
ਐਲੋਵੇਰਾ ਐਂਟੀ-ਬੈਕਟੀਰੀਅਲ, ਐਂਟੀਸੈਪਟਿਕ, ਐਂਟੀਆਕਸੀਡੈਂਟ ਤੇ ਐਂਟੀ-ਇੰਫ਼ਲੇਮੇਟਰੀ ਗੁਣਾਂ ਦਾ ਖ਼ਜ਼ਾਨਾ ਹੈ
ਵਧਦੀ ਉਮਰ ਦੇ ਅਸਰ ਨੂੰ ਰੋਕਣ, ਕਿੱਲ-ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਤੇ ਚਮੜੀ ਨੂੰ ਹਾਈਡ੍ਰੇਟ ਰੱਖਣ ਵਰਗੀਆਂ ਕਈ ਸਮੱਸਿਆਵਾਂ ਲਈ ਐਲੋਵੇਰਾ ਇਸਤੇਮਾਲ ਕਰਨ ਦੀ ਸਲਾਹ ਦਿਤੀ ਜਾਂਦੀ ਹੈ ਜੋ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਦਰਅਸਲ ਐਲੋਵੇਰਾ ਐਂਟੀ-ਬੈਕਟੀਰੀਅਲ, ਐਂਟੀਸੈਪਟਿਕ, ਐਂਟੀਆਕਸੀਡੈਂਟ ਤੇ ਐਂਟੀ-ਇੰਫ਼ਲੇਮੇਟਰੀ ਗੁਣਾਂ ਦਾ ਖ਼ਜ਼ਾਨਾ ਹੈ ਜੋ ਚਮੜੀ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਪਰ ਐਲੋਵੇਰਾ ਦੀ ਵਰਤੋਂ ਨੂੰ ਲੈ ਕੇ ਮਨ ਵਿਚ ਕਈ ਸਵਾਲ ਹਨ, ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਐਲੋਵੇਰਾ ਲਗਾਉਣ ਤੋਂ ਬਾਅਦ ਫ਼ੇਸਵਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਨਹੀਂ?
ਇਹ ਵੀ ਪੜ੍ਹੋ: ਵਧ ਸਕਦੀਆਂ ਹਨ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ! CBI ਕਰ ਸਕਦੀ ਹੈ ਵਜ਼ੀਫ਼ਾ ਘੁਟਾਲੇ ਦੀ ਜਾਂਚ
ਐਲੋਵੇਰਾ ਲਗਾਉਣ ਤੋਂ ਬਾਅਦ ਚਿਹਰੇ ’ਤੇ ਸਾਬਣ ਜਾਂ ਫ਼ੇਸਵਾਸ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਕਾਰਨ ਚਿਹਰੇ ਦਾ ਪੱਧਰ ਵਿਗੜ ਜਾਂਦਾ ਹੈ। ਨਾਲ ਹੀ ਐਲੋਵੇਰਾ ਦੇ ਫ਼ਾਇਦੇ ਵੀ ਪ੍ਰਭਾਵਤ ਹੋ ਸਕਦੇ ਹਨ। ਐਲੋਵੇਰਾ ਚਮੜੀ ਨੂੰ ਕੁਦਰਤੀ ਤੌਰ ’ਤੇ ਸਾਫ਼ ਕਰਦਾ ਹੈ, ਇਸ ਲਈ ਸਾਬਣ ਨਾਲ ਚਿਹਰਾ ਧੋਣ ਦੀ ਜ਼ਰੂਰਤ ਨਹੀਂ ਹੁੰਦੀ। ਸਾਧਾਰਨ ਪਾਣੀ ਨਾਲ ਚਿਹਰਾ ਧੋਣਾ ਹੀ ਕਾਫ਼ੀ ਹੈ। ਨਾਲ ਹੀ ਚਿਹਰਾ ਧੋਣ ਤੋਂ ਬਾਅਦ ਮੁਆਇਸਚਰਾਈਜ਼ਰ ਦੀ ਵਰਤੋਂ ਜ਼ਰੂਰ ਕਰੋ। ਜੇਕਰ ਕਰੀਮ ਉਪਲਭਦ ਨਹੀਂ ਹੈ ਤਾਂ ਇਸ ਦੀ ਬਜਾਏ ਨਾਰੀਅਲ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਤੁਹਾਨੂੰ ਐਲੋਵੇਰਾ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਾਬਕਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਕੀਤਾ ਤਲਬ, 13 ਜੂਨ ਨੂੰ ਹੋਵੇਗੀ ਪੁਛਗਿਛ
ਐਲੋਵੇਰਾ ਜੈੱਲ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਧੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਤਾਜ਼ਾ ਐਲੋਵੇਰਾ ਜੈੱਲ ਕੱਢ ਕੇ ਚਿਹਰੇ ’ਤੇ ਲਗਾਉ। ਸਰਕੂਲੇਸ਼ਨ ਮੋਸ਼ਨ ਵਿਚ ਜੈੱਲ ਨਾਲ ਚਿਹਰੇ ਦੀ ਮਾਲਿਸ਼ ਕਰੋ। ਇਸ ਨੂੰ ਚਿਹਰੇ ’ਤੇ 20-25 ਮਿੰਟ ਲਈ ਲੱਗਾ ਰਹਿਣ ਦਿਉ। ਇਸ ਤੋਂ ਬਾਅਦ ਚਿਹਰੇ ਨੂੰ ਸਾਧਾਰਨ ਪਾਣੀ ਨਾਲ ਧੋ ਲਵੋ। ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ। ਸੱਭ ਤੋਂ ਵਧੀਆ ਤਰੀਕਾ ਇਹ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਐਲੋਵੇਰਾ ਜੈੱਲ ਦੀ ਵਰਤੋਂ ਕਰੋ ਅਤੇ ਸਵੇਰੇ ਇਸ ਨੂੰ ਧੋ ਲਵੋ।