ਵਾਰ-ਵਾਰ ਪਿਆਸ ਲਗਣਾ ਹੋ ਸਕਦੈ ਗੰਭੀਰ ਬੀਮਾਰੀਆਂ ਦਾ ਸੰਕੇਤ
Published : Feb 14, 2021, 10:09 am IST
Updated : Feb 14, 2021, 10:09 am IST
SHARE ARTICLE
water
water

ਤੁਹਾਡਾ ਸਰੀਰ ਤੁਹਾਨੂੰ ਕੁੱਝ ਸੰਕੇਤ ਦੇ ਰਿਹਾ ਹੈ ਜਿਨ੍ਹਾਂ ਨੂੰ ਤੁਹਾਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ

ਮੁਹਾਲੀ: ਡਾਕਟਰ ਸਾਨੂੰ ਤੰਦਰੁਸਤ ਰਹਿਣ ਅਤੇ ਬੀਮਾਰੀਆਂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਕੁੱਝ ਲੋਕ ਰੋਜ਼ਾਨਾ 2 ਤੋਂ 3 ਲੀਟਰ ਪਾਣੀ ਪੀਂਦੇ ਹਨ ਜੋ ਸਾਡੀ ਸਿਹਤ ਲਈ ਚੰਗੀ ਗੱਲ ਹੈ ਪਰ ਇੰਨਾ ਪਾਣੀ ਪੀਣ ਦੇ ਬਾਵਜੂਦ ਜੇ ਤੁਹਾਨੂੰ ਵਾਰ-ਵਾਰ ਪਿਆਸ ਲਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਤੁਹਾਨੂੰ ਕੁੱਝ ਸੰਕੇਤ ਦੇ ਰਿਹਾ ਹੈ ਜਿਨ੍ਹਾਂ ਨੂੰ ਤੁਹਾਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਵਾਰ-ਵਾਰ ਪਿਆਸ ਲੱਗਣ ਕਾਰਨ ਤੁਹਾਨੂੰ ਇਹ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਸਮੇਂ ਸਿਰ ਇਸ ਦਾ ਇਲਾਜ ਜ਼ਰੂਰ ਕਰੋ।

waterwater

ਹਾਲਾਂਕਿ ਜ਼ਿਆਦਾ ਪਾਣੀ ਪੀਣਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਕਿਉਂਕਿ ਜਿੰਨਾ ਪਾਣੀ ਅਸੀਂ ਪੀਂਦੇ ਹਾਂ ਉਸ ਨਾਲ ਸਰੀਰ ਦੀਆਂ ਸਾਰੀਆਂ ਗੰਦੀਆਂ ਚੀਜ਼ਾਂ ਪਿਸ਼ਾਬ ਦੁਆਰਾ ਨਿਕਲ ਜਾਂਦੀਆਂ ਹਨ। ਇਸ ਨਾਲ ਸਦਾ ਸਰੀਰ ਤੰਦਰੁਸਤ ਰਹਿੰਦਾ ਹੈ। ਹਾਂ ਬਹੁਤ ਜ਼ਿਆਦਾ ਗਰਮੀ ਜਾਂ ਜ਼ਿਆਦਾ ਕਸਰਤ ਕਰਨ ਕਾਰਨ ਤੁਹਾਨੂੰ ਪਿਆਸ ਲੱਗ ਸਕਦੀ ਹੈ ਪਰ ਜੇ ਤੁਹਾਨੂੰ ਵਾਰ-ਵਾਰ ਪਿਆਸ ਲਗਦੀ ਹੈ ਤਾਂ ਇਹ ਕੁੱਝ ਗੰਭੀਰ ਬੀਮਾਰੀਆਂ ਦੇ ਲੱਛਣ ਹੋ ਸਕਦੇ ਹਨ।

waterwater

ਕਈ ਵਾਰ ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਕਈ ਵਾਰ ਤੁਹਾਡਾ ਮਨ ਵੀ ਘਬਰਾ ਜਾਂਦਾ ਹੈ ਅਤੇ ਤੁਹਾਨੂੰ ਉਲਟੀ ਜਹੀ ਆਉਣ ਲਗਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਵਿਚ ਪਾਣੀ ਦੀ ਕਮੀ ਹੈ ਜਿਸ ਕਾਰਨ ਤੁਹਾਨੂੰ ਵਾਰ-ਵਾਰ ਪਾਣੀ ਦੀ ਪਿਆਸ ਲੱਗ ਰਹੀ ਹੈ। ਇਨ੍ਹਾਂ ਦੇ ਲੱਛਣ: ਵਾਰ-ਵਾਰ ਪਿਆਸ ਲੱਗਣਾ, ਮੂੰਹ ਸੁਕਣਾ, ਥਕਾਵਟ, ਉਲਟੀ, ਮਤਲੀ ਅਤੇ ਬੇਹੋਸ਼ੀ ਹੈ। ਜੇ ਤੁਹਾਨੂੰ ਵੀ ਅਜਿਹੇ ਲੱਛਣ ਦਿਖ ਰਹੇ ਹਨ ਤਾਂ ਤੁਰਤ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।

WaterWater

ਅੱਜ ਕਲ ਸ਼ੂਗਰ ਦੀ ਬੀਮਾਰੀ ਤਾਂ ਆਮ ਹੋ ਗਈ ਹੈ ਜੋ ਹਰ ਵਿਅਕਤੀ ਨੂੰ ਹੈ। ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਅਤੇ ਇਸ ਦਾ ਇਕ ਵੱਡਾ ਲੱਛਣ ਇਹ ਵੀ ਹੈ ਕਿ ਜੇ ਤੁਹਾਨੂੰ ਵਾਰ-ਵਾਰ ਪਿਆਸ ਲਗਦੀ ਹੈ ਤਾਂ ਤੁਹਾਨੂੰ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਦਰਅਸਲ ਸ਼ੂਗਰ ਖ਼ੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਵੱਧ ਜਾਂਦਾ ਹੈ ਜਿਸ ਕਾਰਨ ਤੁਹਾਡੀ ਕਿਡਨੀ ਸਾਫ਼ ਨਹੀਂ ਹੋ ਪਾਉਂਦੀ ਅਤੇ ਸ਼ੂਗਰ ਪਿਸ਼ਾਬ ਰਾਹੀਂ ਬਾਹਰ ਆਉਂਦੀ ਹੈ ਜਿਸ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਹੀ ਵਾਰ-ਵਾਰ ਪਿਆਸ ਲੱਗਣ ਦਾ ਕਾਰਨ ਬਣਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement