
ਦਿਨ ਦੀ ਸ਼ੁਰੂਆਤ ਖੁਰਮਾਣੀ ਦੇ ਜੂਸ ਨਾਲ ਕਰਨ ਨਾਲ ਸਿਹਤ ਨੂੰ ਕਾਫ਼ੀ ਫ਼ਾਇਦਾ ਮਿਲਦਾ ਹੈ।
ਖੁਰਮਾਣੀ ਇਕ ਅਜਿਹਾ ਫਲ ਹੈ ਜਿਸ ਨਾਲ ਖ਼ੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਖੁਰਮਾਣੀ ਵਿਚ ਮੈਗਨੀਸ਼ੀਅਮ, ਆਇਰਨ, ਕਾਪਰ, ਪੋਟਾਸ਼ੀਅਮ, ਫ਼ਾਸਫ਼ੋਰਸ, ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਪੌਸ਼ਕ ਤੱਤ ਮਿਲਦੇ ਹਨ ਜੋ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ।
ਦਿਨ ਦੀ ਸ਼ੁਰੂਆਤ ਖੁਰਮਾਣੀ ਦੇ ਜੂਸ ਨਾਲ ਕਰਨ ਨਾਲ ਸਿਹਤ ਨੂੰ ਕਾਫ਼ੀ ਫ਼ਾਇਦਾ ਮਿਲਦਾ ਹੈ। ਇਹ ਕੇਵਲ ਸਿਹਤ ਨੂੰ ਤੰਦਰੁਸਤ ਰੱਖਣ ਲਈ ਹੀ ਨਹੀਂ ਸਗੋਂ ਚਮੜੀ ਅਤੇ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਵਿਚ ਵੀ ਮਦਦ ਕਰਦਾ ਹੈ। ਆਉ ਜਾਣਦੇ ਹਾਂ ਖ਼ੁਰਮਾਣੀ ਦਾ ਜੂਸ ਪੀਣ ਨਾਲ ਸਿਹਤ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ:
- ਗ਼ਲਤ ਖਾਣ-ਪੀਣ ਅਤੇ ਬੁਰੀਆਂ ਆਦਤਾਂ ਕਾਰਨ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਜਾ ਰਹੀ ਹੈ। ਅਜਿਹੇ ਲੋਕਾਂ ਲਈ ਖੁਰਮਾਣੀ ਦਾ ਜੂਸ ਕਾਫ਼ੀ ਫ਼ਾਇਦੇਮੰਦ ਹੈ ਕਿਉਂਕਿ ਇਸ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ।
- ਖੁਰਮਾਣੀ ਦਾ ਜੂਸ ਪੀਣ ਨਾਲ ਕਦੇ ਵੀ ਐਨੀਮਿਆ ਦੀ ਸ਼ਿਕਾਇਤ ਨਹੀਂ ਹੁੰਦੀ ਕਿਉਂਕਿ ਇਸ ਵਿਚ ਆਇਰਨ ਅਤੇ ਕਾਪਰ ਜਿਵੇਂ ਪੌਸ਼ਕ ਤੱਤ ਹੁੰਦੇ ਹਨ ਜੋ ਹੀਮੋਗਲੋਬਿਨ ਦਾ ਪੱਧਰ ਵਧਾਉਂਦੇ ਹਨ। ਇਸ ਨਾਲ ਸਰੀਰ ਵਿਚ ਖ਼ੂਨ ਦੀ ਕਮੀ ਨਹੀਂ ਹੁੰਦੀ।
- ਖੁਰਮਾਣੀ ਦੇ ਜੂਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਦੇਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖ਼ੁਰਮਾਣੀ ਵਿਚ ਸਮਰੱਥ ਮਾਤਰਾ ਵਿਚ ਮੈਗਨੀਸ਼ੀੀਅਮ, ਕਾਪਰ, ਫ਼ਾਸਫੋਰਸ ਆਦਿ ਮਿਨਰਲਜ਼ ਹੁੰਦੇ ਹਨ ਜੋ ਸਰੀਰ ਨੂੰ ਆਸਟਯੋਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਾ ਕੇ ਰਖਦਾ ਹੈ।
- ਖੁਰਮਾਣੀ ਦੇ ਜੂਸ ਵਿਚ ਫ਼ਾਈਬਰ ਬਹੁਤ ਚੰਗੀ ਮਾਤਰਾ ਵਿਚ ਮਿਲਦਾ ਹੈ। ਇਹ ਫ਼ਾਈਬਰ ਦਾ ਚੰਗਾ ਸਰੋਤ ਹੈ। ਇਸ ਲਈ ਇਸ ਨੂੰ ਪੀਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਅਤੇ ਪਾਚਣ ਤੰਤਰ ਵੀ ਠੀਕ ਰਹਿੰਦਾ ਹੈ।