ਹਰੇ ਘਾਹ ’ਤੇ ਨੰਗੇ ਪੈਰ ਚੱਲਣ ਨਾਲ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
Published : Mar 5, 2022, 11:39 am IST
Updated : Mar 5, 2022, 11:39 am IST
SHARE ARTICLE
 Walking barefoot on green grass eliminates many problems
Walking barefoot on green grass eliminates many problems

ਨੰਗੇ ਪੈਰ ਚਲਣ ਨਾਲ ਅੱਡੀਆਂ ਦਾ ਦਰਦ ਵੀ ਘੱਟ ਹੋ ਜਾਂਦਾ ਹੈ।

 

ਨੰਗੇ ਪੈਰ ਚਲਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਨੰਗੇ ਪੈਰ ਚਲਣ ਨਾਲ ਪੈਰਾਂ ’ਤੇ ਘੱਟ ਜ਼ੋਰ ਪੈਂਦਾ ਹੈ ਅਤੇ ਨਾਲ ਹੀ ਜੋੜ ਵੀ ਮਜ਼ਬੂਤ ਰਹਿੰਦੇ ਹਨ। ਜੁੱਤੇ ਪਾ ਕੇ ਚਲਣ ਨਾਲ ਪੈਰਾਂ ਵਿਚ ਦਰਦ ਤਾਂ ਹੁੰਦਾ ਹੀ ਹੈ। ਨਾਲ- ਨਾਲ ਕਈ ਸਾਰੀ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਨੰਗੇ ਪੈਰ ਚਲਦੇ ਹੋ ਤਾਂ ਇਸ ਨਾਲ ਤੁਸੀਂ ਅਪਣੇ ਆਪ ਵਿਚ ਤਰੋਤਾਜ਼ਾ ਮਹਿਸੂਸ ਕਰੋਗੇ।

 Walking barefoot on green grass eliminates many problemsWalking barefoot on green grass eliminates many problems

ਨੰਗੇ ਪੈਰ ਚਲਣ ਨਾਲ ਅੱਡੀਆਂ ਦਾ ਦਰਦ ਵੀ ਘੱਟ ਹੋ ਜਾਂਦਾ ਹੈ। ਰੇਤੇ ਜਾਂ ਘਾਹ ’ਤੇ ਨੰਗੇ ਪੈਰ ਚਲਣਾ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਅਤੇ ਸਰੀਰ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਨੰਗੇ ਪੈਰ ਚੱਲਣ ਨਾਲ ਜਿਥੇ ਪੈਰਾਂ ਦੇ ਮੁਸਾਮ ਖੁਲ੍ਹ ਜਾਂਦੇ ਹਨ ਉਥੇ ਹੀ ਇਹ ਐਕਿਊਪ੍ਰੈਸ਼ਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਆਉ ਜੀ ਨੰਗੇ ਪੈਰ ਚਲਣ ਦੇ ਹੋਰ ਸਿਹਤ ਲਾਭਾਂ ਬਾਰੇ ਜਾਣਦੇ ਹਾਂ।

 Walking barefoot on green grass eliminates many problemsWalking barefoot on green grass eliminates many problems

ਨੰਗੇ ਪੈਰ ਚਲਣ ਨਾਲ ਸਲਿਪ ਡਿਸਫ਼ੰਕਸ਼ਨ ਅਤੇ ਦਰਦ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਸੌਂਦੇ ਸਮੇਂ ਇਹ ਸਰੀਰ ਦੇ ਕੈਲੇਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ ਜਿਸ ਨਾਲ ਚੰਗੀ ਨੀਂਦ ਆਉਂਦੀ ਹੈ। ਨੰਗੇ ਪੈਰ ਚਲਣ ਨਾਲ ਧਰਤੀ ਤੋਂ ਪਾਜ਼ੇਟਿਵ ਊਰਜਾ ਮਿਲਦੀ ਹੈ ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਨੰਗੇ ਪੈਰ ਚਲਣ ਨਾਲ ਵਾਈਟ ਸੈਲਜ਼ ਕਾਊਂਟ ਵਧਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨੰਗੇ ਪੈਰ ਚਲਣਾ ਸਰੀਰ ਨੂੰ ਹੋਰ ਵੀ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।

 Walking barefoot on green grass eliminates many problemsWalking barefoot on green grass eliminates many problems

ਇਸ ਲਈ ਰੋਜ਼ਾਨਾ ਕੁੱਝ ਸਮਾਂ ਨੰਗੇ ਪੈਰ ਚਲਣ ਦੀ ਕੋਸ਼ਿਸ਼ ਕਰੋ ਅਤੇ ਅਪਣੇ ਆਪ ਨੂੰ ਤੰਦਰੁਸਤ ਰੱਖੋ। ਬਜ਼ੁਰਗਾਂ ਨੂੰ ਅਕਸਰ ਪੈਰਾਂ ਦੀ ਸਮੱਸਿਆ ਹੁੰਦੀ ਹੈ। ਇਸ ਲਈ ਖ਼ਾਲੀ ਪੈਰ ਚਲਣਾ ਉਨ੍ਹਾਂ ਲਈ ਪ੍ਰਭਾਵੀ ਹੁੰਦਾ ਹੈ। ਨੰਗੇ ਪੈਰ ਚਲਣਾ ਐਕਿਊਪੈ੍ਰਸ਼ਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਪੈਰਾਂ ਦਾ ਦਰਦ ਅਤੇ ਸੋਜ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਉਂਜ ਤਾਂ ਚਲਣਾ ਹੀ ਫ਼ਾਇਦੇਮੰਦ ਹੁੰਦਾ ਹੈ ਪਰ ਨੰਗੇ ਪੈਰ ਚਲਣ ਨਾਲ ਸਰੀਰ ਵਿਚ ਖ਼ੂਨ ਦਾ ਵਹਾਅ ਵਧੀਆ ਰਹਿੰਦਾ ਹੈ। ਸਰੀਰ ਵਿਚ ਜਿੰਨਾ ਵਧੀਆ ਖ਼ੂਨ ਦਾ ਵਹਾਅ ਰਹੇਗਾ ਸਰੀਰ ਉਨਾ ਜ਼ਿਆਦਾ ਬੀਮਾਰੀਆਂ ਤੋਂ ਦੂਰ ਰਹੇਗਾ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement