ਵਿਸ਼ੇਸ਼ ਲੇਖ: ਸਭਿਆਚਾਰ ਤੇ ਵਿਰਸਾ ਘਰਾਂ ਵਿਚੋਂ ਅਲੋਪ ਹੋ ਰਿਹਾ ‘ਹਾਰਾ’
Published : Aug 1, 2024, 12:46 pm IST
Updated : Aug 1, 2024, 12:46 pm IST
SHARE ARTICLE
Special Article: Disappearing 'Hara' from Culture and Heritage Houses
Special Article: Disappearing 'Hara' from Culture and Heritage Houses

ਪਿੰਡਾਂ ਵਿਚ ਮਿੱਟੀ ਨਾਲ ਕੀਤਾ ਜਾਂਦਾ ਕਲਾਤਮਕ ਕੰਮ ਲੋਕ-ਕਲਾ ਦੇ ਘੇਰੇ ਵਿਚ ਆਉਂਦਾ ਹੈ। ਲੋਕ–ਕਲਾ ਨੂੰ ਸਿੱਧੇ-ਸਾਦੇ ਲੋਕਾਂ ਦੀ ਕਲਾ ਆਖਿਆ ਜਾਂਦਾ ਹੈ।

Special Article: Disappearing 'Hara' from Culture and Heritage Houses ਪਿੰਡਾਂ ਵਿਚ ਮਿੱਟੀ ਨਾਲ ਕੀਤਾ ਜਾਂਦਾ ਕਲਾਤਮਕ ਕੰਮ ਲੋਕ-ਕਲਾ ਦੇ ਘੇਰੇ ਵਿਚ ਆਉਂਦਾ ਹੈ। ਲੋਕ–ਕਲਾ ਨੂੰ ਸਿੱਧੇ-ਸਾਦੇ ਲੋਕਾਂ ਦੀ ਕਲਾ ਆਖਿਆ ਜਾਂਦਾ ਹੈ। ਇਹ ਕਿਸਾਨ ਜਾਂ ਪੇਂਡੂ ਕਲਾ ਦਾ ਹੀ ਨਾਂਅ ਹੈ ਜਾਂ ਉਨ੍ਹਾਂ ਲੋਕਾਂ ਦੀ ਕਲਾ, ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਸੰਸਥਾ ਅਧੀਨ ਸਿਖਲਾਈ ਨਾ ਦਿਤੀ ਗਈ ਹੋਵੇ। ਕੁੱਝ ਸਾਲ ਪਹਿਲਾਂ ਤਕ ਪੰਜਾਬ ਦੇ ਘਰਾਂ ਦੀ ਰਸੋਈ ਨੇੜੇ ਹੀ ਕੰਧ ਵਿਚ ਇਕ ਆਲੇ ਵਾਂਗ ਆਕਾਰ ਬਣਿਆ ਹੁੰਦਾ ਸੀ ਜਿਸ ’ਚ ਢੋਲ ਦੀ ਸ਼ਕਲ ਦਾ ਪਾਤਰ ਡੂੰਘਾਈ ਰੂਪ ਵਿਚ ਬਣਿਆ ਹੁੰਦਾ ਸੀ ਜਾਂ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਵਾਲੀ ਇਕ ਢੋਲ ਦੀ ਸ਼ਕਲ ਦੀ ਮਿੱਟੀ ਦੀ ਭੜੋਲੀ ਬਣੀ ਹੁੰਦੀ ਸੀ ਜਿਸ ਨੂੰ ‘ਹਾਰਾ’ ਕਹਿੰਦੇ ਸਨ।


ਹਾਰਾ ਪਿੰਡਾਂ ਦੀਆਂ ਔਰਤਾਂ ਦੀ ਹਸਤ ਕਲਾ ਦਾ ਗਵਾਹ ਤਾਂ ਸੀ ਹੀ, ਨਾਲ ਹੀ ਇਸ ਵਿਚ ਰਿੰਨ੍ਹੀਆਂ ਦਾਲਾਂ ਅਤੇ ਹੋਰ ਚੀਜ਼ਾਂ ਦਾ ਸਵਾਦ ਗੈਸ ਦੀ ਅੱਗ ’ਤੇ ਛੇਤੀ-ਛੇਤੀ ਰਿੱਝਣ ਵਾਲੀਆਂ ਦਾਲਾਂ, ਸਬਜ਼ੀਆਂ ਤੋਂ ਕਾਫ਼ੀ ਭਿੰਨ ਹੁੰਦਾ ਸੀ। ਹਾਰੇ ਵਿਚ ਪਾਥੀਆਂ ਆਦਿ ਜਲਾ ਕੇ ਦੁੱਧ, ਸਾਗ, ਖਿਚੜੀ, ਦਾਲ ਜਾਂ ਜਿਹੜੀ ਵੀ ਹੋਰ ਚੀਜ਼ ਬਣਾਉਣੀ ਹੁੰਦੀ ਧਰ ਦਿਤੀ ਜਾਂਦੀ ਸੀ। ਸਾਰੇ ਦਿਨ ਵਿਚ ਇਕ-ਦੋ ਵਾਰੀ ਅੱਗ ਦਾ ਸੇਕ ਜਾਰੀ ਰੱਖਣ ਲਈ ਹੋਰ ਗੋਹੇ ਭੰਨ ਕੇ ਲਾ ਦਿਤੇ ਜਾਂਦੇ ।

 ਭੋਜਨ ਬਣਾਉਣ ਦਾ ਇਹ ਕੰਮ ਮੱਠੀ ਅੱਗ ਉਤੇ ਹੁੰਦਾ ਸੀ। ਹਾਰੇ ਵਿਚ ਪਾਏ ਗੋਹੇ ਹੌਲੀ-ਹੌਲੀ ਸਾਰਾ ਦਿਨ ਧੁਖਦੇ ਰਹਿੰਦੇ ਤੇ ਜਿਹੜੀ ਵੀ ਚੀਜ਼ ਬਣਨੀ ਧਰੀ ਹੋਣੀ, ਬਹੁਤ ਹੀ ਸਵਾਦਲੀ ਬਣਦੀ ਸੀ। ਹਾਰੇ ਦੀ ਘਰ ਵਿਚ ਉਪਯੋਗਤਾ ਹੋਣ ਦੇ ਨਾਲ–ਨਾਲ ਇਸ ਨੂੰ ਕਈ ਵਾਰ ਸਜਾਵਟੀ ਤੱਤਾਂ ਨਾਲ ਸ਼ਿੰਗਾਰਿਆ ਵੀ ਜਾਂਦਾ ਸੀ। ਜਿਹੜੀਆਂ ਸੁਆਣੀਆਂ ਹਸਤ-ਕਲਾ ਦੇ ਨਮੂਨਿਆਂ ਵਿਚ ਜ਼ਿਆਦਾ ਮਾਹਰ ਹੁੰਦੀਆਂ ਸਨ, ਉਹ ਹਾਰੇ ਦੇ ਬਾਹਰਲੇ ਸਿਰੇ ਉਤੇ ਮੋਰ–ਘੁੱਗੀਆਂ, ਮਣਕਿਆਂ ਵਾਂਗ ਮਿੱਟੀ ਦੀ ਮਾਲਾ, ਪਸ਼ੂ-ਪੰਛੀਆਂ ਨੂੰ ਦਰਸਾਉਂਦੀਆਂ ਆਕ੍ਰਿਤੀਆਂ ਬਣਾ ਲੈਂਦੀਆਂ ਸਨ।


ਪਿੰਡਾਂ ਵਿਚ ਮਿੱਟੀ ਦਾ ਅਜਿਹਾ ਕੰਮ, ਜੋ ਕੇਵਲ ਔਰਤਾਂ ਹੀ ਕਰਦੀਆਂ ਸਨ, ਕਿਸੇ ਕਲਾਤਮਕ ਰਚਨਾ ਤੋਂ ਘੱਟ ਨਹੀਂ ਆਖਿਆ ਜਾ ਸਕਦਾ। ਹਾਰੇ ਦਾ ਜ਼ਿਕਰ ਗੀਤਾਂ ਵਿਚ ਵੀ ਆਉਂਦਾ ਹੈ, ‘‘ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ, ਮਾਹੀ ਉਹਦੇ ਵਿਚ ਅੜਕ ਕਲ ਡਿੱਗ ਪਿਆ ਵਿਚਾਰਾ....।’’ ਹੁਣ ਨਾ ਹਾਰੇ ਨਾਲ ਜੁੜੇ ਗਾਣੇ ਸੁਣਨ ਨੂੰ ਮਿਲਦੇ ਹਨ ਨਾ ਹੀ ਦੇਖਣ ਨੂੰ ਹਾਰੇ। ਲੰਘੇ ਵੇਲੇ ਇਹ ਹਾਰੇ ਸਾਡੇ-ਤੁਹਾਡੇ ਸਾਰਿਆਂ ਦੇ ਘਰਾਂ ਵਿਚ ਦੇਖਣ ਨੂੰ ਮਿਲਦੇ ਸਨ, ਜੋ ਹੁਣ ਘਰਾਂ ਵਿਚੋਂ ਅਲੋਪ ਹੋ ਰਹੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement