ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਮੁਸ਼ਕਲਾਂ
Published : Aug 11, 2022, 3:18 pm IST
Updated : Aug 11, 2022, 3:19 pm IST
SHARE ARTICLE
socks
socks

ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ। ਦਬੀ ਹੋਈ ਨਸਾਂ ’ਚ ਖ਼ੂਨ ਦਾ ਵਹਾਅ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ

 

ਮੁਹਾਲੀ: ਜੁਰਾਬਾਂ ਸਾਡੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹਨ ਪਰ ਗਰਮੀਆਂ ਵਿਚ ਕਾਫ਼ੀ ਦੇਰ ਤਕ ਜੁਰਾਬਾਂ ਪਾਉਣਾ ਜਾਂ ਬੇਹੱਦ ਕਸੀਆਂ ਹੋਈਆਂ ਜੁਰਾਬਾਂ ਪਾਉਣਾ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਕਈ ਲੋਕ ਸੋਣ ਸਮੇਂ ਵੀ ਜੁਰਾਬਾਂ ਪਾ ਕੇ ਰਖਦੇ ਹਨ। ਇਹ ਵੀ ਗ਼ਲਤ ਹੈ। ਪੈਰਾਂ ਨੂੰ ਅਰਾਮ ਦੇਣ ਲਈ ਰਾਤ ਵਿਚ ਜੁਰਾਬਾਂ ਉਤਾਰ ਕੇ ਹੀ ਸੋਣਾ ਚਾਹੀਦਾ ਹੈ। 

Ankle Length SocksAnkle Length Socks

ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ। ਦਬੀ ਹੋਈ ਨਸਾਂ ’ਚ ਖ਼ੂਨ ਦਾ ਵਹਾਅ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ। ਇਸ ਕਾਰਨ ਪੂਰੇ ਸਰੀਰ ਦਾ ਖ਼ੂਨ ਦਾ ਵਹਾਅ ਪ੍ਰਭਾਵਤ ਹੁੰਦਾ ਹੈ। ਪੈਰਾਂ-ਅੱਡੀਆਂ ਦਾ ਸੁੰਨ ਹੋ ਜਾਣਾ, ਦਰਦ, ਸੋਜ ਜਾਂ ਭਾਰਾਪਣ ਇਸ ਗੱਲ ਦਾ ਇਸ਼ਾਰਾ ਹੈ ਕਿ ਤੁਸੀਂ ਬੇਹੱਦ ਕਸੀਆਂ ਜੁਰਾਬਾਂ ਪਾ ਰਖੀਆਂ ਹਨ। ਇਸ ਤੋਂ ਕਈ ਵਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ। ਦਿਨ ਭਰ ਜੁਰਾਬਾਂ ਪਾਉਣ ਨਾਲ ਅੱਡੀ ਦੇ ਹਿੱਸੇ ’ਚ ਖ਼ੂਨ ਘੱਟ ਪਹੁੰਚ ਪਾਉਂਦਾ ਹੈ। ਇਸੇ ਕਾਰਨ ਕਈ ਵਾਰ ਅੱਡੀ ਸੁੰਨ ਪੈ ਜਾਂਦੀ ਹੈ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ।

Quarter Length SocksQuarter Length Socks

 ਸਰੀਰ ਦੇ ਕਿਸੇ ਹਿੱਸੇ ਵਿਚ ਤਰਲ ਪਦਾਰਥ ਦਾ ਇਕ ਥਾਂ ਜੰਮਣਾ ਅਤੇ ਉਸ ਨਾਲ ਉਸ ਹਿੱਸੇ ’ਚ ਸੋਜ ਆਉਣਾ, ਏਡੀਮਾ ਦਾ ਲੱਛਣ ਹੈ। ਇਸ ਵਿਚ ਤਰਲ ਪਦਾਰਥ ਚਮੜੀ ਦੇ ਹੇਠਾਂ ਦੇ ਟਿਸੂ ’ਚ ਖ਼ਾਲੀ ਥਾਂ ’ਚ ਜੰਮ ਜਾਂਦਾ ਹੈ। ਇਸ ਕਾਰਨ ਉਸ ਹਿੱਸੇ ’ਚ ਸੋਜ ਆ ਜਾਂਦੀ ਹੈ। ਇਹ ਸੋਜ ਅੱਡੀ ਤੋਂ ਹੌਲੀ- ਹੌਲੀ ਉਤੇ ਵਧਣ ਲਗਦੀ ਹੈ। ਇਸ ਨਾਲ ਪੈਰ ਸੁੰਨ ਹੋਣ ਲਗਦੇ ਹਨ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਤੌਰ ’ਤੇ ਲੰਬੇ ਸਮੇਂ ਤਕ ਇਕੋ ਸਥਿਤੀ ਵਿਚ ਬੈਠਣਾ ਜਾਂ ਖੜੇ ਰਹਿਣ ਨਾਲ ਪੈਰ ਸੁੰਨ ਹੋ ਜਾਂਦੇ ਹਨ। ਜੇਕਰ ਅਜਿਹਾ ਨਾ ਹੋਣ ਦੇ ਬਾਵਜੂਦ ਪੈਰ ਸੁੰਨ ਹੋ ਰਹੇ ਹੋਣ ਤਾਂ ਇਹ ਜੁਰਾਬਾਂ ਦੀ ਗੜਬੜੀ ਦਾ ਇਸ਼ਾਰਾ ਵੀ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement