
Sudarshan Patnaik News: ਅਜਿਹਾ ਸਨਮਾਨ ਪ੍ਰਾਪਤ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ
ਲੰਡਨ/ਭੁਵਨੇਸਵਰ : ਵਿਸਵ ਪ੍ਰਸਿੱਧ ਰੇਤ ਕਲਾਕਾਰ ਸੁਦਰਸਨ ਪਟਨਾਇਕ ਨੂੰ ਇਸ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ‘ਫਰੈੱਡ ਡੇਰਿੰਗਟਨ ਸੈਂਡ ਮਾਸਟਰ‘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਦੱਖਣੀ ਇੰਗਲੈਂਡ ਦੇ ਡੋਰਸੇਟ ਕਾਉਂਟੀ ਦੇ ਵੇਮਾਊਥ ਵਿੱਚ ਸਨੀਵਾਰ ਨੂੰ ਸੁਰੂ ਹੋਏ ਸੈਂਡਵਰਲਡ 2025 ਅੰਤਰਰਾਸ਼ਟਰੀ ਸੈਂਡ ਆਰਟ ਫੈਸਟੀਵਲ ਦੌਰਾਨ ਪਟਨਾਇਕ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਜਦੋਂ ਉਸ ਨੇ ‘ਵਿਸ਼ਵ ਸ਼ਾਂਤੀ ਦੇ ਸੰਦੇਸ਼ ਨਾਲ ਭਗਵਾਨ ਗਣੇਸ਼ ਦੀ 10 ਫੁੱਟ ਉੱਚੀ ਰੇਤ ਦੀ ਮੂਰਤੀ ਬਣਾਈ। ਇਸ ਸਾਲ ਪਟਨਾਇਕ ਨੂੰ ਇਸ ਵੱਕਾਰੀ ਪੁਰਸਕਾਰ ਦਾ ਜੇਤੂ ਐਲਾਨਿਆ ਜਾਣਾ ਖਾਸ ਹੈ ਕਿਉਂਕਿ 2025 ਵਿੱਚ ਮਹਾਨ ਬਿ੍ਰਟਿਸ ਰੇਤ ਕਲਾਕਾਰ ਫਰੈੱਡ ਡੈਰਿੰਗਟਨ ਦੀ 100ਵੀਂ ਜਨਮ ਵਰ੍ਹੇਗੰਢ ਹੈ।
ਪਟਨਾਇਕ ਨੇ ਕਿਹਾ, “ਮੈਨੂੰ ਯੂ.ਕੇ ਦੇ ਵੇਮਾਊਥ ਵਿੱਚ ਹੋਣ ਵਾਲੇ ਵੱਕਾਰੀ ਅੰਤਰਰਾਸਟਰੀ ਰੇਤ ਕਲਾ ਉਤਸਵ ਸੈਂਡਵਰਲਡ 2025 ਵਿੱਚ ‘ਫਰੈੱਡ ਡੈਰਿੰਗਟਨ‘ ਬਿ੍ਰਟਿਸ ਸੈਂਡ ਮਾਸਟਰ ਅਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ।’’ ਉਨ੍ਹਾਂ ਕਿਹਾ, “ਇਹ ਸਨਮਾਨ ਭਗਵਾਨ ਗਣੇਸ ਦੀ ਮੇਰੀ 10 ਫੁੱਟ ਉੱਚੀ ਰੇਤ ਦੀ ਮੂਰਤੀ ਦਾ ਪ੍ਰਮਾਣ ਹੈ, ਜੋ ਵਿਸਵ ਸਾਂਤੀ ਦੇ ਵਿਸਵਵਿਆਪੀ ਸੰਦੇਸ ਦਾ ਪ੍ਰਤੀਕ ਹੈ।’’
ਵੇਮਾਊਥ ਦੇ ਮੇਅਰ ਜੌਨ ਓਰੇਲ ਨੇ ਤਿਉਹਾਰ ‘ਤੇ ਪਟਨਾਇਕ ਨੂੰ ਪੁਰਸਕਾਰ ਅਤੇ ਤਗਮਾ ਭੇਟ ਕੀਤਾ। ਸੈਂਡਵਰਲਡ ਦੇ ਡਾਇਰੈਕਟਰ ਮਾਰਕ ਐਂਡਰਸਨ, ਇਸਦੇ ਸਹਿ-ਸੰਸਥਾਪਕ ਡੇਵਿਡ ਹਿਕਸ ਅਤੇ ਲੰਡਨ ਵਿੱਚ ਭਾਰਤੀ ਹਾਈ ਕਮਿਸਨ ਦੇ ਸੱਭਿਆਚਾਰ ਮੰਤਰੀ ਨੋਰੇਮ ਜੇ ਸਿੰਘ ਵੀ ਪੁਰਸਕਾਰ ਸਮਾਰੋਹ ਵਿੱਚ ਮੌਜੂਦ ਸਨ। ਓਡੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਪੁਰੀ ਦੇ ਰੇਤ ਕਲਾਕਾਰ ਸੁਦਰਸਨ ਪਟਨਾਇਕ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਸਨੀਵਾਰ ਨੂੰ ‘ਐਕਸ‘ ‘ਤੇ ਇੱਕ ਪੋਸਟ ਵਿੱਚ ਮਾਝੀ ਨੇ ਕਿਹਾ, “ਪਦਮ ਸ੍ਰੀ ਪੁਰਸਕਾਰ ਜੇਤੂ ਅਤੇ ਪ੍ਰਸਿੱਧ ਰੇਤ ਕਲਾਕਾਰ ਸੁਦਰਸਨ ਪਟਨਾਇਕ ਨੂੰ ਪਹਿਲੇ ਬਿ੍ਰਟਿਸ ਸੈਂਡ ਮਾਸਟਰ ਪੁਰਸਕਾਰ ‘ਦ ਫਰੈੱਡ ਡੈਰਿੰਗਟਨ‘ ਨਾਲ ਸਨਮਾਨਿਤ ਕੀਤੇ ਜਾਣ ‘ਤੇ ਹਾਰਦਿਕ ਵਧਾਈਆਂ।“ ਮਾਝੀ ਨੇ ਕਿਹਾ, “ਪਟਨਾਇਕ ਨੇ ਵੇਮਾਊਥ ਵਿੱਚ ਆਯੋਜਿਤ ਅੰਤਰਰਾਸਟਰੀ ਸੈਂਡ ਆਰਟ ਫੈਸਟੀਵਲ ਵਿੱਚ ਭਗਵਾਨ ਗਣੇਸ ਦੀ ਇੱਕ ਵਿਸਾਲ 10 ਫੁੱਟ ਉੱਚੀ ਮੂਰਤੀ ਰਾਹੀਂ ਸਾਂਤੀ ਦਾ ਸੰਦੇਸ ਦਿੱਤਾ। ਉਨ੍ਹਾਂ ਦੇ ਯੋਗਦਾਨ ਨੇ ਸਾਡੇ ਦੇਸ ਅਤੇ ਰਾਜ ਦੀ ਸੱਭਿਆਚਾਰਕ ਵਿਰਾਸਤ ਨੂੰ ਵਿਸਵ ਮੰਚ ‘ਤੇ ਹੋਰ ਵਧਾਇਆ ਹੈ।’’
ਪਦਮ ਸ੍ਰੀ ਪੁਰਸਕਾਰ ਜੇਤੂ ਪਟਨਾਇਕ ਨੇ ਦੁਨੀਆ ਭਰ ਵਿੱਚ 65 ਤੋਂ ਵੱਧ ਅੰਤਰਰਾਸਟਰੀ ਰੇਤ ਮੂਰਤੀ ਚੈਂਪੀਅਨਸÇ?ਪਾਂ ਅਤੇ ਤਿਉਹਾਰਾਂ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਸਾਨਦਾਰ ਰਚਨਾਵਾਂ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਂਡਵਰਲਡ ਵੇਮਾਊਥ ਵਿੱਚ ਇੱਕ ਪ੍ਰਮੁੱਖ ਸੈਲਾਨੀ ਆਕਰਸਣ ਹੈ, ਜੋ ਦੁਨੀਆ ਭਰ ਦੇ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਅਸਾਧਾਰਨ ਰੇਤ ਮੂਰਤੀਆਂ ਦਾ ਪ੍ਰਦਰਸਨ ਕਰਦਾ ਹੈ। ਇਸ ਸਾਲ ਦੀ ਵਿਸੇਸ ਪ੍ਰਦਰਸਨੀ ਇਸ ਹਫਤੇ ਦੇ ਅੰਤ ਵਿੱਚ ਸੁਰੂ ਹੋਈ ਅਤੇ ਨਵੰਬਰ ਤੱਕ ਚੱਲੇਗੀ। (ਏਜੰਸੀ)