ਵਿਦੇਸ਼ਾਂ 'ਚ ਯਾਤਰਾ ਦੌਰਾਨ 21 ਫ਼ੀ ਸਦੀ ਭਾਰਤੀ ਜੂਝਦੇ ਹਨ ਭਾਸ਼ਾ ਦੀ ਸਮੱਸਿਆ ਤੋਂ : ਸਰਵੇਖਣ
Published : May 7, 2018, 11:49 am IST
Updated : May 7, 2018, 11:49 am IST
SHARE ARTICLE
Language Problem
Language Problem

ਇੰਝ ਤਾਂ ਲੋਕ ਨਵੀਂਆਂ ਥਾਵਾਂ ਨੂੰ ਦੇਖਣ ਅਤੇ ਨਵੇਂ ਤਜ਼ਰਬੇ ਨੂੰ ਹਾਸਲ ਕਰਨ ਲਈ ਉਤਸੁਕ ਰਹਿੰਦੇ ਹਨ ਪਰ ਭਾਰਤ 'ਚ ਯਾਤਰੀ ਬਹੁਤ ਥਾਵਾਂ 'ਤੇ ਇਸ ਲਈ ਜਾਣਾ ਪਸੰਦ ਨਹੀਂ...

ਮੁੰਬਈ : ਇੰਝ ਤਾਂ ਲੋਕ ਨਵੀਂਆਂ ਥਾਵਾਂ ਨੂੰ ਦੇਖਣ ਅਤੇ ਨਵੇਂ ਤਜ਼ਰਬੇ ਨੂੰ ਹਾਸਲ ਕਰਨ ਲਈ ਉਤਸੁਕ ਰਹਿੰਦੇ ਹਨ ਪਰ ਭਾਰਤ 'ਚ ਯਾਤਰੀ ਬਹੁਤ ਥਾਵਾਂ 'ਤੇ ਇਸ ਲਈ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਉਥੇ ਦੀ ਭਾਸ਼ਾ ਬੋਲਣ 'ਚ ਮੁਸ਼ਕਲ ਆਉਣ ਦਾ ਡਰ ਰਹਿੰਦਾ ਹੈ। ਆਨਲਾਈਨ ਯਾਤਰਾ ਦੀ ਇਕ ਕੰਪਨੀ ਦੇ ਸਰਵੇਖਣ ਮੁਤਾਬਕ ਭਾਰਤੀ ਯਾਤਰੀ ਅਪਣੀ ਹੱਦਾਂ ਤੋਂ ਅੱਗੇ ਜਾ ਕੇ ਯਾਤਰਾ ਕਰਨ ਅਤੇ ਨਵੇਂ ਤਜ਼ਰਬਿਆਂ ਨੂੰ ਪ੍ਰਾਪਤ ਕਰਨ ਲਈ ਉਤਸੁਕ ਰਹਿੰਦੇ ਹਨ ਪਰ ਉਹ ਕਈ ਵਾਰ ਭਾਸ਼ਾ 'ਚ ਰੁਕਾਵਟ ਦੇ ਡਰ ਅਤੇ ਬੇਚੈਨੀ ਦੇ ਚਲਦਿਆਂ ਅਜਿਹਾ ਕਰਨ ਤੋਂ ਕਤਰਾਉਂਦੇ ਹਨ।  

Language Problem in foreign contriesLanguage Problem in foreign contries

ਲਗਭਗ 21 ਫ਼ੀ ਸਦੀ ਭਾਰਤੀ ਯਾਤਰੀਆਂ ਦਾ ਮੰਨਣਾ ਹੈ ਕਿ ਅਪਣੀ ਹਾਲ ਹੀ ਦੀ ਯਾਤਰਾ ਦੌਰਾਨ ਉਨ੍ਹਾਂ ਦਾ ਅਸਲੀ ਤਜ਼ਰਬਾ ਉਨ੍ਹਾਂ ਦੀ ਇੱਛਾ ਮੁਤਾਬਕ ਨਹੀਂ ਰਿਹਾ ਅਤੇ ਇਸ ਦਾ ਇਕ ਵੱਡਾ ਕਾਰਨ ਭਾਸ਼ਾ ਦਾ ਰੁਕਾਵਟ ਹੋਣਾ ਹੈ। ਕੰਪਨੀ ਨੇ 20,500 ਨੌਜਵਾਨਾਂ 'ਚ ਇਕ ਅੰਦਾਜ਼ਾ ਜਾਂਚ ਕਰ ਕੇ ਇਹ ਅੰਕੜੇ ਪੇਸ਼ ਕੀਤੇ ਹਨ। ਇਸ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਇਕ ਸਾਲ 'ਚ ਯਾਤਰਾ ਕੀਤੀ ਸੀ ਜਾਂ ਜਿਨ੍ਹਾਂ ਦੀ ਅਗਲੇ 12 ਮਹੀਨਿਆਂ 'ਚ ਕਿਸੇ ਯਾਤਰਾ ਦੀ ਯੋਜਨਾ ਬਣੀ ਹੋਈ ਹੈ।  

Language ProblemLanguage Problem

ਇਹ ਸਰਵੇਖਣ ਕੁਲ 28 ਦੇਸ਼ਾਂ 'ਚ ਕੀਤਾ ਗਿਆ, ਜਿਸ 'ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਜਰਮਨੀ, ਫ਼ਰਾਂਸ, ਸਪੇਨ, ਇਟਲੀ,  ਚੀਨ, ਬ੍ਰਾਜ਼ੀਲ, ਅਮਰੀਕਾ, ਬ੍ਰੀਟੇਨ, ਰੂਸ, ਇੰਡੋਨੇਸ਼ੀਆ ਅਤੇ ਕੋਲੰਬਿਆ, ਜਾਪਾਨ, ਨਿਊਜ਼ੀਲੈਂਡ, ਥਾਈਲੈਂਡ, ਅਰਜਨਟੀਨਾ,  ਬੈਲਜ਼ੀਅਮ, ਕੈਨੇਡਾ, ਡੈਨਮਾਰਕ, ਹਾਂਗਕਾਂਗ, ਕਰੋਸ਼ੀਆ, ਤਾਈਵਾਨ, ਮੈਕਸਿਕੋ, ਨੀਦਰਲੈਂਡ, ਸਵੀਡਨ, ਸਿੰਗਾਪੁਰ ਅਤੇ ਇਸਰਾਇਲ ਵਰਗੇ ਦੇਸ਼ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement