Treat sweaty hands and feet: ਜੇਕਰ ਤੁਸੀਂ ਹੱਥਾਂ-ਪੈਰਾਂ ਦੇ ਪਸੀਨੇ ਤੋਂ ਪ੍ਰੇਸ਼ਾਨ ਹੋ ਤਾਂ ਇਸ ਤਰ੍ਹਾਂ ਕਰੋ ਇਲਾਜ
Published : Dec 7, 2023, 7:28 am IST
Updated : Dec 7, 2023, 8:31 am IST
SHARE ARTICLE
Ways to treat sweaty hands and feet
Ways to treat sweaty hands and feet

ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਦੇ ਹਾਂ ਜੋ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਸਹਾਇਤਾ ਕਰਨਗੇ।

Treat sweaty hands and feet: ਗਰਮੀਆਂ ਵਿਚ ਸਾਰਿਆਂ ਨੂੰ ਪਸੀਨਾ ਆਉਣਾ ਆਮ ਗੱਲ ਹੈ। ਇਸ ਤੋਂ ਪਤਾ ਚਲਦਾ ਹੈ ਕਿ ਸਰੀਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ। ਪਸੀਨਾ ਆਉਣ ਨਾਲ ਸਰੀਰ ਵਿਚ ਮੌਜੂਦ ਨੁਕਸਾਨਦੇਹ ਪਦਾਰਥਾਂ ਜਿਵੇਂ ਸ਼ਰਾਬ, ਕੈਲੇਸਟੋਰਲ, ਨਮਕ ਆਦਿ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪਰ ਕੁੱਝ ਲੋਕ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਖ਼ਾਸ ਤੌਰ ’ਤੇ ਉਨ੍ਹਾਂ ਦੇ ਹੱਥ ਅਤੇ ਪੈਰ ਥੋੜ੍ਹੇ ਸਮੇਂ ਵਿਚ ਪਸੀਨੇ ਨਾਲ ਭਰ ਜਾਂਦੇ ਹਨ। ਨਾਲ ਹੀ ਪਸੀਨੇ ਤੋਂ ਬਦਬੂ ਆਉਂਦੀ ਹੈ। ਇਸ ਨੂੰ ਇਕ ਬੀਮਾਰੀ ਵੀ ਮੰਨਿਆ ਜਾ ਸਕਦਾ ਹੈ। ਇਸ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਅਕਸਰ ਲੋਕਾਂ ਸਾਹਮਣੇ ਸ਼ਰਮਿੰਦਾ ਮਹਿਸੂਸ ਕਰਦੇ ਹਨ।

ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਦੇ ਹਾਂ ਜੋ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਸਹਾਇਤਾ ਕਰਨਗੇ।

  • ਪਸੀਨਾ ਤਾਂ ਸਾਰਿਆਂ ਨੂੰ ਆਉਂਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਹ ਹਾਈਪ੍ਰਹਾਈਡ੍ਰੋਸਿਸ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਦੇ ਪਸੀਨਾ ਗਲੈਂਡ ਵਿਚ ਗੜਬੜੀ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ।
  • ਜ਼ਿਆਦਾ ਤਣਾਅ ਲੈਣਾ, ਤਮਾਕੂਨੋਸ਼ੀ, ਮੋਟਾਪਾ, ਜ਼ਿਆਦਾ ਦਵਾਈਆਂ ਅਤੇ ਮਸਾਲੇਦਾਰ ਚੀਜ਼ਾਂ ਖਾਣਾ ਵੀ ਪਸੀਨਾ ਆਉਣ ਦੀ ਸਮੱਸਿਆ ਹੈ।
  • ਔਰਤਾਂ ਨੂੰ ਗਰਭ ਅਵਸਥਾ ਦੌਰਾਨ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨੀਆਂ ਹੁੰਦੀਆਂ ਹਨ।
  • ਛੋਟੇ ਬੱਚਿਆਂ ਨੂੰ ਸਰੀਰ ਵਿਚ ਹਾਰਮੋਨਲ ਤਬਦੀਲੀਆਂ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾ ਚਿੰਤਾ, ਡਰ ਅਤੇ ਤਣਾਅ ਆਦਿ ਕਾਰਨ ਬੱਚਿਆਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੱਚਿਆਂ ਵਿਚ ਤਣਾਅ ਅਤੇ ਹਾਰਮੋਨਲ ਕਾਰਨਾਂ ਕਰ ਕੇ ਡਾਕਟਰ ਨਾਲ ਤੁਰਤ ਸੰਪਰਕ ਕੀਤਾ ਜਾਣਾ ਚਾਹੀਦਾ ਹੈ।
  • ਜ਼ਿਆਦਾ ਦੇਰ ਤਕ ਧੁੱਪ ਵਿਚ ਰਹਿਣ ਨਾਲ ਜ਼ਿਆਦਾ ਪਸੀਨਾ ਆਉਂਦਾ ਹੈ। ਇਸ ਤੋਂ ਇਲਾਵਾ ਚਮੜੀ ਵਿਚ ਸੜਕਣ, ਖੁਜਲੀ ਹੁੰਦੀ ਹੈ। ਇਸ ਲਈ ਜਦੋਂ ਜ਼ਰੂਰੀ ਕੰਮ ਹੋਵੇ ਤਾਂ ਹੀ ਧੁੱਪ ਵਿਚ ਬਾਹਰ ਆਉ। ਨਾਲ ਹੀ ਬਾਹਰ ਜਾਣ ਵੇਲੇ ਛਤਰੀ, ਐਨਕ, ਕੈਪ ਅਤੇ ਪਾਣੀ ਦੀ ਬੋਤਲ ਲੈ ਕੇ ਜਾਉ।
  • ਹਲਕੇ ਕੋਸੇ ਪਾਣੀ ਵਿਚ ਲਵੈਂਡਰ ਤੇਲ ਦੀਆਂ ਕੱੁਝ ਬੂੰਦਾਂ ਪਾਉ। ਫਿਰ ਇਸ ਨੂੰ ਪਸੀਨੇ ਵਾਲੀ ਥਾਂ ’ਤੇ 15-20 ਮਿੰਟ ਲਈ ਲਗਾਉ ਅਤੇ ਫਿਰ ਇਸ ਨੂੰ ਪਾਣੀ ਨਾਲ ਸਾਫ਼ ਕਰੋ। ਕੁੱਝ ਦਿਨ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।
  • ਤੇਜ ਪੱਤੇ ਦੇ ਕੁੱਝ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਇਸ ਨੂੰ ਹੱਥਾਂ ਅਤੇ ਪੈਰਾਂ ’ਤੇ ਲਗਾਉ। ਇਹ ਪਸੀਨੇ ਨਾਲ ਹੋਣ ਵਾਲੀ ਬਦਬੂ ਤੋਂ ਵੀ ਰਾਹਤ ਦੇਵੇਗਾ।
  • ਕੋਸੇ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਮਿਕਸ ਕਰੋ। ਅਪਣੇ ਹੱਥਾਂ ਅਤੇ ਪੈਰਾਂ ਨੂੰ ਥੋੜ੍ਹੇ ਸਮੇਂ ਲਈ ਤਿਆਰ ਪਾਣੀ ਵਿਚ ਡੁੱਬੋ ਕੇ ਰੱਖੋ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਪਾਣੀ ਨਾਲ ਨਹਾ ਵੀ ਸਕਦੇ ਹੋ।
  • ਅਪਣੇ ਸਰੀਰ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਜੇ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਦਿਨ ਵਿਚ 2 ਵਾਰ ਨਹਾਉ।
  • ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰੋ।
  • ਗ੍ਰੀਨ ਟੀ, ਹਰਬਲ ਚਾਹ, ਟਮਾਟਰ, ਗੰਨਾ, ਲੌਕੀ, ਖੀਰਾ, ਤਰਬੂਜ਼ ਆਦਿ ਜ਼ਿਆਦਾ ਸਬਜ਼ੀਆਂ ਅਤੇ ਫਲਾਂ ਦੇ ਜੂਸ ਦਾ ਸੇਵਨ ਕਰੋ।
  • ਨਿਯਮਿਤ ਤੌਰ ’ਤੇ ਅਪਣੇ ਚਿਹਰੇ ਅਤੇ ਅੱਖਾਂ ’ਤੇ ਕੁੱਝ ਦੇਰ ਲਈ ਬਰਫ਼ ਦੇ ਕਿਊਬ ਰੱਖੋ। ਤੁਸੀਂ ਇਸ ਨਾਲ ਤਾਜ਼ਗੀ ਮਹਿਸੂਸ ਕਰੋਗੇ।

(For more news apart from Ways to treat sweaty hands and feet, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement