
ਸਰਦੀਆਂ ਵਿਚ ਲੱਸਣ ਪਿਆਜ਼ ਅਤੇ ਅਦਰਕ ਦਾ ਜ਼ਿਆਦਾ ਸੇਵਨ ਕਰੋ ਲੱਸਣ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿਚ ਬਹੁਤ ਫ਼ਾਇਦੇਮੰਦ ਹੁੰਦੇ ਹਨ।
Rating:
ਮੁਹਾਲੀ: ਸਰਦੀਆਂ ਦਾ ਮੌਸਮ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਗਠੀਏ ਦੇ ਮਰੀਜ਼ਾਂ ਲਈ। ਇਸ ਨਾਲ ਵਿਅਕਤੀ ਦੇ ਜੋੜਾਂ ਵਿਚ ਤੇਜ਼ ਦਰਦ, ਜਕੜਨ ਅਤੇ ਸੋਜ ਰਹਿੰਦੀ ਹੈ ਅਤੇ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਚੱਲਣ-ਫਿਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ ਕਿਉਂਕਿ ਸਜ ਗੱਠਾ ਦਾ ਰੂਪ ਲੈ ਲੈਂਦੀ ਹੈ। ਜੋੜਾਂ ਵਿਚ ਦਰਦ ਅਤੇ ਗਠੀਏ ਦੀ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨਾਂ ਦੇ ਸਰੀਰ ਵਿਚ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਯੂਰਿਕ ਐਸਿਡ ਹੱਡੀਆਂ ਦੇ ਜੋੜਾਂ ਵਿਚ ਜਮਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਜੋੜਾਂ ਵਿਚ ਦਰਦ ਯਾਨਿ ਗਠੀਏ ਦੀ ਸਮੱਸਿਆ ਹੋਣ ਲਗਦੀ ਹੈ। ਵੈਸੇ ਤਾਂ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖ਼ੇ ਸਰਦੀਆਂ ਵਿਚ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਬਹੁਤ ਮਦਦਗਾਰ ਹੋਣਗੇ।
ਸਰਦੀਆਂ ਵਿਚ ਲੱਸਣ ਪਿਆਜ਼ ਅਤੇ ਅਦਰਕ ਦਾ ਜ਼ਿਆਦਾ ਸੇਵਨ ਕਰੋ ਲੱਸਣ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿਚ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਸਵੇਰੇ 3-4 ਲੱਸਣ ਦੀਆਂ ਕਲੀਆਂ ਖਾਣ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ। ਪਪੀਤਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਹ ਸਿਰਫ਼ ਤੁਹਾਡੇ ਪੇਟ ਯਾਨਿ ਕਿ ਪਾਚਨ ਤੰਤਰ ਨੂੰ ਸਹੀ ਨਹੀਂ ਰਖਦਾ ਬਲਕਿ ਤੁਹਾਡੇ ਜੋੜਾਂ ਨੂੰ ਤਾਕਤ ਵੀ ਦਿੰਦਾ ਹੈ। ਪਪੀਤੇ ਦੇ ਬੀਜ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਬਸ ਤੁਸੀਂ ਪਪੀਤੇ ਦੇ ਬੀਜ ਨੂੰ ਪਾਣੀ ਵਿਚ ਉਬਾਲ ਕੇ ਦਿਨ ਵਿਚ 6 ਤੋਂ 7 ਵਾਰ ਪੀਣਾ ਹੈ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਤੁਹਾਨੂੰ ਦੋ ਤੋਂ ਤਿੰਨ ਹਫ਼ਤਿਆਂ ਵਿਚ ਫ਼ਰਕ ਨਜ਼ਰ ਆਵੇਗਾ।
ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਾਲਿਸ਼ ਸਭ ਤੋਂ ਵਧੀਆ ਉਪਾਅ ਹੈ। ਤੁਸੀਂ ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰ ਕੇ ਮਸਾਜ ਕਰ ਸਕਦੇ ਹੋ। ਸਰ੍ਹੋ ਤੋਂ ਇਲਾਵਾ ਤੁਸੀਂ ਕਪੂਰ, ਜੈਤੂਨ, ਤਿਲ ਅਤੇ ਬਦਾਮ ਦਾ ਤੇਲ ਵੀ ਵਰਤ ਸਕਦੇ ਹੋ। ਰਾਤ ਨੂੰ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਮਿਲੇਗਾ।