
ਫਲਾਂ ਵਿਚ ਪਪੀਤਾ ਅਤੇ ਅੰਗੂਰ ਵੀ ਵਧਦੀ ਉਮਰ ਦੀਆਂ ਔਰਤਾਂ ਲਈ ਪੌਸ਼ਟਿਕ ਖ਼ੁਰਾਕ ਦਾ ਕੰਮ ਕਰਦੇ ਹਨ। ਪ
ਚੰਡੀਗੜ੍ਹ : ਔਰਤਾਂ ਵਿਚ ਵਧਦੀ ਉਮਰ ਨਾਲ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ ਜੋ ਕਿ ਉਨ੍ਹਾਂ ਦੇ ਸਰੀਰ ਨੂੰ ਕਮਜ਼ੋਰ ਬਣਾਉਂਦੀਆਂ ਹਨ। ਅਜਿਹੇ ਵਿਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਔਰਤਾਂ ਨੂੰ ਸਰੀਰਕ ਬਦਲਾਅ ਦੇ ਨਾਲ-ਨਾਲ ਅਪਣੀ ਖ਼ੁਰਾਕ ਵਿਚ ਕੁੱਝ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਅਪਣੀ ਖ਼ੁਰਾਕ ਵਿਚ ਕੁੱਝ ਪੌਸ਼ਟਿਕ ਤੱਤ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਜੂਸ ਵੀ ਸ਼ਾਮਲ ਹਨ ਤਾਂ ਆਉ ਜਾਣਦੇ ਹਾਂ ਉਹ ਕਿਹੜੇ ਹਨ ਸਿਹਤਮੰਦ ਜੂਸ।
fruit juice
ਫਲਾਂ ਦੇ ਨਾਲ ਕੁੱਝ ਸਬਜ਼ੀਆਂ ਵੀ ਵਧਦੀ ਉਮਰ ਵਿਚ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਸਹਾਇਕ ਹੁੰਦੀਆਂ ਹਨ। ਐਨਰਜੀ ਬਣਾਈ ਰੱਖਣ ਲਈ ਔਰਤਾਂ ਨੂੰ ਅਪਣੀ ਡਾਈਟ ਵਿਚ ਪੋਸ਼ਕ ਤੱਤ ਸ਼ਾਮਲ ਕਰਨੇ ਚਾਹੀਦੇ ਹਨ। ਅਜਿਹੇ ਵਿਚ ਵੱਧ ਉਮਰ ਦੀਆਂ ਔਰਤਾਂ ਪਾਲਕ ਅਤੇ ਖੀਰੇ ਦਾ ਜੂਸ ਲੈ ਸਕਦੀਆਂ ਹਨ। ਇਸ ਨੂੰ ਪੀਣ ਨਾਲ ਸਰੀਰ ਦਿਨ ਭਰ ਹਾਈਡ੍ਰੇਟ ਰਹਿੰਦਾ ਹੈ ਅਤੇ ਕੰਮ ਕਰਨ ਦੀ ਊਰਜਾ ਵੀ ਬਣੀ ਰਹਿੰਦੀ ਹੈ। ਇਸ ਜੂਸ ਨੂੰ ਪੀਣ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਖੀਰੇ ਵਿਚ ਵੀ ਕਾਫ਼ੀ ਮਾਤਰਾ ਵਿਚ ਪਾਣੀ ਮੌਜੂਦ ਹੁੰਦਾ ਹੈ। ਖੀਰਾ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਵਧੀਆ ਹੈ। ਇਸ ਦਾ ਜੂਸ ਤਿਆਰ ਕਰਨ ਲਈ ਦੋਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਉ। ਫਿਰ ਇਨ੍ਹਾਂ ਨੂੰ ਕੱਟ ਕੇ ਬਲੈਂਡਰ ਵਿਚ ਪਾ ਕੇ ਉਨ੍ਹਾਂ ਦਾ ਜੂਸ ਬਣਾ ਲਉ। ਇਸ ਜੂਸ ਨੂੰ ਸਵੇਰੇ ਨਾਸ਼ਤੇ ਜਾਂ ਸ਼ਾਮ ਸਮੇਂ ਵੀ ਲਿਆ ਜਾ ਸਕਦਾ ਹੈ।
Beetroot Juice
ਢਲਦੀ ਉਮਰ ਵਿਚ ਔਰਤਾਂ ਲਈ ਚੁਕੰਦਰ ਅਤੇ ਸੇਬ ਖਾਣਾ ਬੇਹੱਦ ਲਾਹੇਵੰਦ ਹੈ। ਸੇਬ ਵਿਚ ਵਿਟਾਮਿਨ ਏ, ਸੀ, ਬੀ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਮਾਗ਼ ਵਿਚ ਖ਼ੂਨ ਦਾ ਸੰਚਾਰ ਸਹੀ ਢੰਗ ਨਾਲ ਕਰਨ ਵਿਚ ਮਦਦ ਕਰਦੇ ਹਨ ਤੇ ਯਾਦਦਾਸ਼ਤ ਤੇਜ਼ ਕਰਦੇ ਹਨ। ਇਸ ਤੋਂ ਇਲਾਵਾ ਸੇਬ ਖਾਣ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਚੁਕੰਦਰ ਵਿਚ ਕੈਲੋਰੀ, ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਮਿਲ ਜਾਂਦੇ ਹਨ ਜਿਸ ਦਾ ਸੇਵਨ ਕਰਨ ਨਾਲ ਸਰੀਰ ’ਚ ਖ਼ੂਨ ਦੀ ਕਮੀ ਵੀ ਪੂਰੀ ਹੁੰਦੀ ਹੈ। ਇਹ ਲਾਲ ਰਕਤਾਣੂਆਂ ਦੇ ਨਿਰਮਾਣ ਵਿਚ ਵੀ ਮਦਦ ਕਰਦਾ ਹੈ।
Pomegranate juice
ਕੁੱਝ ਫਲ ਬੇਸ਼ਕ ਦੇਖਣ ਵਿਚ ਛੋਟੇ ਹੁੰਦੇ ਹਨ ਪਰ ਉਨ੍ਹਾਂ ਦੀ ਗੁਣਵਤਾ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਵਿਚ ਬੇਰੀਜ ਸ਼ਾਮਲ ਹਨ। ਇਹ ਬੇਰੀਜ 50 ਸਾਲ ਦੀ ਉਮਰ ਤੋਂ ਵੱਧ ਔਰਤਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਤੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਮਦਦਗਾਰ ਹੁੰਦੀਆਂ ਹਨ। ਵਧਦੀ ਉਮਰ ਦੇ ਨਾਲ ਔਰਤਾਂ ਦੀ ਚਮੜੀ ’ਤੇ ਝੁਰੜੀਆਂ ਅਤੇ ਲਕੀਰਾਂ ਦਿਖਾਈ ਦੇਣ ਲਗਦੀਆਂ ਹਨ। ਇਸ ਨਾਲ ਹੀ ਚਮੜੀ ਖੁਸ਼ਕ ਹੋਣ ਲੱਗ ਜਾਂਦੀ ਹੈ। ਅਜਿਹੀ ਸਥਿਤੀ ਵਿਚ, ਬਲੂਬੇਰੀ ਅਤੇ ਸਟ੍ਰਾਬੇਰੀ ਦਾ ਜੂਸ ਚਮੜੀ ਨੂੰ ਚਮਕਦਾਰ ਅਤੇ ਜਵਾਨ ਬਣਾਉਣ ਦਾ ਕੰਮ ਕਰ ਸਕਦਾ ਹੈ। ਦੂਜੇ ਪਾਸੇ ਬਲੂਬੇਰੀ ਅਤੇ ਸਟ੍ਰਾਬੇਰੀ ਦਾ ਜੂਸ ਪੀਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
drinking juice
ਫਲਾਂ ਵਿਚ ਪਪੀਤਾ ਅਤੇ ਅੰਗੂਰ ਵੀ ਵਧਦੀ ਉਮਰ ਦੀਆਂ ਔਰਤਾਂ ਲਈ ਪੌਸ਼ਟਿਕ ਖ਼ੁਰਾਕ ਦਾ ਕੰਮ ਕਰਦੇ ਹਨ। ਪਤੀਤਾ ਖਾਣ ਵਿਚ ਜਿੰਨਾ ਸਵਾਦਿਸ਼ਟ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅੰਗੂਰ ਦਾ ਸੇਵਨ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਦਾ ਸੇਵਨ ਕਰਨ ਨਾਲ ਚਮੜੀ ਵੀ ਚਮਕਦਾਰ ਹੋ ਜਾਂਦੀ ਹੈ। ਇਸ ਤੋਂ ਇਲਾਵਾ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਪਪੀਤਾ ਅਤੇ ਅੰਗੂਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।
Papaya Seeds
ਸਬਜ਼ੀਆਂ ਵਿਚ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਬਿਨਾਂ ਪਕਾਏ ਹੀ ਖਾਧਾ ਜਾ ਸਕਦਾ ਹੈ। ਬਰੋਕਲੀ ਅਤੇ ਗਾਜਰ ਵੀ ਅਜਿਹੀਆਂ ਸਬਜ਼ੀਆਂ ਹਨ ਜਿਸ ਦਾ ਸੇਵਨ ਤਣਾਅ ਦੂਰ ਕਰਦੀਆਂ ਹਨ। ਦਰਅਸਲ ਵਧਦੀ ਉਮਰ ਦੇ ਨਾਲ ਔਰਤਾਂ ਵਿਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਤਣਾਅ ਵੀ ਵਧ ਜਾਂਦਾ ਹੈ। ਹਾਰਮੋਨਲ ਬਦਲਾਅ ਕਾਰਨ ਉਨ੍ਹਾਂ ਦਾ ਮੂਡ ਵੀ ਬਦਲਦਾ ਰਹਿੰਦਾ ਹੈ। ਅਜਿਹੇ ਵਿਚ ਬ੍ਰੋਕਲੀ ਅਤੇ ਗਾਜਰ ਦਾ ਜੂਸ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।