ਜਾਣੋ ਕਿਉਂ ਰਾਤ 'ਚ ਨਹਾਉਣਾ ਸਿਹਤ ਲਈ ਹੈ ਬਿਹਤਰ
Published : Apr 7, 2018, 4:18 pm IST
Updated : Apr 7, 2018, 4:18 pm IST
SHARE ARTICLE
Bathing
Bathing

ਨਹਾਉਣਾ ਹੈ ਜਾਂ ਨਹੀਂ ਅਤੇ ਜੇਕਰ ਨਹਾਉਣਾ ਹੈ ਤਾਂ ਕਦੋਂ ਨਹਾਉਣਾ ਹੈ, ਦਿਨ 'ਚ ਜਾਂ ਰਾਤ 'ਚ ਇਹ ਤੁਹਾਡਾ ਨਿਜੀ ਫ਼ੈਸਲਾ ਹੋ ਸਕਦਾ ਹੈ ਪਰ ਅਸੀਂ ਤੁਹਾਨੂੰ ਦਸ ਦਈਏ ਕਿ ਦਿਨ..

ਨਹਾਉਣਾ ਹੈ ਜਾਂ ਨਹੀਂ ਅਤੇ ਜੇਕਰ ਨਹਾਉਣਾ ਹੈ ਤਾਂ ਕਦੋਂ ਨਹਾਉਣਾ ਹੈ, ਦਿਨ 'ਚ ਜਾਂ ਰਾਤ 'ਚ ਇਹ ਤੁਹਾਡਾ ਨਿਜੀ ਫ਼ੈਸਲਾ ਹੋ ਸਕਦਾ ਹੈ ਪਰ ਅਸੀਂ ਤੁਹਾਨੂੰ ਦਸ ਦਈਏ ਕਿ ਦਿਨ ਦੇ ਸਮੇਂ ਨਹਾਉਣ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਰਾਤ 'ਚ ਨਹਾਉਣਾ। ਅਖੀਰ ਅਜਿਹਾ ਕਿਉਂ, ਜਾਣਨ ਲਈ ਪੜ੍ਹੋ ਅੱਗੇ.  .  . 

BathingBathing

ਰਾਤ 'ਚ ਕਿਉਂ ਨਹਾਉਣਾ ਚਾਹੀਦਾ ਹੈ? 
ਜੇਕਰ ਤੁਸੀਂ ਵੀ ਰਾਤ ਦੇ ਸਮੇਂ ਨਹਾਉਂਦੇ ਹੋ ਤਾਂ ਤੁਸੀਂ ਬਿਲਕੁਲ ਠੀਕ ਕਰਦੇ ਹੋ। ਮਾਹਰਾਂ ਦੀਆਂ ਮੰਨੀਏ ਤਾਂ ਸੋਣ ਤੋਂ ਪਹਿਲਾਂ ਨਹਾਉਣਾ ਤੁਹਾਡੀ ਚਮੜੀ ਸਿਹਤਮੰਦ ਰਹਿੰਦੀ ਹੈ ਖਾਸਤੌਰ 'ਤੇ ਗਰਮੀ ਅਤੇ ਬਸੰਤ ਰੁੱਤ ਦੇ ਮੌਸਮ 'ਚ।  ਅਜਿਹਾ ਇਸਲਈ ਕਿਉਂਕਿ ਇਕ ਲੰਮਾ ਦਿਨ ਗੁਜ਼ਾਰਨ ਤੋਂ ਬਾਅਦ ਤੁਹਾਡੀ ਚਮੜੀ ਧੂਲ, ਮਿੱਟੀ, ਮੁੜ੍ਹਕਾ ਅਤੇ ਐਲਰਜੀ ਫੈਲਾਉਣ ਵਾਲੇ ਕਿਟਾਣੂ ਨਾਲ ਭਰੀ ਹੁੰਦੀ ਹੈ। ਲਿਹਾਜ਼ਾ ਸੋਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡਾ ਸਰੀਰ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। 

BathingBathing

ਸਵੇਰ ਦੇ ਸਮੇਂ ਨਹਾਉਣ ਦੇ ਫ਼ਾਇਦੇ
ਇਸ 'ਚ ਕੋਈ ਸ਼ਕ ਨਹੀਂ ਕਿ ਅਪਣੇ ਦਿਨ ਦੀ ਚੰਗੇਰੀ ਸ਼ੁਰੂਆਤ ਲਈ ਸਵੇਰੇ ਉੱਠ ਕੇ ਸੱਭ ਤੋਂ ਪਹਿਲਾਂ ਨਹਾਉਣਾ ਇਕ ਚੰਗੀ ਆਦਤ ਹੈ। ਖ਼ਾਸਤੌਰ 'ਤੇ ਉੁਸ ਸਮੇਂ ਜਦੋਂ ਤੁਹਾਨੂੰ ਸਵੇਰੇ ਉੱਠਣਾ ਪਸੰਦ ਨਹੀਂ ਹੈ। ਸਵੇਰੇ ਨਹਾਉਣ ਨਾਲ ਤੁਹਾਡੀ ਚੇਤੰਨਤਾ 'ਚ ਵਾਧਾ ਹੁੰਦਾ ਹੈ ਅਤੇ ਤੁਹਾਡਾ ਦਿਨ ਬਿਹਤਰ ਗੁਜ਼ਰਦਾ ਹੈ। ਨਾਲ ਹੀ ਸਵੇਰੇ ਨਹਾਉਣ ਨਾਲ ਤੁਹਾਡੀ ਇੰਦਰੀਆਂ ਤਰੋ ਤਾਜ਼ਾ ਹੋ ਜਾਂਦੀਆਂ ਹਨ ਅਤੇ ਸਰੀਰ ਦੀ ਅੰਤਰਿਕ ਘੜੀ ਸਰੀਰ ਦੇ ਤਾਪਮਾਨ ਨੂੰ ਵਧਾਉਣ 'ਚ ਮਦਦ ਕਰਦੀ ਹੈ। ਲਿਹਾਜ਼ਾ ਸਵੇਰੇ ਨਹਾਉਣਾ ਜਾਰੀ ਰੱਖੋ ਪਰ ਰਾਤ 'ਚ ਸੋਣ ਤੋਂ ਪਹਿਲਾਂ ਵੀ ਜ਼ਰੂਰ ਨਹਾਓ। 

BathingBathing

ਕੌਣ ਹੈ ਜ਼ਿਆਦਾ ਫਾਇਦੇਮੰਦ ? 
ਰਾਤ ਦੇ ਸਮੇਂ ਨਹਾਉਣਾ ਸਵੇਰੇ ਦੇ ਨਹਾਉਣ ਤੋਂ ਜ਼ਿਆਦਾ ਬਿਹਤਰ ਹੈ ਕਿਉਂਕਿ ਸਾਫ਼ - ਸਫ਼ਾਈ ਦੇ ਨਾਲ ਸੌਣਾ ਜ਼ਿਆਦਾ ਜ਼ਰੂਰੀ ਹੈ। ਰਾਤ 'ਚ ਨਹਾਉਣ ਨਾਲ ਤੁਸੀਂ ਕਈ ਤਰ੍ਹਾਂ ਦੀ ਚਮੜੀ ਨਾਲ ਜੁਡ਼ੀ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਸਕਦੇ ਹੋ, ਚੰਗੀ ਨੀਂਦ ਆਉਂਦੀ ਹੈ ਜਿਸ ਨਾਲ ਤੁਸੀਂ ਅਗਲੇ ਦਿਨ ਲਈ ਅਪਣੇ ਸਰੀਰ ਨੂੰ ਤਿਆਰ ਕਰ ਪਾਉਂਦੇ ਹੋ। ਨਾਲ ਹੀ ਸਰੀਰ 'ਚ ਕਾਰਟਿਸੋਲ ਹਾਰਮੋਨ ਪੱਧਰ ਨੂੰ ਸੰਤੁਲਿਤ ਕਰ ਚਮੜੀ 'ਚ ਜਲਨ ਅਤੇ ਖ਼ੁਰਕ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦਾ ਹੈ। 

BathingBathing

ਕੀ ਰਾਤ 'ਚ ਨਹਾਉਣ ਨਾਲ ਨੀਂਦ ਖ਼ਰਾਬ ਹੁੰਦੀ ਹੈ ? 
ਦਿਨ ਖ਼ਤਮ ਹੋਣ ਦੇ ਨਾਲ ਹੀ ਤੁਹਾਡੇ ਸਰੀਰ ਦਾ ਤਾਪਮਾਨ ਡਿੱਗਣ ਲਗਦਾ ਹੈ ਅਤੇ ਜਦੋਂ ਤੁਸੀਂ ਸੋ ਰਹੇ ਹੁੰਦੇ ਹੋ ਉਸ ਸਮੇਂ ਸਰੀਰ ਦਾ ਤਾਪਮਾਨ ਸੱਭ ਤੋਂ ਘੱਟ ਹੁੰਦਾ ਹੈ। ਜਦੋਂ ਤੁਸੀਂ ਰਾਤ ਦੇ ਸਮੇਂ ਨਹਾਉਂਦੇ ਹੋ ਜੋ ਤੁਹਾਡੀ ਚਮੜੀ 'ਚ ਗਰਮੀ ਵਧਦੀ ਹੈ ਅਤੇ ਜਦੋਂ ਤੁਸੀਂ ਅਪਣਾ ਸਰੀਰ ਘਰੋੜਦੇ ਹੋ ਤਾਂ ਤੁਹਾਨੂੰ ਠੰਡ ਮਹਿਸੂਸ ਹੁੰਦੀ ਹੈ। ਅਜਿਹਾ ਇਸਲਈ ਹੁੰਦਾ ਹੈ ਕਿਉਂਕਿ ਚਮੜੀ ਨਮੀ ਦੇ ਨਿਕਲਣ ਤੋਂ ਸਾਨੂੰ ਸਰੀਰ 'ਚ ਠੰਡ ਲਗਣ ਲਗਦੀ ਹੈ। ਜਦੋਂ ਸਰੀਰ ਠੰਡਾ ਅਤੇ ਆਰਾਮਦੇਹ ਹੁੰਦਾ ਹੈ ਜੋ ਬਿਹਤਰ ਅਤੇ ਚੈਨ ਦੀ ਨੀਂਦ ਆਉਂਦੀ ਹੈ। ਲਿਹਾਜ਼ਾ ਰਾਤ 'ਚ ਨਹਾਉਣਾ ਸਰੀਰ ਲਈ ਨਿਦਰਾਜਨਕ ਔਸ਼ਧੀ ਦਾ ਕੰਮ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM
Advertisement