
ਵਿਸ਼ਵ 'ਚ ਜਿੱਥੇ ਭਾਰਤ, ਅਮਰੀਕਾ, ਰੂਸ ਅਤੇ ਚੀਨ ਵਰਗੇ ਵੱਡੇ ਖੇਤਰਫ਼ਲ ਵਾਲੇ ਦੇਸ਼ ਹਨ।
ਵਿਸ਼ਵ 'ਚ ਜਿੱਥੇ ਭਾਰਤ, ਅਮਰੀਕਾ, ਰੂਸ ਅਤੇ ਚੀਨ ਵਰਗੇ ਵੱਡੇ ਖੇਤਰਫ਼ਲ ਵਾਲੇ ਦੇਸ਼ ਹਨ। ਉਥੇ ਹੀ ਦੁਨੀਆਂ ਭਰ 'ਚ ਬਹੁਤ ਛੋਟੇ-ਮੋਟੇ ਪਿੰਡ ਵੀ ਹਨ। ਵੈਸੇ ਤਾਂ ਲੋਕ ਸੁਵਿਧਾਵਾਂ ਨੂੰ ਦੇਖ ਕੇ ਹੀ ਕਿਸੇ ਦੇਸ਼ 'ਚ ਰਹਿਣਾ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਲੋਕਾਂ ਨੇ ਖੁਦ ਬਣਾਇਆ ਹੈ। 2BHK ਫਲੈਟ ਜਿੰਨੀ ਥਾਂ 'ਤੇ ਲੋਕਾਂ ਨੇ ਅਧਿਕਾਰ ਕਰ ਕੇ ਉਥੇ ਨਵਾਂ ਦੇਸ਼ ਬਣਾ ਲਿਆ ਹੈ। ਯੂਰਪ 'ਚ ਸਥਿਤ ਇਸ ਜਗ੍ਹਾ ਨੂੰ ਇਕ ਦੇਸ਼ ਵੀ ਘੋਸ਼ਿਤ ਕਰ ਦਿਤਾ ਗਿਆ ਹੈ। ਆਉ ਜਾਣਦੇ ਹਾਂ ਇਸ ਦੇਸ਼ ਬਾਰੇ ਕੁੱਝ ਹੋਰ ਦਿਲਚਸਪ ਗੱਲਾਂ...World's smallest countryਯੂਰਪ 'ਚ ਕੁੱਝ ਲੋਕਾਂ ਨੇ 100 ਵਰਗ ਮੀਟਰ ਜ਼ੀਮਨ ਦੇ ਟੁਕੜੇ 'ਤੇ ਇਕ ਨਵਾਂ ਦੇਸ਼ ਬਣਾ ਲਿਆ ਹੈ। ਸਲੋਵੇਨਿਆ ਅਤੇ ਕ੍ਰੋਏਸ਼ੀਆ ਸੀਮਾ 'ਤੇ ਲੋਕਾਂ ਨੇ ਕੁੱਝ ਹਿੱਸਿਆਂ ਨੂੰ ਖੁਦ ਦੇਸ਼ ਬਣਾਇਆ ਹੈ, ਜਿਸ ਨੂੰ ਉਨ੍ਹਾਂ ਨੇ ' ਕਿੰਗਡਮ ਆਫ਼ ਅੰਕਲਾਵਾ' ਦਾ ਨਾਮ ਦਿਤਾ ਹੈ। ਇਸ ਦੇਸ਼ 'ਚ ਕਰੀਬ 800 ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਵਰਚੁਅਲ ਚੋਣਾ ਕਰ ਕੇ ਮੰਤਰੀ ਵੀ ਚੁਣ ਲਿਆ ਹੈ।
