
ਇੰਨੀ ਦਿਨੀਂ ਮਿਲਣ ਵਾਲੇ ਮੈਟਰੈਸ ਨੂੰ ਤੁਸੀਂ ਹਰ 6 ਮਹੀਨੇ ਵਿਚ ਪਲਟ ਕੇ ਵਿਛਾ ਨਹੀਂ ਸਕਦੇ ਕਿਉਂਕਿ ਹੁਣ ਜ਼ਿਆਦਾਤਰ ਮੈਟਰੈਸ ਦੇ ਟਾਪ ਅਤੇ ਬੈਕ ਵੱਖ ਹੁੰਦੇ ਹਨ ਪਰ ਅੱਜ....
ਇੰਨੀ ਦਿਨੀਂ ਮਿਲਣ ਵਾਲੇ ਮੈਟਰੈਸ ਨੂੰ ਤੁਸੀਂ ਹਰ 6 ਮਹੀਨੇ ਵਿਚ ਪਲਟ ਕੇ ਵਿਛਾ ਨਹੀਂ ਸਕਦੇ ਕਿਉਂਕਿ ਹੁਣ ਜ਼ਿਆਦਾਤਰ ਮੈਟਰੈਸ ਦੇ ਟਾਪ ਅਤੇ ਬੈਕ ਵੱਖ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਮੈਟਰੈਸ ਨੂੰ ਅਸਾਨੀ ਨਾਲ ਸਾਫ਼ ਕਰਨ ਦੇ ਤਰੀਕਿਆਂ ਬਾਰੇ ਦੱਸ ਰਹੇ ਹਾਂ। ਇਹਨਾਂ ਅਸਾਨ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਸਾਫ਼ ਮੈਟਰੈਸ 'ਤੇ ਚੈਨ ਦੀ ਨੀਂਦ ਲੈ ਸਕਦੇ ਹੋ। ਤੁਸੀਂ ਇਕ ਜਾਂ ਦੋ ਹਫ਼ਤੇ ਵਿਚ ਇਕ ਵਾਰ ਤਾਂ ਚਾਦਰ ਬਦਲਦੇ ਹੀ ਹੋਵੋਗੇ, ਬਸ ਇਹੀ ਮੈਟਰੈਸ ਸਾਫ਼ ਕਰਨ ਦਾ ਸੱਭ ਤੋਂ ਪਹਿਲਾ ਸਟੈਪ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮੈਟਰੈਸ ਸਾਫ਼ ਰਹੇ ਤਾਂ ਉਸ 'ਤੇ ਵਿਛੀ ਹੋਈ ਚਾਦਰ ਦਾ ਵੀ ਸਾਫ਼ ਹੋਣਾ ਬੇਹੱਦ ਜ਼ਰੂਰੀ ਹੈ।
bed mattress
ਚਾਦਰ ਅਤੇ ਸਿਰਹਾਣੇ ਦੇ ਕਵਰ ਦੀ ਧੁਲਾਈ ਦਾ ਦਿਨ ਨੋਟ ਕਰ ਕੇ ਰੱਖੋ। ਵਾਸ਼ਿੰਗ ਮਸ਼ੀਨ ਵਿਚ ਗਰਮ ਪਾਣੀ ਦੀ ਸੈਟਿੰਗ ਕਰ ਇਨ੍ਹਾਂ ਨੂੰ ਧੋਵੋ। ਚਾਦਰ ਹਟਾਉਣ ਤੋਂ ਬਾਅਦ ਮੈਟਰੈਸ 'ਤੇ ਮੌਜੂਦ ਧੂਲ - ਮਿੱਟੀ ਨੂੰ ਸਾਫ਼ ਕਰਨ ਲਈ ਵੈਕਿਊਮ ਕਲੀਨਰ ਦਾ ਪ੍ਰਯੋਗ ਕਰੋ। ਇਹ ਤੁਹਾਡੇ ਕੰਮ ਨੂੰ ਅਸਾਨ ਬਣਾ ਦੇਵੇਗਾ। ਇਸ ਦੀ ਮਦਦ ਨਾਲ ਖੂੰਜਿਆਂ ਨੂੰ ਵੀ ਜ਼ਰੂਰ ਸਾਫ਼ ਕਰੋ।
