Get rid of cannabis addiction: ਭੰਗ ਦਾ ਨਸ਼ਾ ਉਤਾਰਨ ਦੇ ਪੰਜ ਨੁਸਖ਼ੇ
Published : Jan 1, 2024, 7:36 am IST
Updated : Jan 1, 2024, 8:08 am IST
SHARE ARTICLE
Five prescription to get rid of cannabis addiction
Five prescription to get rid of cannabis addiction

ਭੰਗ ਦਾ ਨਸ਼ਾ ਉਤਾਰਨ ਦੇ ਪੰਜ ਉਪਾਅ ਇਸ ਤਰ੍ਹਾਂ ਹਨ:

Get rid of cannabis addiction: ਕਈ ਵਾਰ ਭੰਗ ਦਾ ਨਸ਼ਾ ਜ਼ਿਆਦਾ ਹੋਣ ’ਤੇ ਮੁਸ਼ਕਲ ਪੈਦਾ ਹੋ ਜਾਂਦੀ ਹੈ।  ਕਈ ਵਾਰੀ ਵਿਅਕਤੀ ਨੂੰ ਭੰਗ ਪੀਣ ਨਾਲ ਚੱਕਰ ਆਉਣ ਲਗਦੇ ਹਨ। ਕਈ ਲੋਕ ਤਾਂ ਭੰਗ ਪੀ ਕੇ ਉਠਦੇ ਹੀ ਨਹੀਂ। ਅੱਜ ਅਸੀ ਤੁਹਾਨੂੰ ਦਸਦੇ ਹਾਂ ਭੰਗ ਦਾ ਨਸ਼ਾ ਉਤਾਰਨ ਦੇ ਪੰਜ ਉਪਾਅ ਇਸ ਤਰ੍ਹਾਂ ਹਨ:

  • ਭੰਗ ਦਾ ਨਸ਼ਾ ਲਾਹੁਣ ਲਈ ਖਟਿਆਈ ਦਾ ਸੇਵਨ ਕਰਨਾ ਸੱਭ ਤੋਂ ਬਿਹਤਰ ਤਰੀਕਾ ਹੈ। ਇਸ ਲਈ ਨਿੰਬੂ, ਲੱਸੀ ਜਾਂ ਦਹੀਂ ਜਾਂ ਇਮਲੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਜੇਕਰ ਭੰਗ ਪੀਣ ਤੋਂ ਬਾਅਦ ਬਹੁਤ ਜ਼ਿਆਦਾ ਨਸ਼ਾ ਹੋਣ ਨਾਲ ਵਿਅਕਤੀ ਬੇਹੋਸ਼ੀ ਵਿਚ ਹੋਵੇ ਤਾਂ ਸਰ੍ਹੋਂ ਦਾ ਤੇਲ ਹਲਕਾ ਕੋਸਾ ਕਰ ਕੇ ਵਿਅਕਤੀ ਦੇ ਕੰਨ ਵਿਚ ਪਾ ਦਿਉ। ਇਕ-ਦੋ ਬੂੰਦਾਂ ਸਰ੍ਹੋਂ ਦਾ ਤੇਲ ਦੋਵਾਂ ਕੰਨਾਂ ਵਿਚ ਪਾ ਦਿਉ।
  • ਕਈ ਲੋਕ ਘਿਉ ਦੇ ਸੇਵਨ ਨੂੰ ਵੀ ਭੰਗ ਦੇ ਇਲਾਜ ਲਈ ਵਰਤਦੇ ਹਨ। ਇਸ ਲਈ ਸ਼ੁਧ ਦੇਸੀ ਘਿਉ ਦਾ ਸੇਵਨ ਕਰਨਾ ਜ਼ਰੂਰੀ ਹੈ ਤਾਕਿ ਭੰਗ ਦਾ ਨਸ਼ਾ ਲਾਹੁਣ ਵਿਚ ਸੌਖ ਹੋਵੇ।
  • ਅਰਹਰ ਦੀ ਕੱਚੀ ਦਾਲ ਦਾ ਇਸਤੇਮਾਲ ਵੀ ਭੰਗ ਦਾ ਨਸ਼ਾ ਲਾਹੁਣ ’ਚ ਕਾਫ਼ੀ ਮਦਦਗਾਰ ਹੈ। ਇਸ ਲਈ ਅਰਹਰ ਦੀ ਕੱਚੀ ਦਾਲ ਪੀਸ ਕੇ ਪਾਣੀ ਨਾਲ ਵਿਅਕਤੀ ਨੂੰ ਦਿਉ।
  • ਭੁੱਜੇ ਛੋਲੇ ਜਾਂ ਸੰਤਰੇ ਦਾ ਸੇਵਨ ਵੀ ਭੰਗ ਦਾ ਨਸ਼ਾ ਘੱਟ ਕਰਨ ’ਚ ਇਕ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਬਗ਼ੈਰ ਖੰਡ ਜਾਂ ਨਮਕ ਪਾਇਆ ਹੋਇਆ ਨਿੰਬੂ ਪਾਣੀ 4 ਤੋਂ 5 ਵਾਰ ਪਿਆਉਣ ’ਤੇ ਭੰਗ ਦਾ ਨਸ਼ਾ ਉੱਤਰ ਜਾਵੇਗਾ।   

 (For more Punjabi news apart from Five prescription to get rid of cannabis addiction, stay tuned to Rozana Spokesman)

Tags: health

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement