ਇਸ ਛਾਂਟੀ ਦੇ ਜ਼ਰੀਏ ਕੰਪਨੀ ਨੂੰ 5.5 ਬਿਲੀਅਨ ਡਾਲਰ ਦੀ ਲਾਗਤ ਦੀ ਬਚਤ ਹੋਵੇਗੀ।
ਨਵੀਂ ਦਿੱਲੀ: ਤਕਨੀਕੀ ਕੰਪਨੀਆਂ 'ਚ ਛਾਂਟੀ ਦਾ ਦੌਰ ਜਾਰੀ ਹੈ। ਇਸ ਦੇ ਚਲਦਿਆਂ ਹੁਣ ਦੁਨੀਆ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਨੇ ਵੀ ਛਾਂਟੀ ਦੀ ਤਿਆਰੀ ਕਰ ਲਈ ਹੈ। ਕੰਪਨੀ ਦੇ ਸੀਈਓ ਬੌਬ ਇਗਰ ਨੇ ਕਿਹਾ ਹੈ ਕਿ ਕੰਪਨੀ ਲਾਗਤਾਂ ਵਿਚ ਕਟੌਤੀ ਕਰਨ ਅਤੇ ਕੰਪਨੀ ਨੂੰ ਲਾਭ ਵਿਚ ਲਿਆਉਣ ਲਈ ਕਈ ਸਖ਼ਤ ਕਦਮ ਚੁੱਕਣ ਜਾ ਰਹੀ ਹੈ।
ਇਹ ਵੀ ਪੜ੍ਹੋ: ਆਈ.ਐਸ.ਆਈ.ਐਲ.-ਕੇ ਵੱਲੋਂ ਅਫ਼ਗਾਨਿਸਤਾਨ ਵਿੱਚ ਭਾਰਤ, ਚੀਨ, ਈਰਾਨ ਦੇ ਦੂਤਾਵਾਸਾਂ 'ਤੇ ਹਮਲੇ ਦੀ ਧਮਕੀ - ਸੰਯੁਕਤ ਰਾਸ਼ਟਰ
ਵਾਲਟ ਡਿਜ਼ਨੀ ਦੇ ਸੀਈਓ ਇਗਰ ਦਾ ਕਹਿਣਾ ਹੈ ਕਿ ਇਸ ਛਾਂਟੀ ਦੇ ਜ਼ਰੀਏ ਕੰਪਨੀ ਨੂੰ 5.5 ਬਿਲੀਅਨ ਡਾਲਰ ਦੀ ਲਾਗਤ ਦੀ ਬਚਤ ਹੋਵੇਗੀ। ਕੰਪਨੀ ਦਾ ਮੰਨਣਾ ਹੈ ਕਿ ਇਸ ਨਾਲ ਡਿਜ਼ਨੀ ਦਾ ਸਟ੍ਰੀਮਿੰਗ ਕਾਰੋਬਾਰ ਲਾਭਦਾਇਕ ਹੋਵੇਗਾ। ਇਸ ਸੋਚ ਦੇ ਨਾਲ ਸੀਈਓ ਇਗਰ ਨੇ ਇਕ ਪੁਨਰਗਠਨ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਵਾਲਟ ਡਿਜ਼ਨੀ 7000 ਲੋਕਾਂ ਦੀ ਛਾਂਟੀ ਕਰੇਗੀ।
ਇਹ ਵੀ ਪੜ੍ਹੋ: ਸੌਦਾ ਸਾਧ ਦੀ ਪੈਰੋਲ ਖ਼ਿਲਾਫ਼ SGPC ਦੀ ਪਟੀਸ਼ਨ ’ਤੇ ਸੁਣਵਾਈ, ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ
ਦੱਸ ਦੇਈਏ ਕਿ ਇਹ ਸੰਖਿਆ ਇਸ ਦੇ ਕੁੱਲ ਕਰਮਚਾਰੀਆਂ ਦਾ ਸਿਰਫ 3 ਪ੍ਰਤੀਸ਼ਤ ਹੈ। ਸੀਈਓ ਬੌਬ ਇਗਰ ਨੇ ਇਕ ਕਾਨਫਰੰਸ ਕਾਲ ਵਿਚ ਨਿਵੇਸ਼ਕਾਂ ਨੂੰ ਦੱਸਿਆ ਕਿ ਉਹਨਾਂ ਦੀ ਯੋਜਨਾ ਅਨੁਸਾਰ ਉਹ ਫਿਲਮਾਂ ਅਤੇ ਟੀਵੀ ਸ਼ੋਅ ਦੇ ਬਜਟ ਵਿਚ 3 ਬਿਲੀਅਨ ਡਾਲਰ ਦੀ ਕਟੌਤੀ ਕਰਨਗੇ ਅਤੇ ਬਾਕੀ ਦਾ ਕੰਮ ਗੈਰ-ਸਮੱਗਰੀ ਵਾਲੇ ਖੇਤਰਾਂ ਤੋਂ ਕੀਤਾ ਜਾਵੇਗਾ। ਸੀਈਓ ਬੌਬ ਅਨੁਸਾਰ ਇਕ ਬਿਲੀਅਨ ਡਾਲਰ ਦੀ ਬਚਤ ਯੋਜਨਾ ਪਹਿਲਾਂ ਹੀ ਚੱਲ ਰਹੀ ਹੈ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਦੇ ਮੈਂਬਰਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ
ਸੀਈਓ ਬੌਬ ਇਗਰ ਦਾ ਕਹਿਣਾ ਹੈ ਕਿ ਯੋਜਨਾ ਮੁਤਾਬਕ ਕੰਪਨੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਵੇਗਾ। ਪਹਿਲਾ- ਮਨੋਰੰਜਨ ਯੂਨਿਟ, ਜਿਸ ਵਿਚ ਉਹਨਾਂ ਦਾ ਮੁੱਖ ਟੀਵੀ, ਫਿਲਮ ਅਤੇ ਸਟ੍ਰੀਮਿੰਗ ਕਾਰੋਬਾਰ ਸ਼ਾਮਲ ਹੈ। ਦੂਜਾ - ਈਐਸਪੀਐਨ ਸਪੋਰਟਸ ਨੈਟਵਰਕ ਅਤੇ ਤੀਜਾ - ਥੀਮ ਪਾਰਕ ਯੂਨਿਟ, ਜਿਸ ਵਿਚ ਕਰੂਜ਼ ਸ਼ਿਪ ਅਤੇ ਖਪਤਕਾਰ ਉਤਪਾਦ ਸ਼ਾਮਲ ਹਨ। ਬੌਬ ਇਗਰ ਦਾ ਮੰਨਣਾ ਹੈ ਕਿ ਕੰਪਨੀ ਦੇ ਇਸ ਪੁਨਰਗਠਨ ਦਾ ਉਦੇਸ਼ ਮੁਨਾਫੇ ਵਿਚ ਸੁਧਾਰ ਕਰਨਾ ਹੈ।