
SAP ਨੇ 3,000 (2.5%) ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ।
ਨਵੀਂ ਦਿੱਲੀ: ਗੂਗਲ, ਐਮਾਜ਼ਾਨ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ ਹੁਣ IBM ਕਾਰਪੋਰੇਸ਼ਨ ਅਤੇ ਜਰਮਨ ਸਾਫਟਵੇਅਰ ਫਰਮ SAP ਨੇ ਵੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਅਨੁਸਾਰ IBM ਕਾਰਪੋਰੇਸ਼ਨ ਨੇ ਆਪਣੇ ਕੁੱਲ ਗਲੋਬਲ ਕਰਮਚਾਰੀਆਂ ਵਿਚੋਂ 3,900 (1.5%) ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਇਸ ਦੇ ਨਾਲ ਹੀ SAP ਨੇ 3,000 (2.5%) ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ।
IBM ਨੇ ਕਿਹਾ ਕਿ ਉਸ ਨੇ ਸੰਪਤੀ ਵਿਨਿਵੇਸ਼ ਦੇ ਹਿੱਸੇ ਵਜੋਂ ਛਾਂਟੀ ਦਾ ਐਲਾਨ ਕੀਤਾ ਹੈ। ਦਰਅਸਲ ਕੰਪਨੀ ਨੇ ਇਹ ਫੈਸਲਾ ਚੌਥੀ ਤਿਮਾਹੀ ਵਿਚ ਆਪਣੇ ਸਾਲਾਨਾ ਨਕਦ ਟੀਚੇ ਨੂੰ ਗੁਆਉਣ ਤੋਂ ਬਾਅਦ ਲਿਆ ਹੈ। ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਜੇਮਸ ਕੈਵਾਨੌਗ ਨੇ ਕਿਹਾ ਕਿ ਕੰਪਨੀ ਖੋਜ ਅਤੇ ਵਿਕਾਸ ਲਈ ਨਵੀਂ ਨਿਯੁਕਤੀ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਇਕ ਦਿਨ ਵਿਚ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ ‘ਪਠਾਨ’
ਇਸ ਦੇ ਨਾਲ ਹੀ SAP ਨੇ ਲਾਗਤ ਵਿਚ ਕਟੌਤੀ ਅਤੇ ਆਪਣੇ ਕਲਾਉਡ ਕਾਰੋਬਾਰ 'ਤੇ ਧਿਆਨ ਕੇਂਦਰਤ ਕਰਨ ਲਈ ਛਾਂਟੀ ਦਾ ਇਹ ਫੈਸਲਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਮੁੱਖ ਕਾਰੋਬਾਰ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਕੁਸ਼ਲਤਾ ਵਿਚ ਸੁਧਾਰ ਲਈ ਇਕ ਨਿਸ਼ਾਨਾ ਪੁਨਰਗਠਨ ਪ੍ਰੋਗਰਾਮ ਦੀ ਵੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ: ਗੌਤਮ ਅਡਾਨੀ ਨੂੰ ਹਿੰਡਨਬਰਗ ਦੀ ਚੁਣੌਤੀ, ‘ਜੇ ਤੁਸੀਂ ਸੀਰੀਅਸ ਹੋ ਤਾਂ ਅਮਰੀਕੀ ਅਦਾਲਤ 'ਚ ਆਓ’
ਇਹਨਾਂ ਕੰਪਨੀਆਂ ਨੇ ਵੀ ਕੀਤੀ ਛਾਂਟੀ
IBM ਅਤੇ SAP ਤੋਂ ਪਹਿਲਾਂ ਗੂਗਲ, ਐਮਾਜ਼ਾਨ, ਮੈਟਾ (ਫੇਸਬੁੱਕ), ਮਾਈਕ੍ਰੋਸਾਫਟ ਅਤੇ ਸਪੋਟੀਫਾਈ ਵਰਗੀਆਂ ਤਕਨੀਕੀ ਉਦਯੋਗ ਦੀਆਂ ਕਈ ਕੰਪਨੀਆਂ ਨੇ ਵੀ ਲਾਗਤ ਵਿਚ ਕਟੌਤੀ ਕਰਕੇ ਵੱਡੇ ਪੱਧਰ 'ਤੇ ਛਾਂਟੀ ਕੀਤੀ ਹੈ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਸਪੋਟੀਫਾਈ ਇਸ ਹਫਤੇ ਦੇ ਸ਼ੁਰੂ ਵਿਚ ਛਾਂਟੀ ਦਾ ਐਲਾਨ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਸਪੋਟੀਫਾਈ ਆਪਣੇ ਕੁੱਲ ਕਰਮਚਾਰੀਆਂ (9,800 ਕਰਮਚਾਰੀਆਂ) ਵਿਚੋਂ 6% ਦੀ ਛਾਂਟੀ ਕਰ ਸਕਦਾ ਹੈ।
ਇਹ ਵੀ ਪੜ੍ਹੋ: ਬੱਚਿਆਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਭਾਜਪਾ ਆਗੂ ਨੇ ਪਰਿਵਾਰ ਸਮੇਤ ਨਿਗਲਿਆ ਜ਼ਹਿਰ
12,000 ਕਰਮਚਾਰੀਆਂ ਨੂੰ ਕੱਢੇਗਾ ਗੂਗਲ
ਪਿਛਲੇ ਹਫਤੇ ਦੇ ਅੰਤ ਵਿਚ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ ਨੇ ਘੋਸ਼ਣਾ ਕੀਤੀ ਕਿ ਉਹ ਆਪਣੇ ਵਿਸ਼ਵਵਿਆਪੀ ਕੁੱਲ ਕਰਮਚਾਰੀਆਂ ਦਾ 6% ਭਾਵ 12,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਸ ਤੋਂ ਪਹਿਲਾਂ ਮਾਈਕਰੋਸਾਫਟ ਕਾਰਪੋਰੇਸ਼ਨ ਨੇ 11,000 (5%) ਅਤੇ ਐਮਾਜ਼ਾਨ ਨੇ 18,000 ਕਰਮਚਾਰੀਆਂ ਦੀ ਛੁੱਟੀ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ
ਟਵਿਟਰ ਨੇ 5200 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਪਿਛਲੇ ਸਾਲ ਨਵੰਬਰ ਵਿਚ ਆਪਣੇ ਕੁੱਲ ਕਰਮਚਾਰੀਆਂ ਦੇ 13% ਯਾਨੀ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਮੇਟਾ ਤੋਂ ਪਹਿਲਾਂ ਟਵਿੱਟਰ ਨੇ ਆਪਣੇ ਕੁੱਲ 7,500 ਕਰਮਚਾਰੀਆਂ ਦੇ 70% ਕਰਮਚਾਰੀਆਂ ਯਾਨੀ ਲਗਭਗ 5,200 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਛਾਂਟੀ ਤੋਂ ਬਾਅਦ ਟਵਿੱਟਰ ਵਿਚ ਸਿਰਫ 2,300 ਕਰਮਚਾਰੀ ਬਚੇ ਹਨ।