ਕੁੜੀਆਂ ਗੋਲ-ਮਟੋਲ ਗੱਲ੍ਹਾਂ ਲਈ ਅਪਣਾਉਣ ਇਹ ਤਰੀਕੇ
Published : Aug 1, 2022, 2:11 pm IST
Updated : Aug 1, 2022, 2:11 pm IST
SHARE ARTICLE
Face pack
Face pack

ਪਿਚਕੇ ਹੋਏ ਗੱਲਾਂ ਉਤੇ ਮੈਕਅੱਪ ਵੀ ਚੰਗਾ ਨਹੀਂ ਲਗਦਾ।

 

ਮੁਹਾਲੀ: ਸੁੰਦਰ ਅੱਖਾਂ ਅਤੇ ਬੁਲ੍ਹਾਂ ਦੀ ਤਰ੍ਹਾਂ ਹੀ ਗੋਲ-ਮਟੋਲ ਗੱਲ੍ਹਾਂ ਵੀ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਹਰ ਕੁੜੀ ਸੋਹਣੀਆਂ ਗੱਲ੍ਹਾਂ ਚਾਹੁੰਦੀ ਹੈ ਪਰ ਤਣਾਅ ਅਤੇ ਚਿਹਰੇ ਦੀ ਠੀਕ ਤਰ੍ਹਾਂ ਧਿਆਨ ਨਾ ਕਰਨ ਕਾਰਨ ਗੱਲ੍ਹ ਪਿਚਕਣ ਲਗਦੇ ਹਨ। ਪਿਚਕੇ ਹੋਏ ਗੱਲਾਂ ਉਤੇ ਮੈਕਅੱਪ ਵੀ ਚੰਗਾ ਨਹੀਂ ਲਗਦਾ। ਅਜਿਹੇ ਵਿਚ ਚਿਹਰੇ ਨੂੰ ਭਰਿਆ ਹੋਇਆ ਵਿਖਾਉਣ ਲਈ ਅਤੇ ਗੋਲ-ਮਟੋਲ ਗੱਲ੍ਹਾਂ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਉਸ ਨਾਲ ਵੀ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ਵਿਚ ਤੁਸੀ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਗੋਲ- ਮਟੋਲ ਗੱਲ੍ਹਾ ਪਾ ਸਕਦੇ ਹੋ। 

 

Aloe vera Aloe vera

 

ਐਲੋਵੀਰਾ ਜੈੱਲ ਹਰ ਤਰ੍ਹਾਂ ਦੀ ਚਮੜੀ ਲਈ ਚੰਗਾ ਹੁੰਦਾ ਹੈ। ਇਸ ਨੂੰ ਲਗਾਉਣ ਨਾਲ ਜਾਂ ਪੀਣ ਨਾਲ ਚਮੜੀ ਅਤੇ ਸਰੀਰਕ ਕਮੀ ਦੂਰ ਹੁੰਦੀ ਹੈ। ਚਿਪਕੇ ਗੱਲਾਂ ਨੂੰ ਗੋਲ-ਮਟੋਲ ਬਣਾਉਣ ਲਈ ਐਲੋਵੀਰਾ ਜੈੱਲ ਨੂੰ ਚਿਹਰੇ ਉਤੇ ਲਗਾ ਕੇ 20 ਤੋਂ 30 ਮਿੰਟ ਤਕ ਮਸਾਜ ਕਰੋ। ਰੋਜ਼ਾਨਾ ਕਰਨ ਨਾਲ ਚਿਹਰਾ ਉਭਰਿਆ ਹੋਇਆ ਨਜ਼ਰ ਆਉਣ ਲਗੇਗਾ।  

 

aloe vera aloe vera

 

ਸੇਬ ਵਿਚ ਮਿਲਣ ਵਾਲੇ ਨੈਚੁਰਲ ਗੁਣ ਗੱਲ੍ਹਾਂ ਨੂੰ ਹਫ਼ਤੇ ਭਰ ਵਿਚ ਗੋਲ ਅਤੇ ਫੂਲਾ ਹੋਇਆ ਬਣਾ ਦਿੰਦਾ ਹੈ। ਪੇਸਟ ਬਣਾਉਣ ਲਈ ਸੱਭ ਤੋਂ ਪਹਿਲਾਂ ਸੇਬ ਨੂੰ ਬਰੀਕ ਪੀਸ ਲਉ ਫਿਰ ਇਸ ਨੂੰ 20 ਤੋਂ 30 ਮਿੰਟ ਤਕ ਗੱਲਾਂ ਉਤੇ ਲਗਾ ਕੇ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਤੁਹਾਨੂੰ ਫ਼ਰਕ ਵਿਖਾਈ ਦੇਣ ਲਗੇਗਾ।  

Face packFace pack

 

 

ਮੇਥੀ ਦਾਣੇ ਵਿਚ ਐਂਟੀ ਆਕਸੀਡੈਂਟ ਅਤੇ ਜ਼ਰੂਰੀ ਵਿਟਾਮਿਨ ਹੁੰਦੇ ਹਨ ਜੋ ਚਿਹਰੇ ਉਤੇ ਪਈ ਬਰੀਕ ਲਾਈਨਾਂ ਨੂੰ ਗ਼ਾਇਬ ਕਰਨ ਦੇ ਨਾਲ ਹੀ ਚਮੜੀ ਵਿਚ ਕਸਾਵ ਲਿਆਂਦਾ ਹੈ। ਮੇਥੀ ਦਾ ਪੇਸਟ ਬਣਾਉਣ ਲਈ ਇਸ ਨੂੰ ਰਾਤ ਨੂੰ ਭਿਉਂ ਲਈ ਰੱਖ ਦਿਉ ਅਤੇ ਫਿਰ ਇਸ ਨੂੰ ਗੱਲ੍ਹਾ ਉਤੇ ਗਾੜ੍ਹਾ ਕਰ ਕੇ ਲਗਾਉ। ਗੁਲਾਬ ਜਲ ਸਿਰਫ਼ ਫਟੀ ਏੜੀਆਂ ਅਤੇ ਬੁੱਲਾਂ ਨੂੰ ਕੋਮਲ ਬਣਾਉਣ ਲਈ ਹੀ ਨਹੀਂ ਸਗੋਂ ਗੱਲ੍ਹਾ ਨੂੰ ਗੋਲ-ਮਟੋਲ ਬਣਾਉਣ ਦਾ ਵੀ ਕੰਮ ਕਰਦਾ ਹੈ। ਇਸ ਨੂੰ ਚਿਹਰੇ ਉੱਤੇ ਲਗਾਉਣ ਨਾਲ ਕਸਾਵਟ ਆਉਂਦੀ ਹੈ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ ਉੱਤੇ ਲਗਾ ਕੇ 1 ਘੰਟੇ ਤਕ ਇਸੇ ਤਰ੍ਹਾਂ ਹੀ ਛੱਡ ਦਿਉ। ਫਿਰ ਚਿਹਰੇ ਤੋਂ ਇਸ ਪੇਸਟ ਨੂੰ ਸਾਫ਼ ਕਰ ਕੇ ਕੋਸੇ ਪਾਣੀ ਨਾਲ ਮੂੰ ਧੋ ਲਉ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement