ਕਰੇਲੇ ਨਾਲ ਵੀ ਹੋ ਸਕਦੈ ਭਾਰ ਘੱਟ
Published : May 14, 2020, 4:49 pm IST
Updated : May 14, 2020, 4:49 pm IST
SHARE ARTICLE
File Photo
File Photo

ਕਰੇਲਾ ਇਕ ਅਜਿਹੀ ਸਬਜ਼ੀ ਹੈ ਜਿਸ ਨਾਲ ਤੁਹਾਡੇ ਕਈ ਰੋਗ ਦੂਰ ਹੋ ਸਕਦੇ ਹਨ ਪਰ ਇਸ ਨੂੰ ਘੱਟ ਹੀ ਲੋਕ ਖਾਣਾ ਪਸੰਦ ਕਰਦੇ ਹਨ

ਕਰੇਲਾ ਇਕ ਅਜਿਹੀ ਸਬਜ਼ੀ ਹੈ ਜਿਸ ਨਾਲ ਤੁਹਾਡੇ ਕਈ ਰੋਗ ਦੂਰ ਹੋ ਸਕਦੇ ਹਨ ਪਰ ਇਸ ਨੂੰ ਘੱਟ ਹੀ ਲੋਕ ਖਾਣਾ ਪਸੰਦ ਕਰਦੇ ਹਨ। ਇਸ ਦੇ ਫ਼ਾਇਦਿਆਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਹ ਤੁਹਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾ ਕੇ ਬੀਮਾਰੀਆਂ ਨੂੰ ਘੱਟ ਕਰਦਾ ਹੈ।

File photoFile photo

ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।ਭਾਰ ਨੂੰ ਘਟਾਉਣ ਦੇ ਜੋ ਲੋਕ ਇੱਛੁਕ ਹਨ ਉਹ ਕਰੇਲੇ ਨੂੰ ਅਪਣੀ ਖੁਰਾਕ ਵਿਚ ਸ਼ਾਮਲ ਕਰਨ ਕਿਉਂਕਿ 100 ਗ੍ਰਾਮ ਕਰੇਲੇ ਵਿਚ ਸਿਰਫ਼ 17 ਕੈਲਰੀ ਹੁੰਦੀ ਹੈ।

weight lossweight loss

ਇਹ ਜਿਗਰ ਵਿਚੋਂ ਬਾਇਲ ਨੂੰ ਕੱਢਣ ਵਿਚ ਮਦਦ ਕਰਦਾ ਹੈ ਜੋ ਪਾਚਨ ਕਿਰਿਆ ਵਧਾ ਕੇ ਚਰਬੀ ਖ਼ਤਮ ਕਰਦਾ ਹੈ। ਕਰੇਲੇ ਦਾ ਜੂਸ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੈ।

File photoFile photo

ਜਰਨਲ ਆਫ਼ ਨਿਊਟਰੀਸ਼ਨ ਦੀ ਪੜ੍ਹਾਈ ਤੋਂ ਕਾਫ਼ੀ ਹੱਦ ਤਕ ਇਹ ਸਾਬਤ ਹੁੰਦਾ ਹੈ ਕਿ ਕਰੇਲਾ ਇਸ ਖੇਤਰ ਵਿਚ ਸਹੀ ਸਾਬਤ ਹੋ ਸਕਦਾ ਹੈ।  ਜੇਕਰ ਤੁਹਾਨੂੰ ਕਰੇਲੇ ਦਾ ਸਵਾਦ ਵਧੀਆ ਨਹੀਂ ਲਗਦਾ ਤਾਂ ਤੁਸੀ ਇਸ ਦੀ ਸਬਜ਼ੀ ਬਣਾ ਕੇ, ਜੂਸ ਬਣਾ ਕੇ ਜਾਂ ਭਰਵਾਂ ਬਣਾ ਕੇ ਖਾ ਸਕਦੇ ਹੋ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement