
ਸਰਦੀਆਂ ’ਚ ਗਿੱਲੇ ਕਪੜੇ ਜਲਦੀ ਸੁਕਦੇ ਨਹੀਂ ਹਨ ਅਤੇ ਧੁੱਪ ਵੀ ਹਲਕੀ ਹੁੰਦੀ ਹੈ ਪਰ ਰੂਮ ਹੀਟਰ ਕਪੜੇ ਸੁਕਾਉਣ ’ਚ ਬਹੁਤ ਮਦਦ ਕਰਦਾ ਹੈ
ਸਰਦੀਆਂ ਦਾ ਮੌਸਮ ਅਪਣੇ ਨਾਲ ਕਈ ਤਰ੍ਹਾਂ ਦੀਆਂ ਚੁਨੌਤੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਵਿਅਕਤੀ ਲਈ ਨਹਾਉਣਾ ਅਤੇ ਕਪੜੇ ਧੋਣਾ ਤਾਂ ਮੁਸ਼ਕਲ ਹੋ ਹੀ ਜਾਂਦਾ ਹੈ ਪਰ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਪੜਿਆਂ ਨੂੰ ਸੁਕਾਉਣਾ। ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਕਪੜੇ ਜਲਦੀ ਸੁਕਦੇ ਨਹੀਂ ਹਨ ਕਿਉਂਕਿ ਸਰਦੀਆਂ ’ਚ ਕਈ-ਕਈ ਦਿਨ ਧੁੱਪ ਨਹੀਂ ਹੁੰਦੀ ਪਰ ਕੁੱਝ ਅਜਿਹੇ ਤਰੀਕੇ ਹਨ, ਜਿਨ੍ਹਾਂ ਨੂੰ ਅਜਮਾ ਕੇ ਤੁਸੀਂ ਧੁੱਪ ਦੇ ਬਿਨਾਂ ਵੀ ਕਪੜਿਆਂ ਨੂੰ ਸੁਕਾ ਸਕਦੇ ਹੋ।
ਸਰਦੀਆਂ ’ਚ ਗਿੱਲੇ ਕਪੜੇ ਜਲਦੀ ਸੁਕਦੇ ਨਹੀਂ ਹਨ ਅਤੇ ਧੁੱਪ ਵੀ ਹਲਕੀ ਹੁੰਦੀ ਹੈ ਪਰ ਰੂਮ ਹੀਟਰ ਕਪੜੇ ਸੁਕਾਉਣ ’ਚ ਬਹੁਤ ਮਦਦ ਕਰਦਾ ਹੈ। ਰੂਮ ਹੀਟਰ ਦੀ ਵਰਤੋਂ ਕਰ ਕੇ ਕਪੜੇ ਸੁਕਾਉਣ ਲਈ, ਪਹਿਲਾਂ ਬੈੱਡ ’ਤੇ ਇਕ ਚਾਦਰ ਵਿਛਾਉ ਅਤੇ ਉਸ ’ਤੇ ਕਪੜੇ ਵਿਛਾਉ। ਫਿਰ ਉਪਰ ਇਕ ਚਾਦਰ ਪਾਉ ਅਤੇ ਕਮਰੇ ਦਾ ਹੀਟਰ ਚਾਲੂ ਕਰੋ ਅਤੇ ਕਮਰੇ ਨੂੰ ਬੰਦ ਕਰੋ। ਇਸ ਨਾਲ ਤੁਹਾਡੇ ਕਪੜੇ ਕੁੱਝ ਹੀ ਮਿੰਟਾਂ ’ਚ ਸੁਕ ਜਾਣਗੇ।
ਗਿੱਲੇ ਕਪੜਿਆਂ ਨੂੰ ਜਲਦੀ ਸੁਕਾਉਣ ਲਈ ਹੇਅਰ ਡਰਾਈਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੇਅਰ ਡਰਾਈਰ ਨੂੰ ਗਰਮ ਕਰਨ ਲਈ ਰੱਖੋ ਅਤੇ ਫਿਰ ਕਪੜੇ ਸੁਕਾਉ। ਹੇਅਰ ਡਰਾਈਰ ’ਚੋਂ ਨਿਕਲਣ ਵਾਲੀ ਗਰਮ ਹਵਾ ਗਿੱਲੇ ਕਪੜਿਆਂ ਨੂੰ ਸੁਕਾਉਣ ਵਿਚ ਕਾਰਗਰ ਸਾਬਤ ਹੋ ਸਕਦੀ ਹੈ। ਇਸ ਨਾਲ ਕਪੜਿਆਂ ਦੀ ਬਦਬੂ ਦੂਰ ਹੋ ਜਾਵੇਗੀ। ਗਰਮ ਪ੍ਰੈੱਸ ਨੂੰ ਸਿੱਧੇ ਗਿੱਲੇ ਕਪੜਿਆਂ ’ਤੇ ਨਹੀਂ ਚਲਾਇਆ ਜਾ ਸਕਦਾ ਅਤੇ ਜੇਕਰ ਰਾਤ ਨੂੰ ਕਪੜੇ ਸੁਕਾਉਣੇ ਹੋਣ ਤਾਂ ਗਿੱਲੇ ਕਪੜਿਆਂ ’ਤੇ ਤੌਲੀਆ ਰੱਖ ਕੇ ਉਸ ’ਤੇ ਪ੍ਰੈੱਸ ਚਲਾਉ।
ਇਸ ਨਾਲ ਕਪੜੇ ਜਲਦੀ ਸੁਕ ਜਾਂਦੇ ਹਨ। ਕਪੜਿਆਂ ਨੂੰ ਮਸ਼ੀਨ ’ਚ ਧੋਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਕੱੁਝ ਦੇਰ ਸਪਿਨ ਜ਼ਰੂਰ ਕਰੋ ਜਿਸ ਨਾਲ ਕਪੜਿਆਂ ਦਾ ਵਾਧੂ ਪਾਣੀ ਨਿਕਲ ਜਾਵੇ। ਇਸ ਤੋਂ ਬਾਅਦ ਕਪੜਿਆਂ ਨੂੰ ਝਟਕੇ ਨਾਲ ਝਾੜੋ ਅਤੇ ਫਿਰ ਸੁਕਾਉਣ ਲਈ ਪਾਉ। ਇਸ ਗੱਲ ਦਾ ਧਿਆਨ ਰੱਖੋ ਕਿ ਕਪੜਿਆਂ ਨੂੰ ਧੋਣ ਤੋਂ ਬਾਅਦ ਮਸ਼ੀਨ ਜਾਂ ਬਾਲਟੀ ’ਚ ਹੀ ਛੱਡ ਦਿਤਾ ਜਾਵੇ ਤਾਂ ਇਸ ਨਾਲ ਕਪੜਿਆਂ ’ਚੋਂ ਬਦਬੂ ਆਉਣ ਲਗਦੀ ਹੈ। ਘਰ ਦੇ ਅੰਦਰ ਹੀ ਕਪੜਿਆਂ ਨੂੰ ਰੱਸੀ ’ਤੇ ਟੰਗਿਆਂ ਜਾ ਸਕਦਾ ਹੈ।