
ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਾ ਲਿਆ ਹੈ ਕਿ ਭੁੱਖ ਲੱਗਣ ਨਾਲ ਹੀ ਗੁੱਸਾ ਕਿਉਂ ਆਉਣ ਲਗਦਾ ਹੈ। ਵਿਗਿਆਨੀਆਂ ਨੇ ਵੇਖਿਆ ਕਿ ਅਜਿਹਾ ਜੀਵ ਵਿਗਿਆਨ ਦੀ ਪਰਸਪਰ ਕ੍ਰਿਆ....
ਵਾਸ਼ਿੰਗਟਨ, ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਾ ਲਿਆ ਹੈ ਕਿ ਭੁੱਖ ਲੱਗਣ ਨਾਲ ਹੀ ਗੁੱਸਾ ਕਿਉਂ ਆਉਣ ਲਗਦਾ ਹੈ। ਵਿਗਿਆਨੀਆਂ ਨੇ ਵੇਖਿਆ ਕਿ ਅਜਿਹਾ ਜੀਵ ਵਿਗਿਆਨ ਦੀ ਪਰਸਪਰ ਕ੍ਰਿਆ, ਵਿਅਕਤੀਤਵ ਅਤੇ ਆਲੇ ਦੁਆਲੇ ਦੇ ਮਾਹੌਲ ਕਾਰਨ ਹੁੰਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ਼ ਨਾਰਥ ਕੈਰੋਲਾਈਨਾ ਦੀ ਪੀਐਚਡੀ ਸਕਾਲਰ ਜੈਨੀਫ਼ਰ ਮੈਕੋਮਾਰਕ ਨੇ ਦਸਿਆ, 'ਅਸੀਂ ਸਾਰੇ ਜਾਣਦੇ ਹਾਂ ਕਿ ਭੁੱਖਾ ਮਹਿਸੂਸ ਕਰਨ ਨਾਲ ਕਦੇ ਕਦੇ ਸਾਡੀਆਂ ਭਾਵਨਾਵਾਂ ਅਤੇ ਦੁਨੀਆਂ ਬਾਰੇ ਸਾਡੇ ਵਿਚਾਰ ਵੀ ਪ੍ਰਭਾਵਤ ਹੁੰਦੇ ਹਨ। ਹਾਲ ਹੀ ਵਿਚ 'ਹੈਂਗਰੀ' ਸ਼ਬਦ ਆਕਸਫ਼ੋਰਡ ਡਿਕਸ਼ਨਰੀ ਨੇ ਪ੍ਰਵਾਨ ਕੀਤਾ ਹੈ
ਜਿਸ ਦਾ ਮਤਲਬ ਹੈ ਕਿ ਭੁੱਖ ਕਾਰਨ ਗੁੱਸਾ ਆਉਣਾ। 'ਇਮੋਸ਼ਨ' ਰਸਾਲੇ ਵਿਚ ਛਪੇ ਅਧਿਐਨ ਦੀ ਮੁੱਖ ਲੇਖਕ ਮੈਕੋਮਾਰਕ ਨੇ ਦਸਿਆ, 'ਸਾਡੀ ਖੋਜ ਦਾ ਉਦੇਸ਼ ਭੁੱਖ ਨਾਲ ਜੁੜੀਆਂ ਹੋਈਆਂ ਭਾਵਨਾਤਮਕ ਸਥਿਤੀਆਂ ਦਾ ਮਨੋਵਿਗਿਆਨਕ ਤਰੀਕੇ ਨਾਲ ਅਧਿਐਨ ਕਰਨਾ ਹੈ। ਜਿਵੇਂ ਕੋਈ ਭੁੱਖਾ ਰਹਿਣ ਨਾਲ ਗੁੱਸੇ ਵੀ ਹੋ ਜਾਂਦਾ ਹੈ।' ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ 400 ਤੋਂ ਵੱਧ ਲੋਕਾਂ 'ਤੇ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ
ਕਿ ਸਿਰਫ਼ ਮਾਹੌਲ ਹੀ ਇਸ ਗੱਲ 'ਤੇ ਅਸਰ ਨਹੀਂ ਪਾਉਂਦਾ ਕਿ ਕਿਉਂ ਕੋਈ ਭੁੱਖਾ ਹੋਣ ਨਾਲ ਗੁੱਸੇ ਹੋ ਜਾਵੇਗਾ। ਇਹ ਲੋਕਾਂ ਦੇ ਭਾਵਨਾਤਮਕ ਜਾਗਰੂਕਤਾ ਦੇ ਪੱਧਰ 'ਤੇ ਵੀ ਤੈਅ ਹੁੰਦਾ ਹੈ। ਉਹ ਲੋਕ ਜੋ ਇਸ ਗੱਲ ਪ੍ਰਤੀ ਜ਼ਿਆਦਾ ਜਾਗਰੂਕ ਹੁੰਦੇ ਹਨ, ਉਨ੍ਹਾਂ ਨੂੰ ਭੁੱਖ ਲੱਗੀ ਹੈ ਜਾਂ ਨਹੀਂ, ਅਜਿਹੇ ਲੋਕਾਂ ਅੰਦਰ ਗੁੱਸਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। (ਏਜੰਸੀ)