ਸਰਦੀਆਂ ਸ਼ੁਰੂ ਹੁੰਦੇ ਹੀ ਕਿਉਂ ਫਟਦੇ ਹਨ ਬੁੱਲ੍ਹ? ਆਉ ਜਾਣਦੇ ਹਾਂ
Published : Oct 10, 2023, 8:00 am IST
Updated : Oct 10, 2023, 8:00 am IST
SHARE ARTICLE
Why do our lips get dry in the winter
Why do our lips get dry in the winter

ਆਉ ਜਾਣਦੇ ਹਾਂ ਇਸ ਦੇ ਕਾਰਨਾਂ ਬਾਰੇ:


ਅਕਸਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਸਰਦੀਆਂ ਵਿਚ ਲਿਪਬਾਮ, ਮਾਇਸਚਰਾਈਜ਼ਰ, ਬਾਡੀ ਲੋਸ਼ਨ ਆਦਿ ਦੀ ਵਰਤੋਂ ਵੱਧ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਬੁੱਲ੍ਹਾਂ ਦਾ ਫਟਣਾ ਸਿਰਫ਼ ਖੁਸ਼ਕ ਹਵਾ ਹੈ। ਕਈ ਵਾਰ ਬੁੱਲ੍ਹ ਹੋਰ ਕਈ ਕਾਰਨਾਂ ਕਰ ਕੇ ਵੀ ਫਟਣੇ ਸ਼ੁਰੂ ਹੋ ਜਾਂਦੇ ਹਨ। ਆਉ ਜਾਣਦੇ ਹਾਂ ਇਸ ਦੇ ਕਾਰਨਾਂ ਬਾਰੇ:

  • ਕੁੱਝ ਲੋਕਾਂ ਦੀ ਆਦਤ ਹੈ ਕਿ ਬੁੱਲ੍ਹਾਂ ’ਤੇ ਵਾਰ ਵਾਰ ਜੀਭ ਲਾਉਂਦੇ ਹਨ, ਤਾਂ ਜੋ ਬੁੱਲ੍ਹਾਂ ’ਤੇ ਨਮੀ ਰਹੇ ਪਰ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਬੁੱਲ੍ਹਾਂ ’ਤੇ ਮੂੰਹ ਦੀ ਰੈਸਿਨ ਲਾਉਣ ਨਾਲ ਬੁੱਲ੍ਹ ਨਮੀ ਨਾਲੋਂ ਜ਼ਿਆਦਾ ਖੁਸ਼ਕ ਹੋ ਜਾਂਦੇ ਹਨ।
  • ਡੀਹਾਈਡ੍ਰੇਸ਼ਨ ਵੀ ਫਟੇ ਬੁੱਲ੍ਹ ਦਾ ਕਾਰਨ ਹੋ ਸਕਦਾ ਹੈ। ਪਾਣੀ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਪਰ ਕੱੁਝ ਲੋਕ ਘੱਟ ਪਾਣੀ ਪੀਂਦੇ ਹਨ। ਸਰੀਰ ਵਿਚ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਦਿਨ ਭਰ ਥੋੜ੍ਹਾ ਜਿਹਾ ਪਾਣੀ ਪੀਣਾ ਮਹੱਤਵਪੂਰਨ ਹੈ।
  • ਕੁੱਝ ਲੋਕ ਖੱਟੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਸਿਟਰਿਕ ਐਸਿਡ ਦੇ ਨਾਲ ਫਲਾਂ ਦਾ ਜ਼ਿਆਦਾ ਸੇਵਨ ਮੂੰਹ ਵਿਚ ਖੁਸ਼ਕੀ ਤੇ ਬੁੱਲ੍ਹਾਂ ਦੇ ਫਟਣ ਦਾ ਕਾਰਨ ਵੀ ਬਣ ਸਕਦਾ ਹੈ।
  • ਕਈ ਵਾਰ ਜ਼ਿਆਦਾ ਸ਼ਰਾਬ ਪੀਣਾ ਤੁਹਾਡੇ ਬੁੱਲ੍ਹਾਂ ਨੂੰ ਚੀਰ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਅਲਕੋਹਲ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ ਜਿਸ ਨਾਲ ਚਮੜੀ ਵਿਚ ਖੁਸ਼ਕੀ ਆਉਂਦੀ ਹੈ।
  • ਚੇਲਾਈਟਿਸ ਦੀ ਸਮੱਸਿਆ ਕਾਰਨ ਮੂੰਹ ਦੇ ਕੋਨਿਆਂ ਤੇ ਬੁੱਲ੍ਹਾਂ ’ਤੇ ਦਰਾੜਾਂ ਪੈ ਜਾਂਦੀਆਂ ਹਨ ਤੇ ਚਮੜੀ ਦੇ ਫਟਣ ਨਾਲ ਕਈ ਵਾਰ ਖ਼ੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਬੁੱਲ੍ਹਾਂ ’ਤੇ ਚਿੱਟੇ ਰੰਗ ਦੀਆਂ ਪਰਤਾਂ ਨਜ਼ਰ ਆਉਣ ਲਗਦੀਆਂ ਹਨ, ਅਕਸਰ ਛਾਲੇ ਤੇ ਖੁਸ਼ਕੀ ਨਿਰੰਤਰਤਾ ਇਸ ਸਮੱਸਿਆ ਦੀ ਨਿਸ਼ਾਨੀ ਹੈ।
SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement