
ਬੱਚੇ ਨੂੰ ਰੋਜ਼ਾਨਾ 7-8 ਗਲਾਸ ਪਾਣੀ ਦਿਉ। ਇਸ ਨਾਲ ਉਹ ਡੀਹਾਈਡ੍ਰੇਸ਼ਨ ਤੋਂ ਬਚੇ ਰਹਿਣਗੇ।
Children protect from heat and cold Heath News: ਗਰਮੀਆਂ ਵਿਚ ਬੱਚਿਆਂ ਨੂੰ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ। ਦਰਅਸਲ, ਬੱਚੇ ਸਕੂਲ ਗਰਾਊਂਡ ਵਿਚ ਪ੍ਰਾਰਥਨਾ ਕਰਦੇ ਅਤੇ ਖੇਡਦੇ ਸਮੇਂ ਲੰਮੇ ਸਮੇਂ ਤਕ ਧੁੱਪ ਵਿਚ ਰਹਿੰਦੇ ਹਨ। ਇਸ ਕਾਰਨ ਉਹ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਅਜਿਹੇ ਵਿਚ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਲਈ ਅਪਣੀ ਰੋਜ਼ਾਨਾ ਦੀ ਡਾਈਟ ਵਿਚ ਕੁੱਝ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਆਉ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ:
ਬੱਚੇ ਨੂੰ ਰੋਜ਼ਾਨਾ 7-8 ਗਲਾਸ ਪਾਣੀ ਦਿਉ। ਇਸ ਨਾਲ ਉਹ ਡੀਹਾਈਡ੍ਰੇਸ਼ਨ ਤੋਂ ਬਚੇ ਰਹਿਣਗੇ। ਕਈ ਬੱਚੇ ਪਾਣੀ ਪੀਣ ਵਿਚ ਆਨਾਕਾਨੀ ਕਰਦੇ ਹਨ। ਅਜਿਹੇ ਵਿਚ ਤੁਸੀਂ ਪਾਣੀ ਵਿਚ ਸ਼ਰਬਤ, ਨਿੰਬੂ ਆਦਿ ਮਿਲਾ ਕੇ ਦੇ ਸਕਦੇ ਹੋ। ਇਸ ਨਾਲ ਉਨ੍ਹਾਂ ਦਾ ਸਵਾਦ ਸਹੀ ਰਹੇਗਾ ਅਤੇ ਉਹ ਸਹੀ ਮਾਤਰਾ ਵਿਚ ਪਾਣੀ ਵੀ ਪੀ ਲੈਣਗੇ।
ਤੁਸੀਂ ਅਪਣੇ ਬੱਚੇ ਨੂੰ ਹੀਟਸਟ੍ਰੋਕ ਅਤੇ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਅਪਣੀ ਰੋਜ਼ਾਨਾ ਡਾਇਟ ਵਿਚ ਸੱਤੂ ਸ਼ਾਮਲ ਕਰ ਸਕਦੇ ਹੋ। ਇਹ ਭੋਜਨ ਵਿਚ ਸਵਾਦਿਸ਼ਟ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਬੱਚੇ ਦਾ ਸਰੀਰ ਠੰਢਾ ਰਹੇਗਾ। ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਅਪਣੀ ਡਾਇਟ ਵਿਚ ਪਾਣੀ ਵਾਲੇ ਫਲ ਸ਼ਾਮਲ ਕਰੋ। ਇਸ ਲਈ ਤੁਸੀਂ ਉਨ੍ਹਾਂ ਨੂੰ ਤਰਬੂਜ, ਮੁਸੰਮੀ, ਖਰਬੂਜ਼ਾ, ਅੰਗੂਰ ਆਦਿ ਖਵਾਉ। ਇਸ ਨਾਲ ਉਨ੍ਹਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਵੇਗੀ।
ਮੌਸਮ ਭਾਵੇਂ ਕੋਈ ਵੀ ਹੋਵੇ, ਬੱਚੇ ਖੇਡਣ ਲਈ ਬਾਹਰ ਜਾਣਾ ਬੰਦ ਨਹੀਂ ਕਰ ਸਕਦੇ। ਪਰ ਗਰਮੀਆਂ ਵਿਚ ਹੀਟਸਟ੍ਰੋਕ ਦਾ ਖ਼ਤਰਾ ਸੱਭ ਤੋਂ ਵੱਧ ਹੁੰਦਾ ਹੈ। ਅਜਿਹੇ ਵਿਚ ਬੱਚੇ ਨੂੰ ਇਸ ਤੋਂ ਸੁਰੱਖਿਅਤ ਰੱਖਣ ਲਈ ਅਪਣੀ ਰੋਜ਼ਾਨਾ ਦੀ ਡਾਇਟ ਵਿਚ ਦਹੀਂ ਜਾਂ ਲੱਸੀ ਨੂੰ ਸ਼ਾਮਲ ਕਰੋ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਅਤੇ ਪਾਚਨ ਸ਼ਕਤੀ ਵਿਚ ਸੁਧਾਰ ਹੋਵੇਗਾ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾਵੇਗਾ।
ਪੁਦੀਨੇ ਦੀ ਤਾਸੀਰ ਠੰਢੀ ਹੁੰਦੀ ਹੈ। ਅਜਿਹੇ ਵਿਚ ਬੱਚੇ ਨੂੰ ਗਰਮੀ ਤੋਂ ਬਚਾਉਣ ਲਈ ਤੁਸੀਂ ਉਨ੍ਹਾਂ ਦੀ ਡਾਇਟ ਵਿਚ ਚਟਣੀ, ਸ਼ਰਬਤ ਆਦਿ ਦੇ ਰੂਪ ਵਿਚ ਪੁਦੀਨਾ ਸ਼ਾਮਲ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ। ਬੱਚੇ ਦਾ ਬੀਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਉਹ ਦਿਨ ਭਰ ਸ਼ਕਤੀ ਭਰਪੂਰ ਮਹਿਸੂਸ ਕਰਨਗੇ।
(For more news apart from 'These things will protect children from heat and cold Heath News ' , stay tuned to Rozana Spokesman)