
ਰਸੋਈ 'ਚ ਚਮਕਦੇ ਬਰਤਨ ਰੱਖਣ ਨਾਲ ਰਸੋਈ ਘਰ ਬੜਾ ਹੀ ਸੁੰਦਰ ਲਗਦਾ ਹੈ ਪਰ ਗੰਦੇ, ਟੇਢੇ-ਮੇਢੇ ਬਰਤਨ ਰਸੋਈ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰ ਦਿੰਦੇ ਹਨ।
ਰਸੋਈ 'ਚ ਚਮਕਦੇ ਬਰਤਨ ਰੱਖਣ ਨਾਲ ਰਸੋਈ ਘਰ ਬੜਾ ਹੀ ਸੁੰਦਰ ਲਗਦਾ ਹੈ ਪਰ ਗੰਦੇ, ਟੇਢੇ-ਮੇਢੇ ਬਰਤਨ ਰਸੋਈ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰ ਦਿੰਦੇ ਹਨ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਖਾਣਾ ਬਣਾਉਣ ਸਮੇਂ ਧਿਆਨ ਭਟਕ ਜਾਂਦਾ ਹੈ। ਜਿਸ ਨਾਲ ਬਰਤਨ ਜਲ ਜਾਂਦੇ ਹਨ। ਆਉ ਜਾਣਦੇ ਹਾਂ ਘਰੇਲੂ ਨੁਸਖਿਆਂ ਨਾਲ ਬਰਤਨ ਸਾਫ਼ ਕਰਨ ਦੇ ਤਰੀਕੇ।Lemon1. ਬੇਕਿੰਗ ਸੋਡਾ
ਇਕ ਚਮਚ ਬੇਕਿੰਗ ਸੋਡਾ, ਦੋ ਨਿੰਬੂ ਦੇ ਰਸ ਨੂੰ 2 ਕੱਪ ਗਰਮ ਪਾਣੀ 'ਚ ਮਿਲਾਉ। ਇਸ ਮਿਸ਼ਰਣ ਦਾ ਘੋਲ ਅਤੇ ਸਟੀਲ ਸਕ੍ਰਬਰ ਲੈ ਕੇ ਸੜੇ ਹੋਏ ਬਰਤਨ 'ਤੇ ਰਗੜੋ। ਬਰਤਨ ਸਾਫ਼ ਹੋ ਜਾਵੇਗਾ।Salt2. ਨਮਕ
ਜਲੇ ਹੋਏ ਬਰਤਨ 'ਚ ਨਮਕ ਅਤੇ ਪਾਣੀ ਪਾ ਕੇ ਉਬਾਲ ਲਉ ਅਤੇ ਚਾਰ ਮਿੰਟ ਤਕ ਉਬਾਲੋ। ਫਿਰ ਦਾਗ ਨੂੰ ਬੁਰਸ਼ ਨਾਲ ਸਾਫ਼ ਕਰ ਲਉ।Tomato juice3. ਟਮਾਟਰ ਦਾ ਰਸ
ਸੜੇ ਹੋਏ ਬਰਤਨਾਂ ਨੂੰ ਸਾਫ਼ ਕਰਨ ਲਈ ਟਮਾਟਰ ਦਾ ਰਸ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਸੜੇ ਹੋਏ ਬਰਤਨ 'ਚ ਟਮਾਟਰ ਦਾ ਰਸ ਅਤੇ ਪਾਣੀ ਮਿਲਾ ਕੇ ਗਰਮ ਕਰੋ ਅਤੇ ਬੁਰਸ਼ ਨਾਲ ਰਗੜ ਕੇ ਸਾਫ਼ ਕਰ ਲਉ।