ਸਿੱਖ ਸਬ ਇੰਸਪੈਕਟਰ ਗਗਨਦੀਪ ਸਿੰਘ ਵਰਗੇ ਜਿਗਰੇ ਦੀ ਭਾਰਤ ਨੂੰ ਲੋੜ
Published : Jun 22, 2018, 2:03 pm IST
Updated : Jun 23, 2018, 3:13 pm IST
SHARE ARTICLE
SI Gagandeep singh
SI Gagandeep singh

ਸਬ ਇੰਸਪੈਕਟਰ ਗਗਨਦੀਪ ਸਿੰਘ ਦੀ ਛਾਤੀ ਦਾ ਆਕਾਰ ਕੀ ਹੈ? ਉਤਰਾਖੰਡ ਦੇ ਰਾਮਨਗਰ 'ਚ ਗਾਰਜੀਆ ਦੇਵੀ ਮੰਦਰ ਨੇੜੇ ਵਾਪਰੀ ਇਹ...

ਦੇਹਰਾਦੂਨ  : ਸਬ ਇੰਸਪੈਕਟਰ ਗਗਨਦੀਪ ਸਿੰਘ ਦੀ ਛਾਤੀ ਦਾ ਆਕਾਰ ਕੀ ਹੈ? ਉਤਰਾਖੰਡ ਦੇ ਰਾਮਨਗਰ 'ਚ ਗਾਰਜੀਆ ਦੇਵੀ ਮੰਦਰ ਨੇੜੇ ਵਾਪਰੀ ਇਹ ਘਟਨਾ ਬਹੁਤ ਹੀ ਯਾਦਗਾਰ ਰਹੇਗੀ, ਜਿਸ ਵਿਚ ਇਕ ਸਿੱਖ ਪੁਲਿਸ ਅਫ਼ਸਰ ਨੇ ਮੁਸਲਿਮ ਨੌਜਵਾਨ ਦੀ ਜਾਨ ਬਚਾਉਣ ਲਈ ਉਸ ਨੂੰ ਅਪਣੀ ਛਾਤੀ ਨਾਲ ਲਗਾ ਕੇ ਰਖਿਆ। 22 ਮਈ ਨੂੰ 28 ਸਾਲਾਂ ਦੇ ਸਿੱਖ ਪੁਲਿਸ ਅਫ਼ਸਰ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਇਕ ਮੁਸਲਿਮ ਨੌਜਵਾਨ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਕ ਵੱਡੀ ਭੀੜ ਵਲੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। 

SI Gagandeep singhSI Gagandeep singh

ਏਡੀਜੀ (ਕਾਨੂੰਨ ਤੇ ਵਿਵਸਥਾ) ਅਨੁਸਾਰ 23 ਸਾਲਾ ਮੁਸਲਿਮ ਲੜਕੇ ਨੂੰ ਮੰਦਰ ਨੇੜੇ ਇਕ ਹਿੰਦੂ ਲੜਕੀ ਨਾਲ ਦੇਖਿਆ ਗਿਆ ਸੀ ਅਤੇ ਲੋਕ ਜੋੜੀ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਜਦੋਂ ਗਗਨਦੀਪ ਸਿੰਘ ਨੂੰ ਸਥਿਤੀ ਬਾਰੇ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚ ਗਿਆ। ਇਕ ਵੱਡੀ ਭੀੜ ਵਲੋਂ ਮੁਸਲਿਮ ਲੜਕੇ 'ਤੇ ਲਵ ਜਿਹਾਦ ਦਾ ਦੋਸ਼ ਲਗਾਇਆ ਜਾ ਰਿਹਾ ਸੀ ਪਰ ਜਦੋਂ ਭੜਕੀ ਭੀੜ ਨੇ ਮੁਸਲਿਮ ਲੜਕੇ ਨੂੰ ਮਾਰਨਾ ਚਾਹਿਆ ਤਾਂ ਗਗਨਦੀਪ ਉਸ ਲੜਕੇ ਲਈ ਖ਼ੁਦ ਢਾਲ ਬਣ ਗਿਆ ਅਤੇ ਮੁਸਲਿਮ ਲੜਕੇ ਨੂੰ ਭੜਕੀ ਭੀੜ ਕੋਲੋਂ ਬਚਾ ਲਿਆ। ਇਸ ਦੌਰਾਨ ਗਗਨਦੀਪ ਨੂੰ ਕਈ ਸੱਟਾਂ ਵੀ ਵੱਜੀਆਂ।

SI Gagandeep singhSI Gagandeep singh


ਏਡੀਜੀ ਨੇ ਦਸਿਆ ਕਿ ਇਸ ਤੋਂ ਬਾਅਦ ਮੁਸਲਿਮ ਵਿਅਕਤੀ ਨੂੰ ਫੜਨ ਵਿਚ ਨਾਕਾਮ ਰਹਿਣ 'ਤੇ ਭੀੜ ਨੇ ਪੁਲਿਸ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। ਭੀੜ ਬੇਕਾਬੂ ਹੁੰਦੀ ਜਾ ਰਹੀ ਸੀ। ਉਸ ਤੋਂ ਬਾਅਦ ਜੋੜੇ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਆਪੋ ਅਪਣੇ ਪਰਵਾਰਾਂ ਨੂੰ ਸੌਂਪ ਦਿਤਾ ਗਿਆ। ਗਗਨਦੀਪ ਸਿੰਘ ਉਸ ਵਿਅਕਤੀ ਨੂੰ ਜਾਣਦਾ ਨਹੀਂ ਸੀ, ਜਿਸ ਨੂੰ ਉਸ ਨੇ ਬਚਾਇਆ ਸੀ। ਉਹ ਚਾਹੁੰਦਾ ਤਾਂ ਅਪਣੀ ਜਾਨ ਖ਼ਤਰੇ ਵਿਚ ਪਾਉਣ ਤੋਂ ਬਚ ਸਕਦਾ ਸੀ ਜਿਸ ਤਰ੍ਹਾਂ ਕਿ ਜ਼ਿਆਦਾਤਰ ਪੁਲਿਸ ਅਧਿਕਾਰੀ ਅਜਿਹੀ ਸਥਿਤੀ ਵਿਚ ਕਰਦੇ ਹਨ। ਉਸ ਨੇ ਹੋਰ ਪੁਲਿਸ ਫੋਰਸ ਦਾ ਵੀ ਇੰਤਜ਼ਾਰ ਨਹੀਂ ਕੀਤਾ।

SI Gagandeep singhSI Gagandeep singh


ਸਿੱਖ ਪੁਲਿਸ ਅਫ਼ਸਰ ਗਗਨਦੀਪ ਦੀ ਬਹਾਦਰੀ ਭਰੀ ਕਾਰਵਾਈ ਨੇ ਫਿਰਕੂ ਭੜਕਾਹਟ ਨੂੰ ਟਾਲਿਆ। ਬਿਨਾਂ ਸ਼ੱਕ ਗਗਨਦੀਪ ਸਿੰਘ ਵਿਚ ਨਿਰਸਵਾਰਥ ਦੂਜਿਆਂ ਦੀ ਮਦਦ ਕਰਨ ਵਾਲਾ ਨਿਵੇਕਲਾ ਗੁਣ ਇਕ ਸਿੱਖ ਹੋਣ ਕਰਕੇ ਹੈ, ਨਾ ਕਿ ਇਕ ਪੁਲਿਸ ਅਫ਼ਸਰ ਹੋਣ ਕਰਕੇ। ਜੇਕਰ ਦੇਸ਼ ਦੇ ਸਾਰੇ ਸਰਕਾਰੀ ਕਰਮਚਾਰੀ ਇਸ ਤਰ੍ਹਾਂ ਕੰਮ ਕਰਨ ਤਾਂ ਇੱਥੇ ਅਜਿਹੀ ਕਿਸੇ ਘਟਨਾ 'ਤੇ ਧਰਮ ਅਤੇ ਵੋਟ ਬੈਂਕ ਦੀ ਰਾਜਨੀਤੀ ਬੰਦ ਹੋ ਜਾਵੇਗੀ। ਇਕ ਰੋਕਥਾਮ ਇਲਾਜ ਨਾਲੋਂ ਵਧੀਆ ਹੈ। 
ਭਾਰਤ ਵਿਚ ਦੇਸ਼ ਭਰ ਵਿਚ ਹੋਣ ਵਾਲੀਆਂ ਸੰਪਰਦਾਇਕ ਘਟਨਾਵਾਂ ਦਾ ਇਤਿਹਾਸ ਰਿਹਾ ਹੈ

SI Gagandeep singhSI Gagandeep singh

ਕਿ 8,449 ਸੰਪਰਦਾਇਕ ਘਟਨਾਵਾਂ ਦੇ ਨਤੀਜੇ ਵਜੋਂ ਵਿਚ 1954 ਤੋਂ 1985 ਦੌਰਾਨ 7,229 ਮੌਤਾਂ ਹੋਈਆਂ ਅਤੇ 47,321 ਵਿਅਕਤੀ ਜ਼ਖ਼ਮੀ ਹੋਏ। 2015 ਵਿਚ 751 ਸੰਪਰਦਾਇਕ ਘਟਨਾਵਾਂ ਵਿਚ 97 ਮੌਤਾਂ ਹੋਈਆਂ ਅਤੇ 2,264 ਹੋਰ ਲੋਕ ਜ਼ਖ਼ਮੀ ਹੋਏ। ਸਾਲ 2016 ਵਿਚ ਫਿਰਕੂ ਹਿੰਸਾ ਦੀਆਂ 703 ਘਟਨਾਵਾਂ ਵਿਚ 86 ਵਿਅਕਤੀ ਮਾਰੇ ਗਏ ਸਨ ਅਤੇ 2,321 ਹੋਰ ਜ਼ਖ਼ਮੀ ਹੋਏ ਸਨ। 2017 ਦੌਰਾਨ ਪੂਰੇ ਦੇਸ਼ ਵਿਚ ਕੁੱਲ 822 ਫਿਰਕੂ ਘਟਨਾਵਾਂ ਵਿਚ 111 ਵਿਅਕਤੀ ਮਾਰੇ ਗਏ ਸਨ ਅਤੇ 2,384 ਜ਼ਖਮੀ ਹੋਏ ਸਨ।ਇਨ੍ਹਾਂ ਘਟਨਾਵਾਂ ਦੇ ਪਿੱਛੇ ਦੇ ਕਾਰਨਾਂ ਵਿਚੋਂ ਇਕੋ ਕਾਰਨ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਅਕਸਰ ਇੰਨੀਆਂ ਮੌਤਾਂ ਹੁੰਦੀਆਂ ਹਨ, 

 2002 Gujarat riots riots

ਉਹ ਹੈ ਫਿਰਕੂ ਨੇਤਾਵਾਂ ਦੀ ਬਿਆਨਬਾਜ਼ੀ ਅਤੇ ਸਰਕਾਰੀ ਮਸ਼ੀਨਰੀ ਦੀ ਘਾਟ। ਉਦਾਹਰਨ ਲਈ ਦਿੱਲੀ ਦੇ ਕਤਲੇਆਮ ਅਤੇ 2002 ਦੇ ਗੁਜਰਾਤ ਦੰਗਿਆਂ ਨੂੰ ਲਿਆ ਜਾ ਸਕਦਾ ਹੈ। ਇਹ ਦੇਖਦੇ ਹੋਏ ਕਿ ਇਸ ਇਸਤਗਾਸਾ ਪੱਖ ਦੀ ਸੰਭਾਵਨਾ ਘੱਟ ਹੈ, ਜੇਕਰ ਅਸੀਂ ਇਨ੍ਹਾਂ ਘਟਨਾਵਾਂ ਨੂੰ ਪਹਿਲ ਦੇ ਆਧਾਰ 'ਤੇ ਰੋਕਣ ਲਈ ਪ੍ਰਬੰਧ ਕਰਦੇ ਹਾਂ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਰਾਹੁਲ ਸ਼ਰਮਾ ਅਤੇ ਮੈਕਸਵੈਲ ਪਰੇਰਾ ਵਰਗੇ ਪੁਲਿਸ ਅਧਿਕਾਰੀ ਕੀ ਕਰਦੇ ਹਨ ਜਦੋਂ ਅਪਰਾਧਿਕ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

 riotsriots

ਦੂਜਾ, ਭਾਰਤੀ ਸੰਵਿਧਾਨ ਰਾਜ ਮਸ਼ੀਨਰੀ (ਨੌਕਰਸ਼ਾਹੀ, ਪੁਲਿਸ, ਫ਼ੌਜ ਆਦਿ) ਨੂੰ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਉਤਰਦਾਈ ਬਣਾਉਣ ਸਬੰਧੀ ਹੈ। ਨਾਗਰਿਕ ਨਿਯਮਤ ਰੂਪ ਨਾਲ ਆਮ ਚੋਣਾਂ 'ਚ ਸ਼ਾਮਲ ਹੁੰਦੇ ਹਨ। ਇਹ ਜਵਾਬਦੇਹੀ ਦੀ ਧਾਰਨਾ ਦੀ ਰਸਮ ਕਾਨੂੰਨੀ ਪਰਿਭਾਸ਼ਾ ਤੋਂ ਪਰੇ ਹੈ। ਇਸ ਬਹਾਦਰੀ ਭਰੇ ਕੰਮ ਵਿਚ ਪਵਿੱਤਰਤਾ ਜੁੜੀ ਹੋਈ ਹੈ। ਸਬ ਇੰਸਪੈਕਟਰ ਗਗਨਦੀਪ ਸਿੰਘ ਦਾ ਇਹ ਹਿੰਮਤ ਭਰਿਆ ਕਾਰਨਾਮਾ ਹੈ। ਜੇਕਰ ਭਾਰਤ ਦੇ ਸਾਰੇ ਪੁਲਿਸ ਕਰਮੀ ਇਸ ਤਰ੍ਹਾਂ ਕੰਮ ਕਰਨ ਤਾਂ ਸਭ ਕੁੱਝ ਨਿਆਂ ਦੇ ਦਾਇਰੇ ਵਿਚ ਆ ਜਾਵੇਗਾ। ਇਸ ਤੋਂ ਇਲਾਵਾ ਸਾਡੇ ਲੋਕਤੰਤਰ ਦੀ ਤਰੱਕੀ ਹੋਵੇਗੀ ਅਤੇ ਉਸ ਦਾ ਵਜ਼ੂਦ ਹੋਰ ਮਜ਼ਬੂਤ ਹੋਵੇਗਾ। (ਦਿ ਵਾਇਰ)

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement