
ਸਾਡੇ ਬਜ਼ੁਰਗ ਹਮੇਸ਼ਾ ਇਹੀ ਗੱਲ ਕਹਿੰਦੇ ਸਨ ਕਿ ਖਾਣਾ ਜ਼ਮੀਨ 'ਤੇ ਬੈਠ ਕੇ ਚੌਕੜੀ ਲਾ ਕੇ ਖਾਣਾ ਚਾਹੀਦਾ ਹੈ
ਸਾਡੇ ਬਜ਼ੁਰਗ ਹਮੇਸ਼ਾ ਇਹੀ ਗੱਲ ਕਹਿੰਦੇ ਸਨ ਕਿ ਖਾਣਾ ਜ਼ਮੀਨ 'ਤੇ ਬੈਠ ਕੇ ਚੌਕੜੀ ਲਾ ਕੇ ਖਾਣਾ ਚਾਹੀਦਾ ਹੈ। ਹੁਣ ਬਦਲਦੀ ਜੀਵਨਸ਼ੈਲੀ ਵਿਚ ਇਹੀ ਸਲਾਹ ਠੀਕ ਮੰਨੀ ਜਾ ਰਹੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਖੜੇ ਹੋ ਕੇ ਖਾਣਾ ਖਾਣ ਨਾਲ ਕੋਲਨ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ। ਕੋਲਨ ਕੈਂਸਰ ਢਿੱਡ ਦੀ ਵੱਡੀ ਅੰਤੜੀ ਦਾ ਕੈਂਸਰ ਹੁੰਦਾ ਹੈ। ਇਸ ਲਈ ਜ਼ਮੀਨ 'ਤੇ ਬੈਠ ਕੇ ਚੌਕੜੀ ਲਾ ਕੇ ਖਾਣ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ।
File photo
ਡਾਕਟਰਾਂ ਦਾ ਕਹਿਣਾ ਹੈ ਕਿ ਕੋਲਨ ਕੈਂਸਰ ਪਹਿਲਾਂ ਪਛਮੀ ਦੇਸ਼ਾਂ ਦੇ ਲੋਕਾਂ ਨੂੰ ਹੁੰਦਾ ਸੀ ਪਰ ਹੁਣ ਅਸੀਂ ਵੀ ਪਛਮੀ ਦੇਸ਼ਾਂ ਦੀ ਜੀਵਨਸ਼ੈਲੀ ਨੂੰ ਅਪਣਾ ਕੇ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਇਨ੍ਹਾਂ ਵਿਚ ਇਕ ਕੋਲਨ ਕੈਂਸਰ ਵੀ ਹੈ। ਲੋਕ ਖੜੇ ਹੋ ਕੇ ਖਾਣਾ ਖਾਂਦੇ ਹਨ। ਇਸ ਨਾਲ ਜੋ ਅਸੀਂ ਖਾਣਾ ਖਾ ਰਹੇ ਹਾਂ, ਉਸ ਦੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਮਿਲ ਨਹੀਂ ਸਕਦੇ। ਖੜੇ ਹੋ ਕੇ ਖਾਣਾ ਖਾਣ ਵਾਲੇ ਨੂੰ ਮਰੀਜ਼ ਨੂੰ ਕਬਜ਼ ਦੀ ਤਕਲੀਫ਼ ਰਹਿੰਦੀ ਹੈ। ਮੋਸ਼ਨ ਬਲੈਕ ਕਲਰ ਦਾ ਜਾਂ ਉਸ ਵਿਚ ਖ਼ੂਨ ਆਉਣ ਲਗਦਾ ਹੈ। ਭੁੱਖ ਘੱਟ ਹੋ ਜਾਂਦੀ ਹੈ। ਢਿੱਡ ਵਿਚ ਤੇਜ਼ ਦਰਦ ਹੋਣ ਲਗਦਾ ਹੈ।