
ਦਿਲ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਚੰਗਾ ਖਾਣਾ-ਪੀਣਾ ਚਾਹੀਦਾ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ |
ਦਿਲ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਚੰਗਾ ਖਾਣਾ-ਪੀਣਾ ਚਾਹੀਦਾ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ | ਦਿਲ ਨੂੰ ਤੰਦਰੁਸਤ ਰਖਣਾ ਹੈ ਤਾਂ ਬਰਗਰ, ਫ਼੍ਰੈਂਚ ਫ਼ਰਾਈ ਜਾਂ ਕੋਲਡ ਡਿ੍ੰਕ ਤੋਂ ਦੂਰੀ ਬਣਾ ਕੇ ਰਖਣੀ ਸ਼ੁਰੂ ਕਰ ਦਿਉ | ਧਿਆਨ ਰੱਖੋ ਕਿ ਇਨ੍ਹਾਂ ਚੀਜ਼ਾਂ ਦੀ ਤੁਸੀਂ ਰੋਜ਼ਾਨਾ ਖਾਣ-ਪੀਣ 'ਚ ਵਰਤੋਂ ਨਾ ਕਰੋ | ਸਾਨੂੰ ਅਪਣੇ ਖਾਣੇ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹੇ | ਦਿਲ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਅਤੇ ਫ਼ਾਈਬਰ ਯੁਕਤ ਖਾਣਾ ਖਾਉ |
Heart
ਭਾਰ ਨੂੰ ਘੱਟ ਕਰ ਕੇ ਅਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹਾਂ | ਇਸ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ | ਰੋਜ਼ ਘੱਟ ਤੋਂ ਘੱਟ 40 ਮਿੰਟ ਵਾਕ ਕਰੋ ਜਾਂ ਸਾਈਕਲ ਚਲਾਉ | ਇਸ ਤੋਂ ਇਲਾਵਾ ਸਵਿਮਿੰਗ ਵੀ ਫ਼ਾਇਦਾ ਦਿੰਦੀ ਹੈ |
Fruits and animals
ਦਿਲ ਨੂੰ ਸਿਹਤਮੰਦ ਰੱਖਣ ਲਈ ਵੱਖ-ਵੱਖ ਰੰਗਾਂ ਵਾਲੇ ਫਲ-ਸਬਜ਼ੀਆਂ ਖਾਉ | ਇਸ ਨੂੰ ਖਾਣ ਨਾਲ ਗੰਭੀਰ ਬੀਮਾਰੀਆਂ ਨੂੰ ਰੋਕਣ 'ਚ ਮਦਦ ਮਿਲੇਗੀ | ਗਹਿਰੇ ਰੰਗ ਵਾਲੇ ਫਲ-ਸਬਜ਼ੀਆਂ 'ਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ | ਜੂਸ ਦੀ ਥਾਂ ਸਾਬਤ ਫਲ-ਸਬਜ਼ੀਆਂ ਖਾਣ ਨਾਲ ਫ਼ਾਈਬਰ ਜ਼ਿਆਦਾ ਮਿਲੇਗੀ | ਅਪਣੇ ਦਿਲ ਦੀ ਸਿਹਤ ਜੇਕਰ ਠੀਕ ਰਖਣੀ ਹੈ ਤਾਂ ਤੁਹਾਨੂੰ ਸੱਭ ਤੋਂ ਪਹਿਲਾਂ ਅਪਣੀ ਰੂਟੀਨ 'ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ |
ਦੇਰ ਰਾਤ ਤਕ ਜਾਗਣ ਤੋਂ ਬਚੋ | ਰਿਫ਼ਾਈਾਡ ਦੀ ਵਰਤੋਂ ਕਰਨ ਨਾਲ ਅਨਾਜ 'ਚ ਪੋਸ਼ਕ ਤੱਤ ਘੱਟ ਜਾਂਦੇ ਹਨ | ਇਸ ਲਈ ਸਾਬਤ ਅਨਾਜ ਤੋਂ ਬਣੇ ਭੋਜਨ ਨੂੰ ਪਹਿਲ ਦਿਉ | ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨ ਲਈ ਫਲੀਆਂ, ਨਟਸ ਜਿਵੇਂ ਸੋਇਆਬੀਨ, ਦਾਲਾਂ, ਛੋਲੇ ਅਤੇ ਮਟਰ ਦਾ ਸੇਵਨ ਕਰੋ | ਇਹ ਪ੍ਰੋਟੀਨ ਦੇ ਸੱਭ ਤੋਂ ਵੱਧ ਫ਼ਾਈਬਰ ਵਾਲੇ ਸਰੋਤ ਹਨ | ਡੇਅਰੀ ਉਤਪਾਦਕ ਘੱਟ ਫ਼ੈਟ ਜਾਂ ਫ਼ੈਟ ਮੁਕਤ ਚੁਣੋ |
Fruits
ਜਿਨ੍ਹਾਂ ਚੀਜ਼ਾਂ 'ਚ ਖੰਡ ਅਤੇ ਲੂਣ ਦੀ ਵਰਤੋਂ ਜ਼ਿਆਦਾ ਹੁੰਦੀ ਹੋਵੇ, ਉਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਇਸ ਨਾਲ ਸ਼ੂਗਰ, ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ | ਦਿਲ ਦੇ ਮਰੀਜ਼ਾਂ ਲਈ ਮੈਦਾ ਜਾਨਲੇਵਾ ਸਾਬਤ ਹੋ ਸਕਦਾ ਹੈ ਕਿਉਂਕਿ ਮੈਦੇ 'ਚ ਸਟਾਰਚ ਹੁੰਦਾ ਹੈ ਜੋ ਸਰੀਰ ਵਿਚ ਜਾਣ ਤੋਂ ਬਾਅਦ ਰਬੜ ਬਣ ਜਾਂਦਾ ਹੈ | ਜ਼ਿਆਦਾ ਮਾਤਰਾ ਵਿਚ ਮੈਦਾ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਦਾ ਲੈਵਲ ਵਧਦਾ ਹੈ |