ਸਿਹਤ ਲਈ ਲਾਭਦਾਇਕ ਹੈ ਸੌਂਫ਼

By : GAGANDEEP

Published : Mar 1, 2021, 11:04 am IST
Updated : Mar 1, 2021, 11:04 am IST
SHARE ARTICLE
Fennel
Fennel

ਪਾਚਨ ਸ਼ਕਤੀ ਵਿਚ ਸੁਧਾਰ ਹੋਵੇਗਾ। 

 ਮੁਹਾਲੀ: ਸੌਂਫ਼ ਇਕ ਅਜਿਹੀ ਘਰੇਲੂ ਚੀਜ਼ ਹੈ ਜੋ ਲਗਭਗ ਆਮ ਹੀ ਘਰਾਂ ਵਿਚ ਰੱਖੀ ਜਾਂਦੀ ਹੈ। ਇਸ ਨੂੰ ਬੰਗਾਲੀ ’ਚ ਭੂਰੀ, ਉਰਦੂ ’ਚ ਸੌਂਫ਼, ਅਰਬੀ ’ਚ ਰਜ਼ੀਆ, ਫ਼ਾਰਸੀ ’ਚ ਬਾਦੀਯਾਨ, ਅੰਗਰੇਜ਼ੀ ’ਚ ਨਿਲਫ਼ਰੂਟ ਕਹਿੰਦੇ ਹਨ। ਅਪਣੇ ਵਧੀਆ ਸਵਾਦ ਜੋ ਇਸ ਵਿਚਲੇ ਤੇਲ ਦੇ ਰੁੂਪ ਵਿਚ ਹੁੰਦਾ ਹੈ, ਦੇ ਕਾਰਨ ਇਹ ਕਾਫੀ ਲੋਕਾਂ ਵਲੋਂ ਭੋਜਨ ਤੋਂ ਬਾਅਦ ਪਾਨ ’ਚ ਖਾਧੀ ਜਾਂਦੀ ਹੈ।  ਇਸ ਦੀ ਪ੍ਰਕਿ੍ਰਤੀ ਗਰਮ ਮੰਨੀ ਜਾਂਦੀ ਹੈ ਪਰ ਗੁਣਾਂ ਕਰ ਕੇ ਬਹੁਤ ਅਮੀਰ ਮੰਨੀ ਜਾਂਦੀ ਹੈ। ਸੌਂਫ ਦੇ ਬਹੁਤ ਸਾਰੇ ਨੁਸਖੇ ਹਨ ਜਿਨ੍ਹਾਂ ਦੀ ਅਸੀਂ ਘਰ ਵਿਚ ਆਮ ਹੀ ਵਰਤੋਂ ਕਰ ਸਕਦੇ ਹਾਂ। 

FennelFennel

ਮਾਨਸਕ ਕਮਜ਼ੋਰੀ ’ਚ ਸੁਧਾਰ ਵਾਸਤੇ ਪੀਸੀ ਹੋਈ ਸੌਂਫ਼ ਦੇ ਬਰਾਬਰ ਮਾਤਰਾ ’ਚ ਸ਼ੱਕਰ ਮਿਲਾ ਕੇ ਦੋ ਚਮਚ ਕੋਸੇ ਦੁੱਧ ਨਾਲ ਲਉ। ਸੌਂਫ਼ ਨੂੰ ਗਰਮ ਤਵੇ ’ਤੇ ਭੁੰਨ ਕੇ ਪੀਸ ਲਉ ਅਤੇ ਬਰਾਬਰ ਮਾਤਰਾ ਵਿਚ ਪੀਸੀ ਹੋਈ ਮਿਸ਼ਰੀ ਮਿਲਾ ਲਉ। ਇਸ ਮਿਸ਼ਰਣ ਨੂੰ ਦੋ ਦੋ ਚਮਚੇ ਸਵਰੇ ਸ਼ਾਮ ਠੰਢੇ ਪਾਣੀ ਨਾਲ ਫੱਕ ਲਉ। ਪਾਚਨ ਸ਼ਕਤੀ ਵਿਚ ਸੁਧਾਰ ਹੋਵੇਗਾ। 

Fennel SeedsFennel Seeds

ਸੌਂਫ਼ ਦਾ ਕਾੜ੍ਹਾ ਜਿਸ ਵਿਚ ਅਜਵੈਣ ਵੀ ਮਿਲਾ ਲਈ ਗਈ ਹੋਵੇ, ਪੀਣ ਨਾਲ ਪੇਟ ਦਰਦ ਸ਼ਾਂਤ ਹੋ ਜਾਂਦਾ ਹੈ।  ਭੋਜਨ ਤੋਂ ਬਾਅਦ ਸੌਂਫ਼ ਚੱਬ ਕੇ ਰਸ ਚੁੂਸਣ ਨਾਲ  ਖਾਣਾ ਛੇਤੀ ਪਚਦਾ ਹੈ। ਗਰਭ ਧਾਰਨ ਤੋਂ ਬਾਅਦ ਪ੍ਰਤੀਦਿਨ ਪੀਸੀ ਸੌਂਫ਼ ਗੁਲਕੰਦ ਵਿਚ ਮਿਲਾ ਕੇ ਦੋ ਚਮਚ ਰੋਜ਼ਾਨਾ ਲੈਣ ਨਾਲ ਗਰਭਪਾਤ ਦੀ ਸੰਭਾਵਨਾ ਘਟਦੀ ਹੈ। ਸੌਂਫ਼ ਦੀ ਗਿਰੀ ਇਕ ਚਮਚ ਰੋਜ਼ਾਨਾ ਸਵੇਰੇ ਸ਼ਾਮ ਕੋਸੇ ਦੁੱਧ ਨਾਲ ਲਉ। ਯਾਦ ਸ਼ਕਤੀ ਵਧੇਗੀ। 

Fennel SeedsFennel Seeds

ਨਿੰਬੂ ਦੇ ਰਸ ’ਚ ਸੌਂਫ਼ ਭਿਉਂ ਕੇ ਸੁਕਾ ਲਉ। ਇਕ ਚਮਚਾ ਰੋਜ਼ਾਨਾ ਲਉ। ਕਬਜ਼ ਤੋਂ ਮੁਕਤੀ ਮਿਲੇਗੀ। ਪੀਸੀ ਹੋਈ ਸੌਂਫ਼ ਅਤੇ ਧਨੀਆ ਚੂਰਨ ਤੇ ਮਿਸ਼ਰੀ ਬਰਾਬਰ ਮਾਤਰਾ ’ਚ ਮਿਲਾ ਕੇ ਇਕ ਇਕ ਚਮਚਾ ਦਿਨ ਵਿਚ ਦੋ ਵਾਰੀ ਪਾਣੀ ਨਾਲ ਲਉ, ਚਮੜੀ ਰੋਗਾਂ ਤੋਂ ਛੁਟਕਾਰਾ ਮਿਲੇਗਾ।   ਸੌਂਫ ਦੀ ਰੋਜ਼ਾਨਾ ਵਰਤੋਂ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਨਿਖਰਦੀ ਹੈ।

Fennel Seeds WaterFennel Seeds Water

 ਪੇਟ ’ਚ ਅਫਾਰਾ ਹੋਣ ’ਤੇ ਸੌਂਫ਼ ਅਤੇ ਅਜਵਾਇਨ ਦਾ ਕਾੜ੍ਹਾ ਬਣਾ ਕੇ ਹੌਲੀ ਹੌਲੀ ਪੀਣ ਨਾਲ ਰਾਹਤ ਮਿਲਦੀ ਹੈ।  ਮੂੰਹ ਪੱਕਣ ’ਤੇ ਦਿਨ ਵਿਚ ਚਾਰ ਪੰਜ ਵਾਰੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਸੌਂਫ਼ ਚੱਬਣ ਨਾਲ ਲਾਭ ਮਿਲਦਾ ਹੈ। ਗਰਮੀ ਦੇ ਦਿਨਾਂ ਵਿਚ ਹੋਣ ਵਾਲੀ ਸੁੱਕੀ ਖੰਘ ਵਿਚ ਸੌਂਫ ਦੇ ਚੂਰਨ ’ਚ ਮਿਸ਼ਰੀ ਚੂਰਨ ਮਿਲਾ ਕੇ ਹੌਲੀ ਹੌਲੀ ਚੂਸੋ।

ਜੀਅ ਘਬਰਾਉਣ ਦੀ ਹਾਲਤ ਵਿਚ ਥੋੜ੍ਹੀ ਜਿਹੀ ਸੌਂਫ ਅਤੇ ਛੋਟੀ ਇਲਾਇਚੀ ਦੇ ਦਾਣੇ ਮੂੰਹ ’ਚ ਪਾ ਕੇ ਚੱਬੋ, ਫ਼ਾਇਦਾ ਹੋਵੇਗਾ ਸੌਂਫ ਰੋਜ਼ਾਨਾ ਖਾਣ ਨਾਲ ਔਰਤਾਂ ਨੂੰ ਮਾਸਕ ਧਰਮ ਸਬੰਧੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।  ਸੌਂਫ ਦੇ ਅਰਕ ’ਚ ਥੋੜ੍ਹਾ ਜਿਹਾ ਨਮਕ ਪਾ ਕੇ ਪੀਣ ਨਾਲ  ਉਲਟੀ ਬੰਦ ਹੋ ਜਾਵੇਗੀ। ਸੌਂਫ ਦਾ ਕਾੜ੍ਹਾ ਜ਼ੁਕਾਮ ਅਤੇ ਸਿਰਦਰਦ ਵਿਚ ਲਾਭ ਕਰਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement