Health News: ਜ਼ਮੀਨ ’ਤੇ ਸੌਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

By : GAGANDEEP

Published : May 2, 2024, 6:32 am IST
Updated : May 2, 2024, 7:32 am IST
SHARE ARTICLE
Sleeping on the ground has many benefits for the body Health News
Sleeping on the ground has many benefits for the body Health News

Health News: ਜ਼ਮੀਨ ’ਤੇ ਸੌਣ ਨਾਲ ਪੂਰੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਹੁੰਦਾ ਹੈ ਅਤੇ ਸਾਡੇ ਸਰੀਰ ਅਤੇ ਦਿਮਾਗ਼ ਵਿਚ ਤਾਲਮੇਲ ਬਣਿਆ ਰਹਿੰਦਾ

Sleeping on the ground has many benefits for the body Health News: ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਜਦੋਂ ਤੁਸੀਂ ਆਰਾਮ ਨਾਲ ਸੌਂਦੇ ਹੋ ਤਾਂ ਸਰੀਰ ਨੂੰ ਬਹੁਤ ਆਰਾਮ ਮਹਿਸੂਸ ਹੁੰਦਾ ਹੈ। ਹਰ ਕੋਈ ਅਪਣੇ ਅਨੁਸਾਰ ਹੀ ਬਿਸਤਰਾ ਤਿਆਰ ਕਰਵਾਉਂਦਾ ਹੈ। ਨੀਂਦ ਦਾ ਸਿਹਤ ’ਤੇ ਵੀ ਡੂੰਘਾ ਅਸਰ ਪੈਂਦਾ ਹੈ। ਪਿੱਠ ਦੇ ਦਰਦ ਕਾਰਨ ਬਹੁਤ ਸਾਰੇ ਲੋਕ ਪਤਲੇ ਗੱਦਿਆਂ ’ਤੇ ਸੌਂਦੇ ਹਨ। ਮਾਹਰਾਂ ਅਨੁਸਾਰ ਜ਼ਮੀਨ ’ਤੇ ਸੌਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਆਰਾਮ ਮਿਲਦਾ ਹੈ। ਆਉ ਤੁਹਾਨੂੰ ਦਸਦੇ ਹਾਂ ਜ਼ਮੀਨ ’ਤੇ ਸੌਣ ਦੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (02 ਮਈ 2024)

ਥਕਾਵਟ ਅਤੇ ਲੰਮੇ ਸਮੇਂ ਤਕ ਬੈਠੇ ਰਹਿਣ ਨਾਲ ਵੀ ਕਈ ਲੋਕਾਂ ਦੀ ਪਿੱਠ ਵਿਚ ਦਰਦ ਹੋਣ ਲਗਦਾ ਹੈ ਜਿਸ ਤੋਂ ਰਾਹਤ ਪਾਉਣ ਲਈ ਉਹ ਕਈ ਦਵਾਈਆਂ ਅਤੇ ਕਸਰਤ ਵੀ ਕਰਦੇ ਹਨ। ਪਰ ਇਸ ਨਾਲ ਵੀ ਕੋਈ ਰਾਹਤ ਨਹੀਂ ਮਿਲਦੀ। ਲੰਮੇ ਸਮੇਂ ਤਕ ਗੱਦੇ ’ਤੇ ਸੌਣ ਨਾਲ ਰੀੜ੍ਹ ਦੀ ਹੱਡੀ ਆਕੜ ਜਾਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਦਿਮਾਗ਼ ’ਤੇ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਾਹਰ ਜ਼ਮੀਨ ’ਤੇ ਸੌਣ ਦੀ ਸਲਾਹ ਦਿੰਦੇ ਹਨ।

ਇਹ ਵੀ ਪੜ੍ਹੋ: Jalandhar News: ਕਬੂਤਰ ਹੇਠਾਂ ਉਤਾਰਦੇ ਸਮੇਂ ਨੌਜਵਾਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ 

ਜ਼ਮੀਨ ’ਤੇ ਸੌਣ ਨਾਲ ਪੂਰੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਹੁੰਦਾ ਹੈ ਅਤੇ ਸਾਡੇ ਸਰੀਰ ਅਤੇ ਦਿਮਾਗ਼ ਵਿਚ ਤਾਲਮੇਲ ਬਣਿਆ ਰਹਿੰਦਾ ਹੈ ਜਿਸ ਨਾਲ ਤੁਹਾਡਾ ਦਿਮਾਗ਼ ਪੂਰੀ ਤਰ੍ਹਾਂ ਤਾਜ਼ਾ ਮਹਿਸੂਸ ਕਰਦਾ ਹੈ। ਜ਼ਮੀਨ ’ਤੇ ਸੌਣ ਨਾਲ ਤੁਹਾਨੂੰ ਬਹੁਤ ਚੰਗੀ ਨੀਂਦ ਆਉਂਦੀ ਹੈ ਅਤੇ ਤੁਸੀਂ ਪੂਰੀ ਤਰ੍ਹਾਂ ਫਿੱਟ ਮਹਿਸੂਸ ਕਰਦੇ ਹੋ। ਬਹੁਤ ਸਾਰੇ ਲੋਕ ਮਹਿੰਗੇ ਗੱਦੇ ’ਤੇ ਸੌਂ ਕੇ ਵੀ ਆਰਾਮਦਾਇਕ ਮਹਿਸੂਸ ਨਹੀਂ ਕਰਦੇ। ਇਸ ਦਾ ਕਾਰਨ ਤਣਾਅ ਹੋ ਸਕਦਾ ਹੈ। ਤਣਾਅ ਦਾ ਸਾਡੇ ਦਿਮਾਗ਼ ’ਤੇ ਬਹੁਤ ਡੂੰਘਾ ਅਸਰ ਪੈਂਦਾ ਹੈ ਅਤੇ ਸੌਣ ਵਿਚ ਵੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ਵਿਚ ਮਾਹਰ ਹੇਠਾਂ ਸੌਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਨਾਲ ਤੁਹਾਨੂੰ ਆਰਾਮਦਾਇਕ ਨੀਂਦ ਆਉਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਛੁਟਕਾਰਾ ਮਿਲਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰੀਰ ਵਿਚ ਕਮਜ਼ੋਰੀ ਦਾ ਇਕ ਕਾਰਨ ਬਲੱਡ ਸਰਕੂਲੇਸ਼ਨ ਵੀ ਹੋ ਸਕਦਾ ਹੈ। ਜ਼ਮੀਨ ’ਤੇ ਸੌਣ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਹੋਣ ਲਗਦਾ ਹੈ। ਇਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਬਲੱਡ ਸਰਕੂਲੇਸ਼ਨ ਠੀਕ ਹੋਣ ਨਾਲ ਮਾਸਪੇਸ਼ੀਆਂ ਨੂੰ ਬਹੁਤ ਆਰਾਮ ਮਿਲਦਾ ਹੈ। ਹਾਲਾਂਕਿ ਸ਼ੁਰੂ-ਸ਼ੁਰੂ ਵਿਚ ਤੁਹਾਨੂੰ ਜ਼ਮੀਨ ’ਤੇ ਸੌਣ ਵਿਚ ਸਮੱਸਿਆ ਹੋ ਸਕਦੀ ਹੈ। ਪਰ ਹੌਲੀ-ਹੌਲੀ ਤੁਹਾਨੂੰ ਇਸ ਦੀ ਆਦਤ ਪੈ ਜਾਵੇਗੀ।

(For more Punjabi news apart from Sleeping on the ground has many benefits for the body Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement