
ਇਮਊਨਿਟੀ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਇਹ ਜ਼ਹਿਰ ਕੀਟਾਣੂ, ਵਾਇਰਸ, ਫ਼ੰਗਸ, ਪੈਰਾਸਾਈਟ ਜਾਂ ਕੋਈ ਦੂਜੇ ਨੁਕਸਾਨਦਾਇਕ ਪਦਾਰਥ ਹੋ...
ਇਮਊਨਿਟੀ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਇਹ ਜ਼ਹਿਰ ਕੀਟਾਣੂ, ਵਾਇਰਸ, ਫ਼ੰਗਸ, ਪੈਰਾਸਾਈਟ ਜਾਂ ਕੋਈ ਦੂਜੇ ਨੁਕਸਾਨਦਾਇਕ ਪਦਾਰਥ ਹੋ ਸਕਦੇ ਹਨ। ਜੇਕਰ ਸਾਡੀ ਇਮਊਨਿਟੀ ਮਜ਼ਬੂਤ ਹੈ ਤਾਂ ਇਹ ਸਾਨੂੰ ਨਾ ਸਿਰਫ਼ ਠੰਡ ਅਤੇ ਖੰਘ ਤੋਂ ਬਚਾਉਂਦੀ ਹੈ ਸਗੋਂ ਹੈਪੇਟਾਇਟਿਸ, ਫੇਫੜੇ ਦੇ ਇੰਫ਼ੈਕਸ਼ਨ, ਕਿਡਨੀ ਇੰਫ਼ੈਕਸ਼ਨ ਸਹਿਤ ਹੋਰ ਕਈ ਬਿਮਾਰੀਆਂ ਤੋਂ ਸਾਡਾ ਬਚਾਅ ਹੁੰਦਾ ਹੈ। ਸਾਡੇ ਆਲੇ ਦੁਆਲੇ ਕਈ ਤਰ੍ਹਾਂ ਦੇ ਪੈਥੋ ਕੀਟਾਣੂ ਹੁੰਦੇ ਹਨ। ਸਾਨੂੰ ਪਤਾ ਵੀ ਨਹੀਂ ਹੁੰਦਾ ਅਤੇ ਅਸੀਂ ਖਾਣ -ਪੀਣ ਨਾਲ ਇਥੇ ਤਕ ਕਿ ਸਾਹ ਲੈਣ ਨਾਲ ਵੀ ਨੁਕਸਾਨਦਾਇਕ ਤੱਤਾਂ ਨੂੰ ਅੰਦਰ ਕਰ ਲੈਂਦੇ ਹਾਂ।
Immune system
ਅਜਿਹਾ ਹੋਣ ਤੋਂ ਬਾਅਦ ਵੀ ਹਰ ਕੋਈ ਬੀਮਾਰ ਨਹੀਂ ਪੈਂਦਾ। ਜਿਨ੍ਹਾਂ ਦਾ ਇੰਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਉਹ ਇਹਨਾਂ ਬਾਹਰੀ ਸੰਕਰਮਣਾਂ ਤੋਂ ਬਿਹਤਰ ਤਰੀਕੇ ਨਾਲ ਮੁਕਾਬਲਾ ਕਰਦੇ ਹਨ। ਸਾਡੀ ਰੋਕਣ ਵਾਲੀ ਸਮਰਥਾ ਕਿਵੇਂ ਦੀ ਹੈ ਇਸ ਬਾਰੇ ਅਸੀਂ ਖ਼ੂਨ ਦੀ ਰਿਪੋਰਟਾਂ ਤੋਂ ਪਤਾ ਕਰ ਸਕਦੇ ਹਾਂ ਪਰ ਸਾਡਾ ਸਰੀਰ ਵੀ ਸਾਨੂੰ ਕਈ ਤਰ੍ਹਾਂ ਦੇ ਇਸ਼ਾਰੇ ਦੇਣ ਲਗਦਾ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਦੂਸਰਿਆਂ ਦੀ ਮੁਕਾਬਲੇ ਜ਼ਿਆਦਾ ਬੀਮਾਰ ਹੁੰਦੇ ਹੋ, ਜੁਕਾਮ ਦੀ ਸ਼ਿਕਾਇਤ ਰਹਿੰਦੀ ਹੈ, ਖੰਘ, ਗ਼ਲਾ ਖ਼ਰਾਬ ਹੋਣਾ ਜਾਂ ਚਮੜੀ ਰੈਸ਼ੇਜ਼ ਵਰਗੀ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਸੰਭਵ ਹੈ ਕਿ ਇਹ ਤੁਹਾਡੇ ਇੰਮਿਊਨ ਸਿਸਟਮ ਹੀ ਇਸ ਦਾ ਕਾਰਨ ਹੈ।
Immune system
ਕੈਂਡਿਡਾ ਜਾਂਚ ਦਾ ਪਾਜ਼ਿਟਿਵ ਹੋਣਾ, ਵਾਰ - ਵਾਰ ਯੂਟੀਆਈ, ਡਾਇਰਿਆ, ਮਸੂੜਿਆਂ 'ਚ ਸੋਜ, ਮੁੰਹ 'ਚ ਛਾਲੇ ਵਰਗੀਆਂ ਸਮੱਸਿਆ ਖ਼ਰਾਬ ਇੰਮਿਊਨਿਟੀ ਦੇ ਲੱਛਣ ਹੋ ਸਕਦੇ ਹਨ। ਜਦੋਂ ਸਰੀਰ ਨੂੰ ਬੁਖ਼ਾਰ ਆਉਣਾ ਚਾਹੀਦਾ ਹੈ ਤਾਂ ਵੀ ਨਾ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਰੋਗ ਨੂੰ ਰੋਕਣ ਵਾਲੀ ਸਮਰਥਾ ਕਮਜ਼ੋਰ ਹੈ। ਬੁਖ਼ਾਰ ਨਾਲ ਸਰੀਰ ਬੀਮਾਰੀਆਂ ਤੋਂ ਲੜਦਾ ਹੈ ਅਤੇ ਜ਼ਿਆਦਾਤਰ ਲੋਕ ਬੁਖ਼ਾਰ ਦੀ ਦਵਾਈ ਖਾ ਲੈਂਦੇ ਹਾਂ ਜਿਸ ਨਾਲ ਬੁਖ਼ਾਰ ਸਾਡੇ ਲਈ ਪਾਜ਼ਿਟਿਵ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ।
Immune system
ਜੇਕਰ ਤੁਹਾਨੂੰ ਸੰਕਰਮਣਾਂ ਤੋਂ ਬਾਅਦ ਵੀ ਕਈ ਸਾਲ ਤੋਂ ਬੁਖ਼ਾਰ ਨਾ ਆਇਆ ਹੋਵੇ ਤਾਂ ਇਹ ਵੀ ਕਮਜ਼ੋਰ ਇਮਊਨਿਟੀ ਦਾ ਲੱਛਣ ਹੈ। ਵਿਟਮਿਨ ਡੀ ਇੰਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਜ਼ਿਆਦਾਤਰ ਲੋਕਾਂ 'ਚ ਇਸ ਦੀ ਕਮੀ ਹੁੰਦੀ ਹੈ। ਜੇਕਰ ਤੁਹਾਡੀ ਖ਼ੂਨ ਰਿਪੋਰਟਾਂ 'ਚ ਵਿਟਮਿਨ ਡੀ ਦੀ ਕਮੀ ਹੈ ਤਾਂ ਤੁਹਾਨੂੰ ਇਸ ਦਾ ਪੱਧਰ ਠੀਕ ਕਰਨ ਦੀ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਲਗਾਤਾਰ ਥਕਾਣ, ਆਲਸ ਜਾਂ ਅਜਿਹੇ ਜ਼ਖ਼ਮ ਜੋ ਲੰਮੇ ਸਮੇਂ ਤਕ ਨ ਭਰਣ, ਨੀਂਦ ਨਾ ਆਉਣਾ, ਤਣਾਅ ਅਤੇ ਡਾਰਕ ਸਰਕਲ ਵਰਗੇ ਕਮਜ਼ੋਰ ਪ੍ਰਤੀਰੋਧ ਦਾ ਸੰਕੇਤ ਵੀ ਹੁੰਦੇ ਹਨ।