Court News: ਸੀ.ਬੀ.ਆਈ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਸਟਮ ਸੁਪਰਡੈਂਟ ਸਮੇਤ 2 ਨੂੰ 3 ਸਾਲ ਦੀ ਸਜ਼ਾ
Published : Dec 29, 2023, 8:04 am IST
Updated : Dec 29, 2023, 8:04 am IST
SHARE ARTICLE
File Image
File Image

ਗੇਟਵੇ ਰੇਲ ਫਰੇਟ ਲਿਮਟਿਡ ਲੁਧਿਆਣਾ ਵਿਖੇ ਕਸਟਮ ਅਤੇ ਆਬਕਾਰੀ ਸੁਪਰਡੈਂਟ ਵਜੋਂ ਸੀ ਤਾਇਨਾਤ

Court News: ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਲੋਂ ਬਰਾਮਦ ਚੌਲਾਂ ਦੇ ਡੱਬੇ ਦੀ ਕਲੀਅਰੈਂਸ ਦੇਣ ਲਈ ਰਿਸ਼ਵਤ ਲੈਣ ਦੇ ਦੋਸ਼ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਸਟਮ ਅਤੇ ਕੇਂਦਰੀ ਆਬਕਾਰੀ ਦੇ ਸੁਪਰਡੈਂਟ ਅਤੇ ਇਕ ਪ੍ਰਾਈਵੇਟ ਕਲਰਕ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੀ.ਬੀ.ਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ ਵਰਿੰਦਰ ਪਾਲ ਸਿੰਘ (57) ਸੁਪਰਡੈਂਟ ਇਨ ਕਸਟਮ ਐਂਡ ਸੈਂਟਰਲ ਐਕਸਾਈਜ਼ (ਮੁਅੱਤਲੀ ਅਧੀਨ) ਅਤੇ ਹਰਬੰਸ ਸਿੰਘ (39) ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਵਰਿੰਦਰ ਪਾਲ ਸਿੰਘ ਨੂੰ 60 ਹਜ਼ਾਰ ਰੁਪਏ ਅਤੇ ਹਰਬੰਸ ਸਿੰਘ ਨੂੰ 30 ਹਜਾਰ ਰੁਪਏ ਜੁਰਮਾਨਾ ਵੀ ਕੀਤਾ ਹੈ, ਜੁਰਮਾਨਾ ਅਦਾ ਨਾ ਕਰਨ ’ਤੇ 9 ਮਹੀਨੇ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਸੀ.ਬੀ.ਆਈ ਦੇ ਸੀਨੀਅਰ ਸਰਕਾਰੀ ਵਕੀਲ ਅਸ਼ੋਕ ਬਗੋਰੀਆ ਨੇ ਦਸਿਆ ਕਿ ਵਰਿੰਦਰ ਪਾਲ ਸਿੰਘ ਨੂੰ ਭਾਰਤੀ ਦੰਡਾਵਲੀ ਦੀ ਧਾਰਾ 204 ਤਹਿਤ 10,000 ਰੁਪਏ ਦੇ ਜੁਰਮਾਨੇ ਦੇ ਨਾਲ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 7 ਦੇ ਤਹਿਤ ਦੋ ਸਾਲ ਦੀ ਕੈਦ 20,000 ਰੁਪਏ ਜੁਰਮਾਨਾ ਅਤੇ ਧਾਰਾ 13(1) ਅਧੀਨ ਤਿੰਨ ਸਾਲ ਦੀ ਕੈਦ 30,000 ਰੁਪਏ ਜੁਰਮਾਨਾ ਕੀਤਾ ਹੈ।

ਐਡਵੋਕੇਟ ਬਗੋਰੀਆ ਨੇ ਦਸਿਆ ਕਿ ਵਰਿੰਦਰ ਪਾਲ ਸਿੰਘ ਗੇਟਵੇ ਰੇਲ ਫਰੇਟ ਲਿਮਟਿਡ ਲੁਧਿਆਣਾ ਵਿਖੇ ਕਸਟਮ ਅਤੇ ਸੈਂਟਰਲ ਐਕਸਾਈਜ਼ ਵਿਚ ਸੁਪਰਡੈਂਟ ਵਜੋਂ ਤਾਇਨਾਤ ਸੀ ਜਦੋਂ ਉਸ ਨੂੰ 2012 ਵਿਚ ਬਰਾਮਦ ਚੌਲਾਂ ਦੇ ਡੱਬੇ ਕਲੀਅਰ ਕਰਨ ਲਈ 1.5 ਲੱਖ ਰੁਪਏ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੌਜੂਦਾ ਕੇਸ ਨੂੰ ਦਰਜ ਕਰਨ ਵਲ ਲੈ ਜਾਣ ਵਾਲੇ ਤੱਥ ਜਿਸ ਵਿਚ ਭੂਮੀਤ ਸਿੰਘ ਵਾਲੀਆ ਨੇ 16 ਮਾਰਚ 2012 ਨੂੰ ਸੀਬੀਆਈ ਨੂੰ ਇਕ ਸ਼ਿਕਾਇਤ ਦਿਤੀ ਸੀ, ਜਿਸ ਵਿਚ ਉਸਨੇ ਦੋਸ਼ ਲਾਇਆ ਸੀ ਕਿ ਉਹ ਮੈਸਰਜ਼ ਈਮੀ ਦਾ ਜੀ-ਕਾਰਡ ਧਾਰਕ ਸੀ।

ਲੌਜਿਸਟਿਕਸ ਪ੍ਰਾ.  ਲਿਮਟਿਡ ਲੁਧਿਆਣਾ ਵਿਚ ਕਲੀਅਰੈਂਸ ਦਾ ਕੰਮ ਕਰ ਰਿਹਾ ਹੈ। ਉਸਨੇ ਮਾਲ ਦੀ ਜਾਂਚ ਕਰਨ ਅਤੇ ਬਰਾਮਦ ਲਈ ਕਲੀਅਰੈਂਸ ਜਾਰੀ ਕਰਨ ਲਈ ਮੈਸਰਜ਼ ਜੇਆਰ ਐਗਰੋ ਟੈਕ, ਚੌਲਾਂ ਦੇ ਕੰਟੇਨਰ ਦੀ ਫਾਈਲ ਕਸਟਮ ਵਿਭਾਗ, ਸਾਹਨੇਵਾਲ ਲੁਧਿਆਣਾ ਨੂੰ ਸੌਂਪੀ ਸੀ। ਇਸ ਮੰਤਵ ਲਈ ਉਹ ਆਈ.ਸੀ.ਡੀ, ਲੁਧਿਆਣਾ ਦੇ ਦਫ਼ਤਰ ਵਿਚ ਉਸਦੀ ਫਾਈਲ ਦੀ ਸਥਿਤੀ ਜਾਣਨ ਲਈ ਗਿਆ ਤਾਂ ਉਸਦੀ ਫਾਈਲ ਵੀ. ਪੀ. ਸਿੰਘ ਸੁਪਰਡੈਂਟ ਕਸਟਮ ਜੀਆਰਐਫਐਲ ਲੁਧਿਆਣਾ ਕੋਲ ਪੈਂਡਿੰਗ ਪਈ ਹੈ। ਉਸ ਨੇ ਸ਼ਿਕਾਇਤ ਵਿਚ ਅੱਗੇ ਦਸਿਆ ਕਿ ਉਸ ਸਮੇਂ ਉਹ ਵੀ.ਪੀ. ਸਿੰਘ ਸੁਪਰਡੈਂਟ ਨੂੰ ਮਿਲਿਆ ਅਤੇ ਉਸ ਨੂੰ ਵਾਚਣ ਲਈ ਫਾਈਲ ਸੌਂਪਣ ਦੀ ਬੇਨਤੀ ਕੀਤੀ ਤਾਂ ਵੀ.ਪੀ. ਸਿੰਘ ਸੁਪਰਡੈਂਟ ਨੇ ਫਾਇਲ ਵਾਚਣ ਦੀ ਆਗਿਆ ਦੇਣ ਲਈ 1.5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।

(For more Punjabi news apart from CBI court sentenced 2 including customs superintendent to 3 years in corruption case, stay tuned to Rozana Spokesman)

Tags: cbi court

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement