
ਸਾਈਕਲ ਚਲਾ ਕੇ ਸਿਹਤ ਨੂੰ ਮਿਲਦਾ ਹੈ ਲਾਭ
ਚੰਡੀਗੜ੍ਹ: ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਕਸਰਤ ਕਰਨਾ ਸ਼ੁਰੂ ਕਰ ਦਿਉ। ਇਕ ਅਧਿਐਨ ਦਾ ਦਾਅਵਾ ਹੈ ਕਿ ਪੌੜੀਆਂ ਚੜ੍ਹਨ-ਉਤਰਨ, ਸਾਈਕਲ ਚਲਾਉਣ ਜਾਂ ਸੈਰ ਨਾਲ ਜ਼ਿੰਦਗੀ ਨੂੰ ਲੰਮਾ ਕਰਨ ਵਿਚ ਮਦਦ ਮਿਲ ਸਕਦੀ ਹੈ।
Cycling
ਵਿਗਿਆਨੀਆਂ ਅਨੁਸਾਰ ਲੋਕ ਰੋਜ਼ਾਨਾ ਜ਼ਿੰਦਗੀ ਵਿਚ ਜ਼ਿਆਦਾ ਪੌੜੀਆਂ ਚੜ੍ਹ ਕੇ, ਸਾਈਕਲ ਚਲਾ ਕੇ ਜਾਂ ਕਸਰਤ ਕਰ ਕੇ ਅਪਣੀ ਸਿਹਤ ਨੂੰ ਲਾਭ ਪਹੁੰਚਾ ਸਕਦੇ ਹਨ। ਵਿਗਿਆਨੀਆਂ ਅਨੁਸਾਰ, ਲੰਮੇ ਸਮੇਂ ਤਕ ਬੈਠ ਕੇ ਕੰਮ ਕਰਨ ਨਾਲ ਮੋਟਾਪਾ ਦਿਲ ਦਾ ਰੋਗ ਤੇ ਸ਼ੂਗਰ ਦੇ ਨਾਲ ਹੀ ਕੈਂਸਰ ਦਾ ਵੀ ਖ਼ਤਰਾ ਵਧ ਸਕਦਾ ਹੈ।
Cycling
ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸਾਈਕਲਿੰਗ ਤੁਹਾਡੇ ਲਈ ਇਹ ਚੰਗੀ ਸਲਾਹ ਹੋ ਸਕਦੀ ਹੈ। ਭਾਰ ਘਟਾਉਣ ਤੋਂ ਲੈ ਕੇ ਪੱਠੇ ਮਜ਼ਬੂਤ ਬਣਾਉਣ ਤਕ ਸਾਈਕਲਿੰਗ ਤੁਹਾਡੇ ਲਈ ਫ਼ਾਇਦੇਮੰਦ ਹੁੰਦੀ ਹੈ। ਨਾਲ ਹੀ ਇਹ ਪੂਰੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ।
Cycling
ਇਸ ਨਾਲ ਫੇਫੜੇ ਚੰਗੀ ਤਰ੍ਹਾਂ ਨਾਲ ਕੰਮ ਕਰਨ ਲੱਗ ਜਾਂਦੇ ਹਨ, ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ ਤੇ ਮੋਟਾਪਾ ਵੀ ਘੱਟ ਹੁੰਦਾ ਹੈ। ਸਾਈਕਲਿੰਗ ਤੁਹਾਡੇ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਸਾਈਕਲ ਚਲਾਉਣ ਨਾਲ ਦਿਲ ਦੀ ਧੜਕਣ ਵਧਦੀ ਹੈ ਤੇ ਖ਼ੂਨ ਦਾ ਦੌਰਾ ਠੀਕ ਹੁੰਦਾ ਹੈ। ਇਸ ਨਾਲ ਦਿਲ ਨਾਲ ਜੁੜੇ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ।