
ਭੋਜਣ ਸਬੰਧੀ ਆਦਤਾਂ ਨੂੰ ਬਦਲਣ
ਜਲੰਧਰ : ਅਜੋਕੇ ਸਮੇਂ ਬਦਲ ਰਹੇ ਲਾਈਫ ਸਟਾਇਲ ਕਾਰਨ ਜਿਗਰ ਸਬੰਧੀ ਸਮੱਸਿਆਵਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਅਕਸਰ ਲੋਕ ਇਸ ਨੂੰ ਅਣਗੌਲਿਆ ਕਰ ਦਿੰਦੇ ਹਨ ਜੋ ਅੱਗੇ ਜਾ ਕੇ ਵੱਡੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਇਹ ਸਮੱਸਿਆ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਬੇਨਿਯਮੀਆਂ ਕਾਰਨ ਹੁੰਦੀ ਹੈ।
Photo
ਜਿਗਰ ਸਬੰਧੀ ਸਮੱਸਿਆ ਹੋਣ ਬਾਅਦ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਜਾਂਦੀ ਹੈ। ਇਸ ਨਾਲ ਗੈਸ ਅਤੇ ਬਦਹਜ਼ਮੀ ਵਰਗੀਆਂ ਅਲਾਮਤਾਂ ਹੋ ਜਾਂਦੀਆਂ ਹਨ। ਜਿਗਰ ਸਬੰਧੀ ਸਮੱਸਿਆਵਾਂ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਕਿਸੇ ਵੀ ਤਰ੍ਹਾਂ ਦੀ ਅਲਾਮਤ ਸਾਹਮਣੇ ਆਉਣ 'ਤੇ ਤੁਰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Photo
ਜਿਗਰ ਸਬੰਧੀ ਕੋਈ ਵੀ ਅਲਾਮਤ ਸਾਹਮਣੇ ਆਉਣ 'ਤੇ ਖਾਣ-ਪੀਣ ਦੀਆਂ ਆਦਤਾਂ 'ਚ ਤੁਰੰਤ ਸੁਧਾਰ ਕਰ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਰੋਗ ਦੀ ਪਛਾਣ ਕਰਨਾ ਜ਼ਰੂਰੀ ਹੈ। ਜੇਕਰ ਪੇਟ ਸਬੰਧੀ ਅਲਾਮਤਾਂ ਵਧੇਰੇ ਸਾਹਮਣੇ ਆ ਰਹੀਆਂ ਹਨ ਤਾਂ ਜਿਗਰ ਦੀ ਜਾਂਚ ਲਈ ਤੁਰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।
Photo
ਨਿਸ਼ਾਨੀਆਂ : ਜਿਗਰ ਦੀ ਸਮੱਸਿਆ ਆਉਣ 'ਤੇ ਤੁਹਾਨੂੰ ਥਕਾਵਟ ਦੇ ਨਾਲ ਨਾਲ ਮਲ-ਤਿਆਗ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾ ਗੂੜੇ ਤੇ ਪੀਲੇ ਰੰਗ ਦਾ ਪਿਸ਼ਾਬ ਆਉਣਾ ਵੀ ਜਿਗਰ ਰੋਗ ਦਾ ਕਾਰਨ ਹੋ ਸਕਦਾ ਹੈ। ਪੇਟ ਦਰਦ, ਸੋਜ ਤੇ ਵਾਰ ਵਾਰ ਪਾਚਨ ਸਬੰਧੀ ਸਮੱਸਿਆਵਾਂ ਹੋਣ ਕਾਰਨ ਵੀ ਜਿਗਰ ਨੂੰ ਨੁਕਸਾਨ ਹੁੰਦਾ ਹੈ। ਅਜਿਹੀ ਸਥਿਤੀ 'ਚ ਤੁਰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪੈਰਾਂ ਦੀ ਸੋਜ, ਅੱਖਾਂ ਦਾ ਪੀਲਾਪਨ ਆਦਿ ਅਲਾਮਤਾਂ ਵੀ ਜਿਗਰ ਖ਼ਰਾਬ ਹੋਣ ਦਾ ਸੰਕੇਤ ਹਨ।
Photo
ਬਚਾਅ : ਜਿਗਰ ਸਬੰਧੀ ਸਮੱਸਿਆਵਾਂ ਤੋਂ ਬਚਣ ਲਈ ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ ਜ਼ਰੂਰੀ ਹੈ। ਇਸ 'ਚ ਖਾਣ-ਪੀਣ ਦਾ ਸਮਾਂ ਤੇ ਮਿਕਦਾਰ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੰਕ ਫੂਲ ਤੇ ਬਾਹਰ ਦੀਆਂ ਵਸਤਾਂ ਖਾਣੀਆਂ ਘੱਟ ਕਰ ਦੇਣੀਆਂ ਚਾਹੀਦੀਆਂ ਹਨ। ਜ਼ਿਆਦਾ ਤੋਂ ਜ਼ਿਆਦਾ ਘਰ ਦੇ ਬਣੇ ਭੋਜਨ ਦਾ ਸੇਵਨ ਕਰੋ ਤੇ ਤਰਲ ਪਦਾਰਥਾਂ ਦੀ ਵਰਤੋਂ ਵਧਾ ਦਿਓ।
Photo
ਸ਼ਰਾਬ ਤੇ ਸਿਗਰਟ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਗਰ ਸਮੱਸਿਆਵਾਂ ਤੋਂ ਬਚਣ ਲਈ ਖੁਰਾਕ 'ਚ ਖਿਚੜੀ, ਦਾਲ ਨੂੰ ਸ਼ਾਮਲ ਜ਼ਰੂਰ ਕਰੋ। ਜ਼ਿਆਦਾ ਤੇਲ ਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਤੇ ਸਲਾਦ ਦੀ ਵਧੇਰੇ ਵਰਤੋਂ ਕਰੋ ਜੋ ਜਿਗਰ ਨੂੰ ਤੰਦਰੁਸਤ ਰੱਖਣ 'ਚ ਸਹਾਈ ਸਾਬਤ ਹੁੰਦੀਆਂ ਹਨ।