
ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਕੇਲੇ 'ਚ
ਮੁਹਾਲੀ: ਚੰਗੀ ਸਿਹਤ ਲਈ ਸਾਨੂੰ ਰੋਜ਼ਾਨਾ ਕੇਲਾ ਖਾਣਾ ਚਾਹੀਦਾ ਹੈ। ਕੇਲੇ ਵਿਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਖਾਣਾ ਖਾਣ ਤੋਂ ਬਾਅਦ ਤੁਸੀਂ ਕੇਲੇ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ, ਤਾਂ ਜੋ ਦਿਨ ਵਿਚ ਕੰਮ ਕਰਨ ਲਈ ਸਰੀਰ ਵਿਚ ਕਾਫ਼ੀ ਊਰਜਾ ਰਹੇ।
Bananas
ਕੇਲੇ ਵਿਚ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡੇਰਟ, ਫ਼ਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਸੋਡੀਅਮ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਈ, ਜੋ ਤੁਹਾਡੇ ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਸੱਭ ਤੋਂ ਵਧੀਆ ਊਰਜਾ ਪ੍ਰਦਾਨ ਕਰ ਸਕਦੇ ਹਨ।
Benefits of bananas
ਕੇਲੇ ਵਿਚ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਵਿਟਾਮਿਨ ਈ ਤੁਹਾਡੇ ਦਿਮਾਗ਼ ਦੀ ਕੁਸ਼ਲਤਾ ਨੂੰ ਵਧਾਉਂਦੇ ਹਨ। ਕੇਲੇ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗ਼ ਦੀ ਗਤੀਵਿਧੀ ਤੇਜ਼ੀ ਨਾਲ ਕੰਮ ਕਰੇਗੀ ਅਤੇ ਘਰੋਂ ਕੰਮ ਕਰਦਿਆਂ ਤੁਹਾਡਾ ਦਿਮਾਗ਼ ਵੀ ਕੰਮ ਕਰੇਗਾ। ਕੇਲੇ ਦਾ ਸੇਵਨ ਚਮੜੀ ਲਈ ਵੀ ਚੰਗਾ ਹੈ ਕਿਉਂਕਿ ਇਸ ਵਿਚ ਸਿਰਫ਼ ਮੈਗਨੀਸ਼ੀਅਮ ਹੁੰਦਾ ਹੈ।Banana
ਵਿਟਾਮਿਨ ਸੀ ਚਮੜੀ ਨੂੰ ਚਿੱਟਾ ਕਰਨ ਲਈ ਐਂਟੀਆਕਸੀਡੈਂਟ ਵਜੋਂ ਵੀ ਕੰਮ ਕਰ ਸਕਦਾ ਹੈ। ਕੇਲੇ ਵਿਚ ਮੌਜੂਦ ਪੋਟਾਸ਼ੀਅਮ ਉਨ੍ਹਾਂ ਲਈ ਵੀ ਬਹੁਤ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਦਿਲ ਨਾਲ ਸਬੰਧਤ ਸਿਹਤ ਸਮੱਸਿਆਵਾਂ ਹਨ।