clean bed mattress
ਮੈਟਰੈਸ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰਨ ਤੋਂ ਬਾਅਦ ਅਗਲੇ ਸਟੈਪ ਵਿਚ ਤੁਹਾਨੂੰ ਦੇਖਣਾ ਹੈ ਕਿ ਕਿਤੇ ਮੈਟਰੈਸ 'ਤੇ ਕੋਈ ਦਾਗ ਜਾਂ ਧੱਬੇ ਤਾਂ ਨਹੀਂ ਲਗਿਆ ਹੈ। ਕਿਸੇ ਵੀ ਤਰ੍ਹਾਂ ਦੇ ਫ਼ਲੂਇਡ ਦੇ ਦਾਗ ਨੂੰ ਹਟਾਉਣ ਲਈ ਤੁਸੀਂ ਐਂਜ਼ਾਇਮ ਯੁਕਤ ਓਡਰ ਰਿਮੂਵਰ ਜਾਂ ਕਲੀਕਨਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਬੇਕਿੰਗ ਸੋਡਾ ਦਾ ਇਸਤੇਮਾਲ ਕਰ ਸਕਦੇ ਹੋ। ਮੈਟਰੈਸ 'ਤੇ ਇਸ ਨੂੰ ਛਿੜਕਣ ਤੋਂ ਘਬਰਾਓ ਨਹੀਂ।
Vacuum cleaner
ਮੈਟਰੈਸ 'ਤੇ ਬੇਕਿੰਗ ਸੋਡਾ ਪਾ ਕੇ ਇਸ ਨੂੰ 24 ਘੰਟਿਆਂ ਲਈ ਛੱਡ ਦਿਓ। ਇਸ ਦੌਰਾਨ ਅਪਣੇ ਘਰ ਦੇ ਪਾਲਤੂ ਜਾਨਵਰਾਂ ਨੂੰ ਦੂਰ ਰੱਖੋ। ਇਸ ਦੇ ਸੰਪਰਕ ਵਿਚ ਆਉਣ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਹੋ ਸਕੇ ਤਾਂ ਮੈਟਰੈਸ ਨੂੰ ਧੁੱਪ 'ਚ ਰੱਖ ਦਿਓ ਤਾਕਿ ਇਸ ਦੀ ਸੈਨਿਟਾਇਜ਼ਿੰਗ ਪਾਵਰ ਵੱਧ ਸਕੇ। ਬੇਕਿੰਗ ਸੋਡਾ ਦਾ ਸਟੈਪ ਪੂਰਾ ਕਰ ਤੋਂ ਬਾਅਦ ਤੁਹਾਨੂੰ ਮੈਟਰੈਸ ਨੂੰ ਦੁਬਾਰਾ ਵੈਕਿਊਮ ਕਲੀਨਰ ਨਾਲ ਸਾਫ਼ ਕਰੋ।
Baking Soda
ਮੈਟਰੈਸ 'ਤੇ ਜੋ ਵੀ ਬੇਕਿੰਗ ਸੋਡਾ ਬਚਿਆ ਹੈ ਉਹ ਵੈਕਿਊਮ ਕਲੀਨਰ ਨਾਲ ਸਾਫ਼ ਹੋ ਜਾਵੇਗਾ। ਮੈਟਰੈਸ ਨੂੰ ਨਮੀ ਤੋਂ ਬਚਾਉਣ ਲਈ ਤੁਸੀਂ ਉਸ ਨੂੰ ਢੱਕ ਕੇ ਰੱਖੋ। ਇਸ ਆਸਾਨ ਤਰੀਕਿਆਂ ਦੀ ਮਦਦ ਨਾਲ ਤੁਸੀਂ ਆਰਾਮ ਨਾਲ ਬਿਨਾਂ ਕਿਸੇ ਝੰਜਟ ਦੇ ਮੈਟਰੈਸ ਨੂੰ ਘਰ 'ਚ ਹੀ ਸਾਫ਼ ਕਰ ਸਕਦੇ ਹੋ ਅਤੇ ਸਿਹਤਮੰਦ ਨੀਂਦ ਦੀ ਗਰੰਟੀ ਪਾ ਸਕਦੇ ਹੋ।