
ਇਸ ਨੂੰ ਬਣਾਉ ਅਪਣੀ ਜ਼ਿੰਦਗੀ ਦਾ ਹਿੱਸਾ
ਨਵੀਂ ਦਿੱਲੀ: ਜੇ ਜ਼ਿੰਦਗੀ ਦੀ ਜੀਵਨ ਸ਼ੈਲੀ ਸ਼ਾਨਦਾਰ ਬਣਾਉਣੀ ਹੈ ਤਾਂ ਜ਼ਿੰਦਗੀ ਦੇ ਕੁੱਝ ਅਸੂਲ ਬਣਾਉਣੇ ਪੈਂਦੇ ਹਨ। ਇਹਨਾਂ ਨੂੰ ਹਮੇਸ਼ਾ ਅਪਣੀ ਜ਼ਿੰਦਗੀ ਦਾ ਖ਼ਾਸ ਹਿੱਸਾ ਮੰਨਣਾ ਚਾਹੀਦਾ ਹੈ। ਇਸ ਨਾਲ ਸਾਡੇ ਮਨ ਤੇ ਦਿਮਾਗ਼ ਦੋਵਾਂ ਨੂੰ ਚੰਗੀ ਜ਼ਿੰਦਗੀ ਜੀਉਣ ਦਾ ਪਤਾ ਲੱਗੇਗਾ। ਇਸ ਵਿਚ ਦੂਜਿਆਂ ਦੀ ਮਦਦ ਕਰਨੀ ਖ਼ਾਸ ਹਿੱਸਾ ਹੈ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ ਲੋੜ ਪੈ ਸਕਦੀ ਹੈ।
Photo
ਮਦਦ ਕਰੋ, ਕਿਉਂਕਿ ਇਸ ਨਾਲ ਤੁਹਾਡਾ ਵੀ ਭਲਾ ਹੁੰਦਾ ਹੈ। ਮਦਦ ਕਰਨਾ ਤੁਹਾਡੇ ਆਪਣੇ ਦਿਮਾਗ਼ ਦੀ ਸਿਹਤ ਲਈ ਚੰਗਾ ਹੈ। ਮਨੋਵਿਗਿਆਨੀ ਦੇ ਇਕ ਪ੍ਰੀਖਣ ਦਾ ਮੰਨਣਾ ਹੈ, ਮਾਨਸਕ ਪੱਧਰ ਤੇ ਮਦਦ ਪਾਉਣ ਵਾਲਿਆਂ ਤੋਂ ਵੱਧ ਲਾਭ ਉਸ ਨੂੰ ਮਦਦ ਦੇਣ ਵਾਲੇ ਨੂੰ ਹੁੰਦਾ ਹੈ। ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਦਿਮਾਗ਼ ਦੀ ਐਮਆਰਆਈ ਜਾਂਚ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ।
Photo
ਤਣਾਅ, ਦਿਆਲਪੁਣਾ, ਹਮਦਰਦੀ, ਪਿਆਰ ਪਾਉਣਾ ਅਤੇ ਦੇਣਾ, ਦਿਮਾਗ਼ ਦੇ ਵੱਖੋ ਵੱਖ ਹਿੱਸਿਆਂ ਨੂੰ ਪ੍ਰਭਾਵਤ ਕਰਦਾ ਹੈ। ਅਸਲ ਵਿਚ ਕਿਸੇ ਦੀ ਮਦਦ ਕਰਨ ਨਾਲ ਮਨ ਨੂੰ ਉਹ ਖੁ਼ਸ਼ੀ ਅਤੇ ਸ਼ਾਂਤੀ ਮਿਲਦੀ ਹੈ, ਜਿਹੜੀ ਦਵਾਈਆਂ ਅਤੇ ਥਰੈਪੀ ਨਾਲ ਵੀ ਨਹੀਂ ਮਿਲਦੀ। ਕਿਹਾ ਜਾਂਦ ਹੈ ਕਿ ਸਮਝਦਾਰ ਲੋਕਾਂ ਦੇ ਦੋ ਹੱਥ ਹੁੰਦੇ ਹਨ, ਇਕ ਹੱਥ ਆਪਣੀ ਮਦਦ ਕਰਨ ਲਈ ਅਤੇ ਦੂਜਾ ਹੱਥ ਹੋਰ ਲੋਕਾਂ ਦੀ ਮਦਦ ਕਰਨ ਲਈ।
ਇਸ ਲਈ ਅਪਣੇ ਜੀਵਨ ਵਿਚ ਅਜਿਹੀਆਂ ਚੀਜ਼ਾਂ ਤੇ ਗੱਲਾਂ ਅਪਣਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਦੋਵਾਂ ਪੱਖਾਂ ਦਾ ਭਲਾ ਹੋਵੇ। ਇਹ ਸਮਝਦਾਰੀ ਵੀ ਉਦੋਂ ਆਉਂਦੀ ਹੈ ਜਦੋਂ ਅਸੀਂ ਸਮਝ ਜਾਦੇ ਹਾਂ ਕਿ ਮਦਦ ਕਰਨ ਨਾਲ ਸਾਡਾ ਆਪਣਾ ਵੀ ਭਲਾ ਹੁੰਦਾ ਹੈ। ਸਿਰਫ ਦੂਜਿਆਂ ਦੀ ਲੋੜ ਪੂਰੀ ਨਹੀਂ ਹੁੰਦੀ ਬਲਕਿ ਸਾਡੇ ਆਪਣੇ ਲਈ ਵੀ ਘਾਟ ਨਹੀਂ ਰਹਿੰਦੀ। ਹਾਲਾਂਕਿ ਦੁਨੀਆ ਦੇ ਸਾਰੇ ਧਰਮ-ਦਰਸ਼ਨ ਤਾਂ ਇਹੀ ਗੱਲ ਕਹਿੰਦੇ ਹੀ ਰਹੇ ਹਨ ਪਰ ਵਿਗਿਆਨ ਵੀ ਇਹੀ ਮੰਨਦਾ ਹੈ