
House Hold Things: ਨਿੰਬੂ ਦਾ ਰਸ: ਨਿੰਬੂ ਦੇ ਰਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਨਾਲ ਸ਼ੀਸ਼ਾ ਸਾਫ਼ ਕਰੋ।
ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹੋ ਅਤੇ ਤੁਹਾਡਾ ਦਮਕਦਾ ਚਿਹਰਾ ਜੇ ਦਾਗ਼ਦਾਰ ਲਗਦਾ ਹੈ ਤਾਂ ਦੋਸ਼ ਅਪਣੀ ਖ਼ੂਬਸੂਰਤੀ ਨੂੰ ਨਾ ਦਿਉ ਕਿਉਂਕਿ ਤੁਹਾਡੇ ਸ਼ੀਸ਼ੇ ਵਿਚ ਵੀ ਦਾਗ਼ ਹੋ ਸਕਦਾ ਹੈ, ਇਸ ਕਰ ਕੇ ਤੁਸੀਂ ਅਪਣੇ ਖ਼ੂਬਸੂਰਤ ਚਿਹਰੇ ਨੂੰ ਦਾਗ਼ਦਾਰ ਸਮਝ ਲੈਂਦੇ ਹੋ। ਆਉ ਵੇਖੀਏ ਦਾਗ਼ਦਾਰ ਸ਼ੀਸ਼ੇ ਨੂੰ ਸਾਫ਼ ਕਰਨ ਦੇ ਸੱਭ ਤੋਂ ਆਸਾਨ ਉਪਾਅ:
ਨਿੰਬੂ ਦਾ ਰਸ: ਨਿੰਬੂ ਦੇ ਰਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਨਾਲ ਸ਼ੀਸ਼ਾ ਸਾਫ਼ ਕਰੋ। ਸ਼ੀਸ਼ੇ ਉੱਤੇ ਲੱਗੇ ਹਰ ਤਰ੍ਹਾਂ ਦੇ ਦਾਗ਼ ਛੁਡਾਉਣ ਦਾ ਇਹ ਆਸਾਨ ਤਰੀਕਾ ਹੈ।
ਚਿੱਟਾ ਸਿਰਕਾ: ਕੋਸੇ ਪਾਣੀ ਵਿਚ ਇਕ ਚਮਚ ਚਿੱਟਾ ਸਿਰਕਾ ਪਾ ਕੇ ਇਸ ਨਾਲ ਸ਼ੀਸ਼ੇ ਨੂੰ ਸਾਫ਼ ਕਰੋ ਅਤੇ ਫਿਰ ਪੂੰਝ ਦਿਉ।
ਕਾਗਜ਼ ਨਾਲ: ਕਪੜੇ ਨਾਲ ਸ਼ੀਸ਼ੇ ਵਿਚ ਮੌਜੂਦ ਨਮੀ ਨੂੰ ਪੂੰਝਣਾ ਮੁਸ਼ਕਲ ਹੈ। ਇਸ ਲਈ ਕਾਗ਼ਜ਼ ਨਾਲ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ। ਇਹ ਸ਼ੀਸ਼ੇ ਉੱਤੇ ਜਮ੍ਹਾਂ ਨਮੀ ਸੋਖ ਲੈਂਦਾ ਹੈ ਜਿਸ ਨਾਲ ਸ਼ੀਸ਼ਾ ਸਾਫ਼ ਅਤੇ ਚਮਕਦਾਰ ਹੋ ਜਾਂਦਾ ਹੈ।
ਟੈਲਕਮ ਪਾਊਡਰ: ਸ਼ੀਸ਼ੇ ਨੂੰ ਪਾਣੀ ਨਾਲ ਪੂੰਝਣ ਦੀ ਬਜਾਏ ਟੈਲਕਮ ਪਾਊਡਰ ਛਿੜਕ ਕੇ ਇਸ ਨੂੰ ਛੇਤੀ ਸਾਫ਼ ਕੀਤਾ ਜਾ ਸਕਦਾ ਹੈ ਅਤੇ ਇਸ ਉੱਤੇ ਦਾਗ਼ ਵੀ ਨਹੀਂ ਪੈਂਦੇ। ਪਾਊਡਰ ਛਿੜਕਣ ਤੋਂ ਬਾਅਦ ਇਸ ਨੂੰ ਥੋੜ੍ਹੀ ਦੇਰ ਲਈ ਛੱਡ ਦਿਉ। ਫਿਰ ਇਸ ਨੂੰ ਸਾਫ਼ ਕਪੜੇ ਨਾਲ ਪੂੰਝ ਦਿਉ। ਸ਼ੀਸ਼ੇ ਨੂੰ ਛੂਹੋ ਨਾ ਕਿਉਂਕਿ ਇਸ ’ਚ ਉਂਗਲੀਆਂ ਦੇ ਨਿਸ਼ਾਨ ਪੈ ਸਕਦੇ ਹਨ।