਖ ਕਾਰਨ ਦਿਲ ਦੀਆਂ ਮਾਂਸਪੇਸ਼ੀਆਂ ਤਕ ਖੂਨ ਦਾ ਘੱਟ ਵਹਾਅ ਹੋਣਾ ਹੈ।
MRI Scans
ਮੌਜੂਦਾ ਸਮੇਂ ਵਿਚ ਦਿਲ ਤਕ ਖੂਨ ਦੇ ਵਹਾਅ ਨੂੰ ਮਾਪਣ ਲਈ ਉਪਲੱਬਧ ਕਲੀਨਿਕਲ ਟ੍ਰਾਇਲ ਲਈ ਅਜਿਹੇ ਰੇਡੀਓ ਐਕਟਿਵ ਰਸਾਇਣਾਂ ਜਾਂ ਕੰਟਰਾਸਟ ਏਜੰਟਾਂ ਨੂੰ ਟੀਕੇ ਦੇ ਮਾਧਿਅਮ ਨਾਲ ਸ਼ਰੀਰ ਵਿਚ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ। ਜੋ ਐੱਮ.ਆਰ.ਆਈ. ਸੰਕੇਤ ਨੂੰ ਬਦਲੇ ਅਤੇ ਬੀਮਾਰੀ ਦਾ ਪਤਾ ਲਗਾਏ। ਇਸ ਪਰੀਖਣ ਵਿਚ ਛੋਟੇ ਪਰ ਕਈ ਖਤਰੇ ਹਨ ਅਤੇ ਗੁਰਦੇ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਅਜਿਹੇ ਪਰੀਖਣ ਕਰਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।
MRI can be used to diagnose heart disease: Study
ਲਾਸਨ ਹੈਲਥ ਰਿਸਰਚ ਇੰਸਟੀਚਿਊਟ ਦੇ ਫ੍ਰੈਂਕ ਪ੍ਰੇਟੋ ਨੇ ਕਿਹਾ,''ਇਹ ਨਵਾਂ ਤਰੀਕਾ ਹੈ। ਕਾਰਡੀਅਨਕ ਫੰਕਸ਼ਨਲ ਐੱਮ.ਆਰ.ਆਈ. (ਸੀ.ਐੱਫ.ਐੱਮ.ਆਰ.ਆਈ.) ਲਈ ਸਰੀਰ ਦੇ ਅੰਦਰ ਇੰਜੈਕਸ਼ਨ ਦੇ ਮਾਧਿਅਮ ਨਾਲ ਰਸਾਇਣਾਂ ਨੂੰ ਪਹੁੰਚਾਉਣਾ ਜ਼ਰੂਰੀ ਨਹੀਂ ਹੁੰਦਾ।'' ਪ੍ਰੇਟੋ ਨੇ ਦਸਿਆ,''ਇਹ ਮੌਜੂਦ ਖਤਰਿਆਂ ਨੂੰ ਘੱਟ ਕਰਦਾ ਹੈ ਅਤੇ ਸਾਰੇ ਮਰੀਜ਼ਾਂ 'ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।'' ਪ੍ਰੇਟੋ ਨੇ ਕਿਹਾ,''ਸਾਡੀ ਖੋਜ ਵਿਚ ਇਹ ਪਤਾ ਚੱਲਿਆ ਹੈ ਕਿ ਅਸੀਂ ਦਿਲ ਦੀਆਂ ਮਾਂਸਪੇਸ਼ੀਆਂ ਦੀ ਗਤੀਵਿਧੀ ਦੇ ਅਧਿਐਨ ਲਈ ਐੱਮ.ਆਰ.ਆਈ. ਦੀ ਵਰਤੋਂ ਕਰ ਸਕਦੇ ਹਾਂ।''