
ਅੱਜ ਤੁਹਾਨੂੰ ਦੱਸਾਂਗੇ ਚਮੜੀ ਲਈ ਗੁਣਕਾਰੀ ਕੁੱਝ ਦੇਸੀ ਨੁਸਖ਼ੇ ਅਤੇ ਇਨ੍ਹਾਂ ਨੂੰ ਲਗਾਉਣ ਦਾ ਤਰੀਕਾ:
Beauti Tips: ਤੁਹਾਡੀ ਚਮੜੀ ਕੇਅਰ ਵਿਚ ਕੈਮਿਕਲ ਵਾਲੇ ਚਮੜੀ ਕੇਅਰ ਪ੍ਰੋਡੈਕਟਸ ਦੀ ਬਜਾਏ ਤੁਸੀਂ ਕੁੱਝ ਵੀ ਦੇਸੀ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਜੋ ਚਮੜੀ ਨੂੰ ਬੇਦਾਗ਼ ਨਿਖਾਰ ਦਿੰਦੀ ਹੈ। ਰਸਾਇਣਕ ਅਤੇ ਕੈਮੀਕਲ ਵਾਲੀਆਂ ਚੀਜ਼ਾਂ ਯਕੀਨੀ ਤੌਰ ’ਤੇ ਤੇਜ਼ੀ ਨਾਲ ਪ੍ਰਭਾਵ ਦਿਖਾਉਂਦੀਆਂ ਹਨ, ਪਰ ਦੇਸੀ ਚੀਜ਼ਾਂ ਚਮੜੀ ਨੂੰ ਕੁਦਰਤੀ ਤੌਰ ’ਤੇ, ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ ਸੁਧਾਰਨ ਵਿਚ ਕਾਰਗਰ ਹਨ। ਇਨ੍ਹਾਂ ਦਾ ਅਸਰ ਵੀ ਕਾਫ਼ੀ ਵਧੀਆ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਚੀਜ਼ਾਂ ’ਚ ਐਂਟੀ-ਆਕਸੀਡੈਂਟ, ਵਿਟਾਮਿਨ, ਐਨਜ਼ਾਈਮ ਅਤੇ ਚਮੜੀ ਮਾਇਸਚਰਾਈਜ਼ਿੰਗ ਗੁਣ ਵੀ ਮਿਲ ਜਾਂਦੇ ਹਨ।
ਅੱਜ ਤੁਹਾਨੂੰ ਦੱਸਾਂਗੇ ਚਮੜੀ ਲਈ ਗੁਣਕਾਰੀ ਕੁੱਝ ਦੇਸੀ ਨੁਸਖ਼ੇ ਅਤੇ ਇਨ੍ਹਾਂ ਨੂੰ ਲਗਾਉਣ ਦਾ ਤਰੀਕਾ:
ਸ਼ਹਿਦ ਅਪਣੇ ਐਂਟੀਬੈਕਟੀਰੀਅਲ ਗੁਣਾਂ ਅਤੇ ਐਂਟੀ-ਆਕਸੀਡੈਂਟਸ ਦੇ ਕਾਰਨ ਚਮੜੀ ਦੀ ਦੇਖਭਾਲ ਵਿਚ ਵਰਤਿਆ ਜਾਂਦਾ ਹੈ। ਚਮੜੀ ਦੀ ਬਣਤਰ ਨੂੰ ਸੁਧਾਰਨ ਦੇ ਨਾਲ-ਨਾਲ ਇਹ ਕਿਲ-ਮੁਹਾਂਸਿਆਂ (ਫਿਨਸੀਆਂ) ਦੀ ਸਮੱਸਿਆ ਨੂੰ ਦੂਰ ਕਰਨ ਵਿਚ ਕਾਰਗਰ ਹੈ। ਇਸ ਤੋਂ ਇਲਾਵਾ ਸ਼ਹਿਦ ਚਮੜੀ ਨੂੰ ਫ਼ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ। ਇਸ ਨੂੰ 5 ਤੋਂ 10 ਮਿੰਟ ਤਕ ਚਿਹਰੇ ’ਤੇ ਲਗਾ ਕੇ ਰੱਖਣ ਤੋਂ ਬਾਅਦ ਧੋਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕਰਬ ਅਤੇ ਫੇਸਪੈਕ ਬਣਾਉਣ ਲਈ ਵੀ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਐਂਟੀ-ਇਨਫ਼ਲੇਮੇਟਰੀ, ਐਂਟੀਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਹਲਦੀ ਨੂੰ ਚਮੜੀ ’ਤੇ ਲਗਾ ਕੇ ਚਮਕ ਅਤੇ ਨਿਖ਼ਾਰ ’ਚ ਵਾਧਾ ਕੀਤਾ ਜਾ ਸਕਦਾ ਹੈ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾ ਸਕਦਾ ਹੈ। ਹਲਦੀ ਨੂੰ ਛੋਲਿਆਂ ਦੇ ਆਟੇ ਵਿਚ ਮਿਲਾ ਕੇ ਚਿਹਰੇ ’ਤੇ ਲਗਾਇਆ ਜਾ ਸਕਦਾ ਹੈ, ਇਸ ਨੂੰ ਸ਼ਹਿਦ ਵਿਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ ਜਾਂ ਦੁੱਧ ਦੇ ਨਾਲ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕੌਫ਼ੀ ਦੀ ਵਰਤੋਂ ਚਮੜੀ ਦੀ ਦੇਖਭਾਲ ਲਈ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪ੍ਰੇਸ਼ਾਨ ਹੋ ਤਾਂ ਕੌਫ਼ੀ ’ਚ ਸ਼ਹਿਦ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਉ ਅਤੇ ਕੁੱਝ ਦੇਰ ਬਾਅਦ ਧੋ ਲਵੋ। ਤੁਸੀਂ ਇਸ ਨੂੰ ਫ਼ੇਸ ਪੈਕ ਬਣਾ ਕੇ ਵੀ ਲਗਾ ਸਕਦੇ ਹੋ ਅਤੇ ਕੌਫ਼ੀ ਸਕਰਬ ਵੀ ਬਣਾ ਸਕਦੇ ਹੋ। ਕੌਫ਼ੀ ਸਕਰਬ ਬਣਾਉਣ ਲਈ ਇਕ ਚਮਚ ਨਾਰੀਅਲ ਤੇਲ ’ਚ ਇਕ ਚਮਚ ਕੌਫ਼ੀ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਉ। ਇਸ ਨੂੰ ਚਿਹਰੇ ’ਤੇ ਇਕ-ਦੋ ਮਿੰਟ ਤਕ ਰਗੜਨ ਤੋਂ ਬਾਅਦ ਧੋ ਲਵੋ।