
ਫਰਨੀਚਰ ਘਰ ਦੀ ਸ਼ੋਭਾ ਵਧਾਉਂਦੇ ਹਨ ਪਰ ਲੋਕ ਸਿਰਫ ਡਿਜ਼ਇਨ ਦੇਖ ਕੇ ਆਕਰਸ਼ਤ ਹੋ ਜਾਂਦੇ ਹਨ ਅਤੇ ਮਹਿੰਗੇ ਤੋਂ ਮਹਿੰਗਾ ਫਰਨੀਚਰ ਖਰੀਦ ਲੈਂਦੇ ਹਨ....
ਘਰ ਦਾ ਫਰਨੀਚਰ ਉਸਦੀ ਸੁੰਦਰਤਾ ਵਿਚ ਚਾਰ ਚੰਨ ਲਗਾ ਦਿੰਦਾ ਹੈ। ਅੱਜ ਕੱਲ੍ਹ ਵੱਖ - ਵੱਖ ਡਿਜਾਇਨ ਦੇ ਫ਼ਰਨੀਚਰ ਨਾਲ ਘਰ ਨੂੰ ਨਵੀਂ ਲੁਕ ਦੇ ਸਕਦੇ ਹਾਂ। ਮਹਿੰਗੇ ਫ਼ਰਨੀਚਰ ਨਾਲ ਵਿਅਕਤੀ ਨੂੰ ਨੁਕਸਾਨ ਵੀ ਝੇਲਨਾ ਪੈਂਦਾ ਹੈ। ਜਦੋਂ ਵੀ ਫਰਨੀਚਰ ਬਨਵਾਉ ਜਾਂ ਖਰੀਦੋ ਤਾਂ ਕੁੱਝ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਖ਼ਰੀਦੋ। ਫਰਨੀਚਰ ਦੇ ਕੰਡੇ ਨੁਕੀਲੇ ਨਾ ਹੋ ਕੇ ਗੋਲਾਕਾਰ ਹੋਣੇ ਚਾਹੀਦੇ ਹਨ। ਕਿਸੇ ਵੀ ਘਰ ਦੀ ਲੁਕ ਉਸ ਦਾ ਫਰਨੀਚਰ ਤੈਅ ਕਰਦੇ ਹਨ। ਬਾਜ਼ਾਰ ਵਿਚ ਇਸ ਸਮੇਂ ਇਹਨਾਂ ਦੀ ਢੇਰਾਂ ਵੇਰਾਈਟੀ ਮੌਜੂਦ ਹਨ। ਅਜਿਹੇ ਵਿਚ ਤੁਹਾਡੇ ਘਰ ਲਈ ਕਿਹੜਾ ਫਰਨੀਚਰ ਠੀਕ ਰਹੇਗਾ, ਇਹ ਤੁਸੀਂ ਤੈਅ ਕਰਨਾ ਹੈ। ਫ਼ਰਨੀਚਰ ਕਿਫਾਇਤੀ ਹੋਣ ਦੇ ਨਾਲ ਟਿਕਾਊ ਅਤੇ ਫੈਸ਼ਨੇਬਲ ਵੀ ਹੋਵੇ ਉਦੋਂ ਤੁਹਾਡਾ ਪੈਸਾ ਵਸੂਲ ਹੋਵੇਗਾ।
furnitureਘਰ ਲਈ ਫਰਨੀਚਰ ਖਰੀਦਣ ਦੇ ਪਹਿਲੇ ਤੁਹਾਨੂੰ ਕੁੱਝ ਸਲਾਹ ਦੀ ਲੋੜ ਹੈ ਤਾਂਕਿ ਤੁਸੀਂ ਘਰ ਲਈ ਉਚਿਤ ਫਰਨੀਚਰ ਖਰੀਦ ਸਕੋ। ਫਰਨੀਚਰ ਘਰ ਦੀ ਸ਼ੋਭਾ ਵਧਾਉਂਦੇ ਹਨ ਪਰ ਲੋਕ ਸਿਰਫ ਡਿਜ਼ਇਨ ਦੇਖ ਕੇ ਆਕਰਸ਼ਤ ਹੋ ਜਾਂਦੇ ਹਨ ਅਤੇ ਮਹਿੰਗੇ ਤੋਂ ਮਹਿੰਗਾ ਫਰਨੀਚਰ ਖਰੀਦ ਲੈਂਦੇ ਹਨ ਅਤੇ ਬਾਅਦ ਵਿਚ ਪਛਤਾਉਂਦੇ ਹਨ। ਫਰਨੀਚਰ ਖਰੀਦਦੇ ਸਮੇ ਸਭ ਤੋਂ ਪਹਿਲਾਂ ਲੱਕੜੀ ਉੱਤੇ ਧਿਆਨ ਦਿਉ। ਜਿੰਨੀ ਵਧੀਆ ਲੱਕੜੀ ਹੋਵੇਗੀ , ਫਰਨੀਚਰ ਓਨਾ ਹੀ ਟਿਕਾਊ ਹੋਵੇਗਾ। ਚੰਗੀ ਕਵਾਲਿਟੀ ਦੀ ਲੱਕੜੀ ਤੋਂ ਬਣਿਆ ਫਰਨੀਚਰ ਬਹੁਤ ਭਾਰੀ ਹੁੰਦਾ ਹੈ , ਇਸ ਲਈ ਇਕ ਵਾਰ ਫਰਨੀਚਰ ਨੂੰ ਚੁੱਕ ਕੇ ਜਰੂਰ ਵੇਖੋ। ਇਸ ਦੀ ਚੋਣ ਅਪਣੇ ਹਾਲ ਜਾਂ ਕਮਰੇ ਦੇ ਹਿਸਾਬ ਨਾਲ ਹੀ ਕਰੋ।
furnitureਖਰੀਦਣ ਤੋਂ ਪਹਿਲਾਂ ਫਰਨੀਚਰ ਉੱਤੇ ਬੈਠ ਕੇ ਜਰੂਰ ਵੇਖੋ ਤਾਂ ਕਿ ਤੁਸੀਂ ਇਹ ਅੰਦਾਜ਼ਾ ਲਗਾ ਸਕੋ ਕਿ ਇਹ ਕੁਰਸੀ ਜਾਂ ਸੋਫਾ ਬੈਠਣ ਲਈ ਕਿੰਨਾ ਆਰਾਮਦਾਇਕ ਹੈ। ਉਸ ਦੀ ਪਾਲਿਸ਼ਿੰਗ ਉਤੇ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।
furnitureਚਮੜੇ ਤੋਂ ਬਣਿਆ ਸੋਫਾ ਸੈੱਟ ਬੇਸ਼ੱਕ ਦੇਖਣ ਵਿਚ ਮਾਰਡਨ ਲੱਗਦਾ ਹੋਵੇ ,ਪਰ ਇਹ ਜ਼ਿਆਦਾ ਟਿਕਾਊ ਨਹੀਂ ਹੁੰਦਾ। ਇਸ ਦੀ ਜਗ੍ਹਾ ਤੁਸੀਂ ਲੱਕੜੀ ਜਾਂ ਬੈਂਤ ਦਾ ਬਣਿਆਂ ਫਰਨੀਚਰ ਲਉ। ਲੱਕੜੀ ਉਤੇ ਕੀਤੀ ਗਈ ਕਾਰੀਗਰੀ ਉੱਤੇ ਵੀ ਧਿਆਨ ਦਿਉ। ਫਰਨੀਚਰ ਵਿਚ ਲੱਗੇ ਪੇਚ ਪੂਰੀ ਤਰ੍ਹਾਂ ਟਾਈਟ ਹੋਣ। ਬੇਸ਼ੱਕ ਫਰਨੀਚਰ ਮਹਿੰਗਾ ਹੋਵੇ , ਪਰ ਕਵਾਲਿਟੀ ਨਾਲ ਸਮਝੌਤਾ ਨਾ ਕਰੋ।