
ਬਾਂਝਪਨ ਦੇ ਇਲਾਜ ਨਾਲ ਧੀਰਜ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ
ਮੁਹਾਲੀ: ਬਾਂਝਪਨ, ਭਾਵ ਸੰਤਾਨ ਦਾ ਨਾ ਹੋਣਾ : ਦੁਨਿਆਵੀ ਜੀਵਨ ਜਿਉਂਦਿਆਂ ਹਰ ਔਰਤ ਦੀ ਇਹ ਇੱਛਾ ਹੁੰਦੀ ਹੈ ਕਿ ਸਮਾਂ ਪੈਣ ਤੇ ਉਹ ਮਾਂ ਬਣਨ ਦਾ ਆਨੰਦ ਮਾਣੇ। ਮਾਂ-ਬਾਪ ਬਣਨ ਦੀ ਇਹ ਇੱਛਾ ਕਈ ਵਾਰ ਇੱਛਾ ਹੀ ਬਣ ਕੇ ਰਹਿ ਜਾਂਦੀ ਹੈ। ਸੰਤਾਨ ਦੇ ਸੁੱਖ ਤੋਂ ਵਾਂਝੇ ਰਹਿਣ ਦਾ ਦੁੱਖ ਸ਼ਾਇਦ ਹੀ ਕੋਈ ਮਹਿਸੂਸ ਕਰ ਸਕਦਾ ਹੈ। ਅਕਾਲ ਪੁਰਖ ਦੇ ਬਣਾਏ ਇਸ ਜੀਵਨ ਰੂਪੀ-ਚੱਕਰ ਨੂੰ ਜਿਉਂਦਿਆਂ ਜਦੋਂ ਇਹ ਸੁਪਨਾ ਹਕੀਕਤ ਦਾ ਰੂਪ ਲੈ ਲੈਂਦਾ ਹੈ, ਉਸ ਸਮੇਂ ਹਰ ਜੀਵ ਮੁੜ ਪ੍ਰਫੁੱਲਤ ਹੋਇਆ ਜਾਪਦਾ ਹੈ। ਸੋ ਇਸ ਬਾਂਝਪਨ ਦਾ ਇਲਾਜ ਹੋਣਾ ਬਹੁਤ ਹੀ ਜ਼ਰੂਰੀ ਹੈ।
women Infertility
ਕਾਰਨ
ਬੀਜਕੋਸ਼ਾਂ ਦਾ ਸਹੀ ਸਮੇਂ ਨਾ ਬਣਨਾ
ਬੀਜਕੋਸ਼ਾਂ ਦਾ ਪ੍ਰਫ਼ੁਲਿਤ ਨਾ ਹੋਣਾ
ਮਾਂਹਵਾਰੀ ਦੀਆਂ ਸਮੱਸਿਆਵਾਂ
ਚਿੱਟੇ ਪਾਣੀ ਦਾ ਪੈਣਾ (ਲਕੋਰੀਆ)
ਜਣਨ ਅੰਗਾਂ ਦੀ ਵਿਕਿ੍ਰਤੀ
ਹਾਰਮੋਨਜ਼ ਦੀ ਗੜਬੜੀ
ਖਾਣ-ਪੀਣ ਤੇ ਰਹਿਣ-ਸਹਿਣ ਦਾ ਅਸਰ
women Infertility
ਮਾਨਸਿਕ ਤਣਾਅ
ਸ਼ੁਕਰਾਣੂ ਸਮੱਸਿਆਵਾਂ
ਵੀਰਜ ਵਿਕਾਰ
ਸ਼ੂਗਰ, ਥਾਈਰਾਈਡ ਦੀ ਬਿਮਾਰੀ
ਇਲਾਜ - ਬਾਂਝਪਨ ਦੇ ਇਲਾਜ ਲਈ ਸੱਭ ਤੋਂ ਪਹਿਲਾਂ ਇਸ ਦੇ ਸਹੀ ਕਾਰਨ ਦਾ ਪਤਾ ਲਗਣਾ ਬਹੁਤ ਹੀ ਜ਼ਰੂਰੀ ਹੈ। ਬਾਂਝਪਨ ਦਾ ਕਾਰਨ ਔਰਤ ਜਾਂ ਮਰਦ ਵਿਚ ਹੈ, ਮਾਂਹਵਾਰੀ ਸਬੰਧੀ ਹੈ ਜਾਂ ਫਿਰ ਬੀਜਕੋਸ਼ ਨਾਲ ਸਬੰਧਤ, ਸਰੀਰਕ ਹੈ ਜਾਂ ਮਾਨਸਿਕ ਆਦਿ ਇਸ ਤਰ੍ਹਾਂ ਦੇ ਕਈ ਸਵਾਲ ਖੜੇ ਹੁੰਦੇ ਹਨ ਜਿਨ੍ਹਾਂ ਦੇ ਸਹੀ ਜਵਾਬ ਮਿਲਣ ਤੋਂ ਬਾਅਦ ਹੀ ਬਾਂਝਪਨ ਦਾ ਇਲਾਜ ਸੰਭਵ ਹੋ ਸਕਦਾ ਹੈ।
ਲੋੜ ਅਤੇ ਕਾਰਨ ਅਨੁਸਾਰ ਔਸ਼ਧੀ ਚਿਕਿਤਸਾ ਤੇ ਨਾਲ ਨਾਲ ਮਾਨਸਿਕ ਚਿਕਿਤਸਾ ਕਰਨੀ ਵੀ ਜ਼ਰੂਰੀ ਹੈ। ਸਰੀਰਕ ਸ਼ੋਧਨ ਉਪਰੰਤ ਚਿਕਿਤਸਾ ਅਤੇ ਔਸ਼ਧੀ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਅੱਜਕਲ ਬਾਂਝਪਨ ਵਧਣ ਦੇ ਪ੍ਰਮੁੱਖ ਕਾਰਨ ਸਾਡੀ ਜੀਵਨ ਸ਼ੈਲੀ ਹੈ। ਅਸੰਤੁਲਿਤ ਭੋਜਨ, ਅਨਿਯਮਿਤ ਰੋਜ਼ਾਨਾ ਦੀ ਭਜਦੀ ਜ਼ਿੰਦਗੀ ਸਾਨੂੰ ਇਸ ਵਲ ਧੱਕ ਰਹੀ ਹੈ। ਅੱਜ ਦਾ ਵਧਦਾ ਮਾਨਸਿਕ ਤਣਾਅ ਅਤੇ ਆਧੁਨਕਿ ਗੈਜਟ ਵੀ ਇਸ ਰੋਗ ਨੂੰ ਵਧਾਉਣ ਵਿਚ ਅਪਣਾ ਯੋਗਦਾਨ ਪਾ ਰਹੇ ਹਨ।
ਬਾਂਝਪਨ ਦੇ ਇਲਾਜ ਨਾਲ ਧੀਰਜ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਾ ਇਲਾਜ ਕਈ ਵਾਰ ਦਿਨਾਂ ਤੋਂ ਲੈ ਕੇ ਸਾਲਾਂ ਤਕ ਲੈ ਲੈਂਦਾ ਹੈ, ਜਿਸ ਨਾਲ ਮਰੀਜ਼ ਇਕ ਥਾਂ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਵਲ ਭੱਜ ਪੈਂਦਾ ਹੈ ਅਤੇ ਇਲਾਜ ਵਿਚ ਵੀ ਕਈ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ। ਕਹਿੰਦੇ ਹਨ ਡੁਬਦੇ ਨੂੰ ਤਿਨਕੇ ਦਾ ਸਹਾਰਾ। ਕੁੱਝ ਇਸ ਤਰ੍ਹਾਂ ਦਾ ਅਹਿਸਾਸ ਹੀ ਬਾਂਝਪਨ ਦੇ ਮਰੀਜ਼ਾਂ ਵਿਚ ਵੇਖਣ ਨੂੰ ਮਿਲਦਾ ਹੈ। ਜੋ ਜਿਹੜਾ ਜਿਧਰ ਧਕਦਾ ਹੈ ਮਰੀਜ਼ ਉਧਰ ਵਲ ਹੀ ਅਪਣਾ ਰੁਖ਼ ਕਰ ਲੈਂਦਾ ਹੈ। ਅਕਾਲ ਪੁਰਖ ਦੀ ਇਸ ਅਦਭੁਤ ਦੇਣ ਦਾ ਉਹ ਖ਼ੁਦ ਹੀ ਇਕ ਜ਼ਰੀਆ ਹੈ ਅਤੇ ਦੁਆ ਤੇ ਦਵਾ ਮਿਲ ਕੇ ਇਸ ਰੋਗ ਦਾ ਖ਼ਾਤਮਾ ਕਰਦੇ ਹਨ।
- ਡਾ. ਤਰਨੀਤ ਕੌਰ ਆਨੰਦ, ਐਮ.ਡੀ. (ਆਯੁਰਵੇਦ)
ਸੰਪਰਕ : 98141-04434