
ਪਾਲਕ ਵਿਚ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ ਵਿਚ ਮਿਲਦੇ ਹਨ।
ਪਾਲਕ ਵਿਚ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ ਵਿਚ ਮਿਲਦੇ ਹਨ। ਇਹੀ ਵਜ੍ਹਾ ਹੈ ਕਿ ਪਾਲਕ ਨੂੰ ਬੱਚਿਆਂ ਦੇ ਵਧਣ ਲਈ ਸੱਭ ਤੋਂ ਚੰਗਾ ਮੰਨਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਪਾਲਕ ਦੇ ਫ਼ਾਇਦਿਆਂ ਦੇ ਨਾਲ-ਨਾਲ ਇਹ ਵੀ ਦਸਾਂਗੇ ਕਿ ਇਸ ਨੂੰ ਕਦੋਂ ਬੱਚਿਆਂ ਨੂੰ ਖਵਾ ਸਕਦੇ ਹੋ।
Spinach benefits
ਬੱਚਾ ਕਦੋਂ ਖਾ ਸਕਦਾ ਹੈ ਪਾਲਕ: ਬੱਚਾ ਜਦੋਂ ਇਕ ਸਾਲ ਦਾ ਹੋ ਜਾਂਦਾ ਹੈ ਤਾਂ ਤੁਸੀਂ ਉਸ ਦੀ ਡਾਈਟ ਵਿਚ ਪਾਲਕ ਨੂੰ ਸ਼ਾਮਲ ਕਰ ਸਕਦੇ ਹੋ। ਇਕ ਸਾਲ ਦਾ ਇੰਤਜ਼ਾਰ ਇਸ ਲਈ ਕਰਨਾ ਪੈਂਦਾ ਹੈ ਕਿ ਪਾਲਕ ਦੀਆਂ ਪੱਤੀਆਂ ਵਿਚ ਨਾਈਟ੍ਰੇਟ ਨਾਮਕ ਤੱਤ ਮਿਲਦਾ ਹੈ, ਜੋ ਬੱਚੇ ਆਸਾਨੀ ਨਾਲ ਪਚਾਅ ਨਹੀਂ ਸਕਦੇ।
Spinach benefits
ਹੱਡੀਆਂ ਬਣਦੀਆਂ ਹਨ ਮਜ਼ਬੂਤ: ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫ਼ਾਸਫ਼ੋਰਸ ਨਾਲ ਭਰਪੂਰ ਪਾਲਕ ਹੱਡੀਆਂ ਲਈ ਫ਼ਾਇਦੇਮੰਦ ਹੈ। ਇਹ ਹੱਡੀਆਂ ਨੂੰ ਸਿਹਤਮੰਦ ਰੱਖਣ ਨਾਲ ਉਨ੍ਹਾਂ ਨੂੰ ਮਜ਼ਬੂਤ ਬਣਾਉਂਦੀ ਹੈ।
Spinach
ਸਿਹਤਮੰਦ ਖ਼ੂਨ ਤੰਤਰ: ਆਇਰਨ ਅਤੇ ਪੋਟਾਸ਼ੀਅਮ ਬਲੱਡ ਸਰਕੂਲੇਸ਼ਨ ਵਿਚ ਅਹਿਮ ਰੋਲ ਨਿਭਾਉਂਦੇ ਹਨ। ਪਾਲਕ ਵਿਚ ਇਹ ਸੱਭ ਤੋਂ ਜ਼ਿਆਦਾ ਮਾਤਰਾ ਵਿਚ ਮਿਲਦੇ ਹਨ।
Spinach
ਇਮਿਊਨਿਟੀ ਲਈ ਬਿਹਤਰ: ਮਲਟੀਵਿਟਾਮਿਨ ਪਾਲਕ ਵਿਚ ਸਾਰੇ ਤਰ੍ਹਾਂ ਦੇ ਖ਼ਾਸ ਵਿਟਾਮਿਨ ਮਿਲਦ ਹਨ ਜਿਸ ਨਾਲ ਬੱਚੇ ਦਾ ਇਮਿਊਨਿਟੀ ਸਿਸਟਮ ਸਹੀ ਰਹਿੰਦਾ ਹੈ। ਪਾਲਕ ਵਿਚ 90 ਫ਼ੀ ਸਦੀ ਪਾਣੀ ਹੁੰਦਾ ਹੈ ਅਤੇ ਇਹ ਕੁਦਰਤੀ ਤਰਲ ਪਦਾਰਥ ਨਾਲ ਭਰਿਆ ਹੁੰਦਾ ਹ। ਇਸੇ ਕਾਰਨ ਇਹ ਬੱਚਿਆਂ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