
ਕਣਕ ਦਾ ਰਸ
ਕਣਕ ਦਾ ਰਸ ਇਕ ਸ਼ਕਤੀਸ਼ਾਲੀ ਟਾਨਿਕ ਹੈ। ਕਣਕ ਦੀਆਂ ਪੱਤੀਆਂ ਦਾ ਰਸ ਸਧਾਰਨ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।
ਉਗਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਸ ਨੂੰ ਉਗਾਉਣ ਲਈ ਉਪਜਾਊ ਮਿੱਟੀ ਚਾਹੀਦੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀਆਂ ਕੋਈ ਰਸਾਇਣਕ ਦਵਾਈਆਂ ਨਾ ਵਰਤੀਆਂ ਹੋਣ। ਦੋ ਹਿੱਸੇ ਮਿੱਟੀ ਅਤੇ ਇਕ ਹਿੱਸਾ ਗੋਬਰ ਦੀ ਖਾਦ ਨੂੰ ਮਿਲਾ ਕੇ ਜੈਵਿਕ ਖਾਦ ਤਿਆਰ ਕੀਤੀ ਜਾਵੇ। ਮਿੱਟੀ ਨੂੰ ਦਬਣਾ ਨਹੀਂ ਬਲਕਿ ਪੋਲਾ-ਪੋਲਾ ਰਖਣਾ ਹੈ। 100 ਗ੍ਰਾਮ ਕਣਕ ਦੇ ਬੀਜ ਲੈ ਕੇ ਉਨ੍ਹਾਂ ਨੂੰ ਛੇ ਤੋਂ ਅੱਠ ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖੋ। ਇਸ ਤੋਂ ਜ਼ਿਆਦਾ ਦੇਰ ਤਕ ਰਹਿਣ ਤੇ ਇਸ ਵਿਚਲੇ ਜੈਵਿਕ ਤੱਤ ਖ਼ਤਮ ਹੋ ਜਾਂਦੇ ਹਨ।
Wheat
ਫਿਰ ਸੂਤੀ ਜਾਂ ਖੱਦਰ ਦੇ ਕਪੜੇ ਵਿਚ ਪੰਦਰਾਂ ਸੋਲਾਂ ਘੰਟੇ ਲਈ ਬੰਨ੍ਹੋ। ਉਸ ਤੋਂ ਬਾਅਦ ਕਣਕ ਦੇ ਦਾਣਿਆਂ ਨੂੰ ਗਮਲਿਆਂ ਵਿਚ ਇਸ ਤਰ੍ਹਾਂ ਵਿਛਾਉਣਾ ਹੈ ਕਿ ਦਾਣੇ ਦੇ ਉਪਰ ਦਾਣੇ ਨਾ ਚੜ੍ਹਨ। ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢੱਕ ਦਿਉ। ਉਸ ਉਪਰ ਸੂਤੀ ਕਪੜਾ ਗਿੱਲਾ ਕਰ ਕੇ ਵਿਛਾ ਦਿਤਾ ਜਾਵੇ ਅਤੇ ਪਾਣੀ ਦੇ ਛਿੱਟੇ ਦਿਨ ਵਿਚ ਦੋ ਤਿੰਨ ਵਾਰ ਦਿਤੇ ਜਾਣ ਅਤੇ ਗਮਲਿਆਂ ਨੂੰ ਠੰਢੀ ਥਾਂ ਤੇ ਰਖਿਆ ਜਾਵੇ ਜਿੱਥੇ ਤਾਪਮਾਨ 30 ਡਿਗਰੀ ਤੋਂ ਵੱਧ ਨਾ ਹੋਵੇ।
Wheat
ਸੂਰਜ ਦੀ ਸਿੱਧੀ ਰੌਸ਼ਨੀ ਤੋਂ ਇਸ ਨੂੰ ਬਚਾ ਕੇ ਰਖਿਆ ਜਾਵੇ। ਲਗਭਗ 36 ਘੰਟੇ ਬਾਅਦ ਕਪੜਾ ਹਟਾ ਦੇਣਾ ਹੈ ਅਤੇ ਮਿੱਟੀ ਵਿਚੋਂ ਸਿਰੇ ਨਿਕਲੇ ਦਿਸਣਗੇ। ਰੋਜ਼ਾਨਾ ਇਕ ਗਮਲੇ ਵਿਚ ਕਣਕ ਬੀਜ ਕੇ ਸਤਵੇਂ ਦਿਨ ਤਕ ਕਣਕ ਦੀਆਂ ਪੱਤੀਆਂ ਹੋ ਜਾਂਦੀਆਂ ਹਨ। ਪ੍ਰਯੋਗ ਦੀ ਵਿਧੀ: ਆਮ ਤੌਰ ਤੇ ਸੱਤ ਦਿਨਾਂ ਵਿਚ 5-6 ਇੰਚ ਕਣਕ ਦੀਆਂ ਪੱਤੀਆਂ ਹੋਣ ਤੇ ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਜਾਵੇ। ਕੂੰਡੇ ਸੋਟੇ ਨਾਲ ਦੋ-ਤਿੰਨ ਵਾਰ ਕੁੱਟ ਕੇ ਇਸ ਦਾ ਰਸ ਕੱਢ ਲਿਆ ਜਾਵੇ।
ਕੋਸ਼ਿਸ਼ ਕੀਤੀ ਜਾਵੇ ਕਿ ਰਸ ਦਾ ਸੇਵਨ ਸਵੇਰੇ ਖ਼ਾਲੀ ਪੇਟ ਕੀਤਾ ਜਾਵੇ ਜਾਂ ਰਸ ਪੀਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਕੁੱਝ ਨਾ ਖਾਧਾ ਜਾਵੇ। ਜਿੰਨਾ ਜਲਦੀ ਹੋ ਸਕੇ ਰਸ ਦਾ ਸੇਵਨ ਕਰ ਲਿਆ ਜਾਵੇ ਕਿਉਂਕਿ ਰਸ ਵਿਚਲੇ ਪੌਸ਼ਟਿਕ ਤੱਤ 3 ਘੰਟਿਆਂ ਦੇ ਅੰਦਰ-ਅੰਦਰ ਖ਼ਤਮ ਹੋ ਜਾਂਦੇ ਹਨ। ਕਣਕ ਦੇ ਰਸ ਵਿਚ ਨਮਕ, ਨਿੰਬੂ, ਚੀਨੀ ਆਦਿ ਨਾ ਮਿਲਾਇਆ ਜਾਵੇ । ਰਸ ਵਿਚਲੇ ਐਂਟੀ ਆਕਸਾਈਡ ਸਰੀਰ ਵਿਚਲੀਆਂ ਅਸ਼ੁੱਧੀਆਂ ਅਤੇ ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ।
Lemon, Sugar
ਇਸ ਵਿਚਲਾ ਕਲੋਰੋਫ਼ਿਲ ਸਰੀਰ ਵਿਚ ਆਕਸੀਜਨ ਦੇ ਪ੍ਰਵਾਹ ਨੂੰ ਠੀਕ ਰਖਦਾ ਹੈ, ਜਿਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਇਹ ਪੇਟ ਦੀਆਂ ਬਿਮਾਰੀਆਂ ਜਾਂ ਅੰਤੜੀਆਂ ਦੇ ਫੋੜਿਆਂ ਵਿਚ ਵੀ ਕਾਫ਼ੀ ਉਪਯੋਗੀ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਵਜ਼ਨ ਘੱਟ ਕਰਨ ਅਤੇ ਉੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਉਪਯੋਗੀ ਹੈ। ਇਸ ਵਿਚਲੇ ਫ਼ਾਈਬਰ ਨਾਲ ਦਸਤ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਕਣਕ ਦਾ ਰਸ ਕੋਲਨ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰ ਕੇ ਕੈਂਸਰ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਕੀਮੋਥਰੈਪੀ ਨਾਲ ਪੈਣ ਵਾਲੇ ਬੁਰੇ ਅਸਰਾਂ ਨੂੰ ਦੂਰ ਕਰਨ ਲਈ ਵੀ ਉੱਤਮ ਮੰਨਿਆ ਜਾਂਦਾ ਹੈ। ਕਣਕ ਦਾ ਰਸ ਮੋਟਾਪਾ, ਜੋੜਾਂ ਦੇ ਦਰਦ, ਦਿਲ ਦੇ ਰੋਗ, ਪਾਇਰੀਆ, ਪੀਲੀਆ, ਦਮਾ ਵਿਟਾਮਿਨ ਏ-ਬੀ ਦੀ ਕਮੀ, ਲਿਵਰ, ਗੈਸ, ਜੋੜਾਂ 'ਚ ਸੋਜ, ਖ਼ੂਨ ਅਤੇ ਸੈੱਲ ਵਧਾਉਣ ਵਿਚ ਸਹਾਇਕ, ਅੱਖਾਂ ਦੀ ਕਮਜ਼ੋਰੀ, ਵਾਲਾਂ ਦੀਆਂ ਸਮੱਸਿਆਵਾਂ, ਪਾਚਨ ਕਿਰਿਆ, ਚਮੜੀ ਰੋਗਾਂ, ਗੁਪਤ ਰੋਗਾਂ ਆਦਿ ਵਿਚ ਵੀ ਬਹੁਤ ਅਸਰਕਾਰ ਹੈ।