
ਭਰਪੂਰ ਮਾਤਰਾ ‘ਚ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।
ਚੰਡੀਗੜ੍ਹ - ਪਾਣੀ ਤੋਂ ਬਿਨ੍ਹਾਂ ਜਿਉਣਾ ਮੁਸ਼ਕਿਲ ਹੈ। ਪਾਣੀ ਨਾ ਸਿਰਫ਼ ਸਾਡੀ ਜ਼ਰੂਰਤ ਹੈ ਸਗੋਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੀ ਬਹੁਤ ਵੱਡਾ ਰੋਲ ਨਿਭਾਉਂਦਾ ਹੈ। ਸਾਡੇ ਸਰੀਰ ਦਾ ਲਗਭਗ 70 ਪ੍ਰਤੀਸ਼ਤ ਪਾਣੀ ਹੈ। ਇਸ ਲਈ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦਿਨ 'ਚ ਘੱਟ ਤੋਂ ਘੱਟ 10-12 ਗਲਾਸ ਪਾਣੀ ਪੀਣਾ ਜ਼ਰੂਰੀ ਹੈ ਪਰ ਕਈ ਲੋਕ ਪਾਣੀ ਪੀਣ 'ਚ ਲਾਪਰਵਾਹੀ ਵਰਤਦੇ ਹਨ
ਜਿਸ ਕਾਰਨ ਕਈ ਵਾਰ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਡੀਹਾਈਡ੍ਰੇਸ਼ਨ ਹੋਣ ਤੋਂ ਪਹਿਲਾਂ ਹੀ ਸਾਡਾ ਸਰੀਰ ਪਾਣੀ ਦੀ ਕਮੀ ਦੇ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਅਜਿਹੇ 'ਚ ਇਨ੍ਹਾਂ ਸੰਕੇਤਾਂ ਨੂੰ ਸਮਝ ਕੇ ਭਰਪੂਰ ਮਾਤਰਾ ‘ਚ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।
ਡੀਹਾਈਡਰੇਸ਼ਨ ਨਾਲ ਦਿਮਾਗ 'ਤੇ ਅਸਰ: ਸਾਡੇ ਸਰੀਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ। ਹਰ ਰੋਜ਼ ਸਰੀਰ 'ਚੋਂ 2.5 ਲੀਟਰ ਪਾਣੀ ਨਿਕਲਦਾ ਹੈ। ਪਾਣੀ ਦੀ ਥੋੜ੍ਹੀ ਜਿਹੀ ਕਮੀ ਵੀ ਵਿਅਕਤੀ ਦੇ ਮਨ ਅਤੇ ਸਰੀਰ 'ਤੇ ਡੂੰਘਾ ਅਸਰ ਪਾਉਂਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਭਰਪੂਰ ਮਾਤਰਾ 'ਚ ਪਾਣੀ ਨਹੀਂ ਪੀਂਦੇ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੀਹਾਈਡ੍ਰੇਸ਼ਨ ਕਾਰਨ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਹੌਲੀ ਹੋ ਜਾਂਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਾਡੇ ਸਰੀਰ ਦਾ 70 ਫੀਸਦੀ ਹਿੱਸਾ ਪਾਣੀ ਹੈ ਉਸੇ ਤਰ੍ਹਾਂ ਜੇਕਰ ਦਿਮਾਗ ਦੀ ਗੱਲ ਕਰੀਏ ਤਾਂ ਇਹ ਵੀ 70 ਫ਼ੀਸਦੀ ਤਰਲ ਹੈ।
ਡੀਹਾਈਡਰੇਸ਼ਨ ਦੀ ਸਥਿਤੀ ‘ਚ ਸਾਡਾ ਦਿਮਾਗ ਕਿਸੇ ਇੱਕ ਕੰਮ ‘ਤੇ ਧਿਆਨ ਦੇਣ ‘ਚ ਅਸਮਰੱਥ ਹੁੰਦਾ ਹੈ। ਬੇਚੈਨੀ, ਛਟਪਟਾਹਟ ਵਰਗੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪਾਣੀ ਪੀਂਦੇ ਹਾਂ ਜਾਂ liquid ਡਾਇਟ ਲੈਂਦੇ ਹਾਂ ਤਾਂ ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ।
ਭੁੱਖ ਲੱਗਣਾ: ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਇਸ ਦਾ ਕਾਰਨ ਪਾਣੀ ਦੀ ਕਮੀ ਹੋ ਸਕਦਾ ਹੈ। ਨਾਲ ਹੀ ਜੇਕਰ ਤੁਹਾਨੂੰ ਜ਼ਿਆਦਾ ਮਾਤਰਾ ‘ਚ ਮਿਠਾਈਆਂ ਖਾਣ ਦਾ ਮਨ ਕਰਦਾ ਹੈ ਤਾਂ ਇਸਦਾ ਮਤਲਬ ਹੈ ਕਿ ਬਲੱਡ ਸ਼ੂਗਰ ਦਾ ਲੈਵਲ ਘੱਟ ਰਿਹਾ ਹੈ। ਇਸ ਦੇ ਲਈ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚੰਗਾ ਹੈ।
ਸਾਹ ਲੈਣ 'ਚ ਸਮੱਸਿਆ: ਜਦੋਂ ਸਾਡੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਵਿਅਕਤੀ ਮੂੰਹ ਰਾਹੀਂ ਸਾਹ ਲੈਣ ਲੱਗ ਪੈਂਦਾ ਹੈ ਅਤੇ ਇਸ ਕਾਰਨ ਮੂੰਹ ਅਤੇ ਗਲਾ ਸੁੱਕਾ ਰਹਿੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖੁਸ਼ਕ ਹੋਣ ਕਾਰਨ ਮੂੰਹ 'ਚ ਥੁੱਕ ਦੀ ਲੋੜੀਂਦੀ ਮਾਤਰਾ ਨਹੀਂ ਹੁੰਦੀ ਹੈ। ਜਿਸ ਕਾਰਨ ਨਾ ਸਿਰਫ਼ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ ਸਗੋਂ ਮੂੰਹ 'ਚੋਂ ਵੀ ਬਦਬੂ ਆਉਣ ਲੱਗਦੀ ਹੈ।
ਸਿਰ ਦਰਦ ਅਤੇ ਥਕਾਵਟ: ਜਦੋਂ ਵਿਅਕਤੀ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਹੋਰ ਥੱਕਿਆ ਹੋਇਆ ਮਹਿਸੂਸ ਕਰਨ ਲੱਗਦਾ ਹੈ। ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਨਾਲ ਸਾਹ ਚੜਨ ਲੱਗ ਜਾਂਦਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਡਿੱਗਣ ਲੱਗ ਪੈਂਦਾ ਹੈ। ਇਸ ਕਰਕੇ ਵਿਅਕਤੀ ਨੂੰ ਥਕਾਵਟ, ਘਬਰਾਹਟ, ਸਿਰ ਦਰਦ ਅਤੇ dysgeusia ਵਰਗੀ ਸਮੱਸਿਆ ਹੋ ਸਕਦੀ ਹੈ।