World's smallest country1991'ਚ ਯੂਗੋਸਲਾਵਿਆ ਦੇ ਵਿਘਟਨ ਤੋਂ ਬਾਅਦ ਸੱਤ ਰਾਜ ਬਣਾਏ ਗਏ, ਜਿਸ ਦੇ ਚਲਦੇ ਕੁੱਝ ਸੀਮਾ ਖੇਤਰ ਨੂੰ ਨੋ ਮੈਂਸ ਲੈਂਡ ਘੋਸ਼ਿਤ ਕੀਤਾ ਗਿਆ ਸੀ। ਕਿਸੇ ਦੇ ਅਧਿਕਾਰ 'ਚ ਨਾ ਹੋਣ ਕਾਰਨ ਪਾਇਟਰ ਵਾਰਜ਼ੇਂਕੀਵਿਜ ਅਤੇ ਉਸ ਦੇ ਕੁੱਝ ਦੋਸਤਾਂ ਨੇ ਮਿਲ ਕੇ ਇਥੇ ਨਵਾਂ ਦੇਸ਼ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਲੋਕਾਂ ਨੂੰ ਇਕੱਠਾ ਕੀਤਾ। ਕਿਸੇ ਦਾ ਅਧਿਕਾਰ ਨਾ ਹੋਣ ਕਾਰਨ ਕੁੱਝ ਲੋਕਾਂ ਨੇ ਇਸ ਨੂੰ ਇਕ ਨਵਾਂ ਦੇਸ਼ ਬਣਾ ਲਿਆ।
World's smallest countryਇਥੇ ਕਿਸੇ ਵੀ ਤਰ੍ਹਾਂ ਰੰਗ, ਜਾਤੀ, ਧਰਮ ਅਤੇ ਰਾਸ਼ਟਰੀਅਤਾ ਵਰਗੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਅਤੇ ਇਥੇ ਕੋਈ ਵੀ ਆ ਕੇ ਰਹਿ ਸਕਦਾ ਹੈ। ਇਸ ਦੇ ਇਲਾਵਾ ਇਸ ਦੇਸ਼ 'ਚ ਹਰ ਕਿਸੇ ਨੂੰ ਅਪਣੀ ਗੱਲ ਰੱਖਣ ਦਾ ਅਧਿਕਾਰ ਵੀ ਹੈ। ਇਸ ਛੋਟੇ ਜਿਹੇ ਦੇਸ਼ 'ਚ ਮੁਫ਼ਤ ਪੜ੍ਹਾਈ ਦੇ ਨਾਲ-ਨਾਲ ਬਿਨ੍ਹਾਂ ਟੈਕਸ ਦਿਤੇ ਪੈਸੇ ਕਮਾਉਣ ਵਰਗੀਆਂ ਸੁਵਿਧਾਵਾਂ ਵੀ ਮੌਜੂਦ ਹਨ।
World's smallest countryਦੇਸ਼ ਘੋਸ਼ਿਤ ਹੋਣ ਦੇ ਨਾਲ-ਨਾਲ ਇਸ ਛੋਟੇ ਜਿਹੀ ਜਗ੍ਹਾ ਨੂੰ ਪੰਜ ਭਾਸ਼ਾਵਾਂ ਨੂੰ ਵੀ ਮਾਨਤਾ ਦਿਤੀ ਗਈ ਹੈ, ਜਿਸ 'ਚ ਚੀਨੀ ਵੀ ਸ਼ਾਮਲ ਹਨ। ਸੰਵਿਧਾਨ ਲਿਖਣ ਦੇ ਨਾਲ-ਨਾਲ ਇਥੇ ਇਲੈਕਟ੍ਰਾਨਿਕ ਆਈ.ਡੀ. ਪੇਪਰਸ ਵੀ ਬਣਾਏ ਜਾ ਰਹੇ ਹਨ। ਇੰਨਾ ਫੇਮਸ ਹੋਣ ਦੇ ਕਾਰਨ ਇਸ ਦੇਸ਼ ਨੂੰ ਦੇਖਣ ਲਈ ਸੈਲਾਨੀ ਵੀ ਦੂਰ-ਦੂਰ ਤੋਂ ਆ ਰਹੇ ਹਨ। ਹਾਲਾਂਕਿ, ਹਾਲੇ ਸਿਰਫ਼ ਆਨਲਾਈਨ ਮੌਜੂਦ ਇਸ ਦੇਸ਼ ਦੇ ਅਸਤਿਤਵ ਨੂੰ ਅੰਤਰਾਸ਼ਟਰੀ ਪੱਧਰ 'ਤੇ ਮਾਨਤਾ ਨਹੀਂ ਦਿਤੀ ਗਈ।