
ਬਚਪਨ ਵਿਚ ਸ਼ਰਾਰਤ ਅਤੇ ਜਿੱਦ ਤਾਂ ਸਾਰੇ ਬੱਚੇ ਹੀ ਕਰਦੇ ਹਨ ਪਰ ਕੁੱਝ ਬੱਚੇ ਵੱਡੇ ਹੋ ਕੇ ਵੀ ਜ਼ਿੱਦੀ ਰਹਿੰਦੇ ਹਨ। ਜ਼ਿੱਦੀ ਬੱਚਿਆਂ ਨੂੰ ਸਮਝਾਉਣ ਵਿਚ ਵੱਡੀ ਪਰੇਸ਼ਾਨੀ...
ਬਚਪਨ ਵਿਚ ਸ਼ਰਾਰਤ ਅਤੇ ਜਿੱਦ ਤਾਂ ਸਾਰੇ ਬੱਚੇ ਹੀ ਕਰਦੇ ਹਨ ਪਰ ਕੁੱਝ ਬੱਚੇ ਵੱਡੇ ਹੋ ਕੇ ਵੀ ਜ਼ਿੱਦੀ ਰਹਿੰਦੇ ਹਨ। ਜ਼ਿੱਦੀ ਬੱਚਿਆਂ ਨੂੰ ਸਮਝਾਉਣ ਵਿਚ ਵੱਡੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਉਹ ਤੁਹਾਡੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੇ ਹਨ। ਕਈ ਮਾਂ - ਬਾਪ ਬੱਚਿਆਂ ਦੀ ਜ਼ਿਦ ਅਤੇ ਉਨ੍ਹਾਂ ਦੀ ਗੱਲ ਨਾ ਮੰਨਣ ਕਾਰਨ ਉਨ੍ਹਾਂ 'ਤੇ ਗੁੱਸਾ ਕਰਦੇ ਹਨ ਅਤੇ ਕੁੱਟ ਵੀ ਦਿੰਦੇ ਹਨ। ਕੁੱਟਣ ਨਾਲ ਬੱਚੇ ਦੀ ਆਦਤ ਨਹੀਂ ਸੁਧਰਦੀ ਸਗੋਂ ਉਹ ਹੌਲੀ - ਹੌਲੀ ਤੁਹਾਡੇ ਤੋਂ ਕਿਨਾਰਾ ਕਰਨ ਲੱਗਦਾ ਹੈ ਅਤੇ ਕਈ ਵਾਰ ਤਾਂ ਬੱਚੇ ਮਾਂ - ਬਾਪ ਨਾਲ ਨਫ਼ਰਤ ਵੀ ਕਰਨ ਲਗਦੇ ਹਨ। ਬੱਚੇ ਜੇਕਰ ਤੁਹਾਡੀ ਗੱਲ ਨਹੀਂ ਸੁਣਦੇ ਹਨ ਤਾਂ ਪਰੇਸ਼ਾਨ ਨਾ ਹੋਣਾ।
do not shout at them
ਇਹਨਾਂ ਤਰੀਕਿਆਂ ਨਾਲ ਉਨ੍ਹਾਂ ਨੂੰ ਸਮਝਾਉਣ 'ਤੇ ਸ਼ਾਇਦ ਉਹ ਤੁਹਾਡੀ ਗੱਲ ਆਸਾਨੀ ਨਾਲ ਮੰਨਣ ਲੱਗਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚਾ ਤੁਹਾਡੀ ਗੱਲ ਸੁਣੇ ਤਾਂ ਸੱਭ ਤੋਂ ਪਹਿਲਾਂ ਤੁਹਾਨੂੰ ਅਪਣੇ ਗੱਲ ਕਰਨ ਦੇ ਤਰੀਕੇ ਦੀ ਤਰਫ਼ ਗੌਰ ਕਰਨਾ ਚਾਹੀਦਾ ਹੈ। ਜ਼ਿਆਦਾ ਚਿੜਚਿੜਾਪਣ ਅਤੇ ਗੁੱਸੇ ਵਿਚ ਕਹੀ ਹੋਈਆਂ ਗੱਲਾਂ ਨੂੰ ਅਕਸਰ ਬੱਚੇ ਜ਼ਿੱਦ ਦੇ ਮਾਰੇ ਨਹੀਂ ਸੁਣਨਾ ਚਾਹੁੰਦੇ ਹਨ।
try to understand children
ਬੱਚਿਆਂ ਵਿਚ ਤੁਹਾਨੂੰ ਜ਼ਿਆਦਾ ਘਮੰਡ ਹੁੰਦਾ ਹੈ ਇਸ ਲਈ ਕਦੇ ਵੀ ਉਸ ਦੀ ਬੇਜ਼ੱਤੀ ਨਾ ਕਰੋ। ਜੇਕਰ ਤੁਹਾਨੂੰ ਬੱਚਿਆਂ ਨਾਲ ਕੋਈ ਗੱਲ ਮਨਵਾਉਣੀ ਹੈ ਤਾਂ ਦੂਰ ਤੋਂ ਗੱਲ ਕਰਨ ਦੀ ਬਜਾਏ ਬੱਚੇ ਕੋਲ ਜਾਓ, ਉਸ ਦੇ ਸਾਹਮਣੇ ਬੈਠੋ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਸਮਝਾਓ। ਧਿਆਨ ਦਿਉ ਕਿ ਇਸ ਦੌਰਾਨ ਤੁਹਾਡੀ ਹਾਈਟ ਬੱਚੇ ਤੋਂ ਉੱਚੀ ਨਾ ਹੋਵੇ ਯਾਨੀ ਜੇਕਰ ਬੱਚਾ ਛੋਟਾ ਹੈ ਤਾਂ ਤੁਹਾਨੂੰ ਝੁੱਕ ਕੇ ਜਾਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ।
talk with kids
ਇਸ ਤਰੀਕੇ ਨਾਲ ਬੱਚਿਆਂ 'ਤੇ ਗੱਲਾਂ ਦਾ ਪ੍ਰਭਾਵ ਜ਼ਿਆਦਾ ਪੈਂਦਾ ਹੈ ਅਤੇ ਉਹ ਅਸਾਨੀ ਨਾਲ ਮੰਨ ਵੀ ਜਾਂਦੇ ਹਨ। ਮਾਤਾ - ਪਿਤਾ ਅਕਸਰ ਇਹੀ ਸੋਚਦੇ ਹਨ ਕਿ ਉਨ੍ਹਾਂ ਦਾ ਟੀਨਏਜ਼ਰ ਜੋ ਜ਼ਿੱਦ ਕਰ ਰਿਹਾ ਹੈ, ਉਹ ਗਲਤ ਹੈ ਜਾਂ ਉਹ ਜੋ ਗੱਲ ਕਰ ਰਿਹਾ ਹੈ, ਉਸ ਦਾ ਕੋਈ ਤੁਕ ਨਹੀਂ ਹੈ। ਜਦੋਂ ਕਿ ਹਮੇਸ਼ਾ ਅਜਿਹਾ ਨਹੀਂ ਹੁੰਦਾ। ਮਾਂ - ਬਾਪ ਨੂੰ ਚਾਹੀਦਾ ਹੈ ਕਿ ਉਹ ਅਪਣੇ ਟੀਨਏਜ ਬੱਚਿਆਂ ਦੀਆਂ ਗੱਲਾਂ ਨੂੰ ਗੌਰ ਨਾਲ ਸੁਣੋ, ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।
friendly behaviour
ਦਰਅਸਲ ਟੀਨਏਜ ਵਿਚ ਬੱਚਿਆਂ ਦਾ ਲਿਵਿੰਗ ਸਟਾਇਲ ਬਿਲਕੁੱਲ ਵੱਖ ਹੁੰਦਾ ਹੈ, ਜੋ ਜ਼ਿਆਦਾ ਮਾਂ-ਪਿਓ ਨੂੰ ਪਸੰਦ ਨਹੀਂ ਆਉਂਦਾ ਪਰ ਅਜਿਹਾ ਕਰਨ ਦੀ ਬਜਾਏ ਤੁਸੀਂ ਕੋਸ਼ਿਸ਼ ਕਰੀਏ ਕਿ ਅਪਣੇ ਬੱਚਿਆਂ ਨੂੰ ਸੁਣੋ ਅਤੇ ਸਮਝੋ। ਉਹ ਜੋ ਕਰ ਰਹੇ ਹਨ ਜਾਂ ਕਹਿ ਰਹੇ ਹਨ, ਉਸਦੇ ਪਿੱਛੇ ਲੁਕੇ ਵਜ੍ਹਾ ਨੂੰ ਜਾਣਨ ਦੀ ਕੋਸ਼ਿਸ਼ ਕਰੋ।