Punjab Culture: ਅਲੋਪ ਹੋਇਆ ਬੋਹੜ ਵਾਲਾ ਖੂਹ
Published : Jun 14, 2024, 12:31 pm IST
Updated : Jun 14, 2024, 12:31 pm IST
SHARE ARTICLE
Disappeared Banyan well Punjab Culture IN Punjab
Disappeared Banyan well Punjab Culture IN Punjab

Punjab Culture: ਅੱਜ ਸਵਾਰਥੀ ਮਨੁੱਖ ਦੀ ਵਜਾ ਨਾਲ ਬੋਹੜ, ਪਿੱਪਲ ਅੱਜ ਦੀ ਤਰੀਕ ਵਿਚ ਅਲੋਪ ਹੋ ਗਏ ਹਨ।

Disappeared Banyan well Punjab Culture IN Punjab : ਮੈਂ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਸਿੰਚਾਈ ਦੇ ਘੱਟ ਸਾਧਨ ਸਨ। ਸਾਡੇ ਦੇਖਦੇ ਟਿੰਡਾਂ ਵਾਲੇ ਖੂਹ ਆਏ। ਪਿੰਡਾਂ ਵਿਚ ਖੂਹਾਂ ਦੇ ਨਾਂ ਹੁੰਦੇ ਸੀ। ਸਾਡੇ ਪਿੰਡ ਐਤਲ ਵਾਲਾ ਖੂਹ, ਮੋਹਣ ਵਾਲਾ, ਤੂੰਤਾ ਵਾਲਾ, ਨਵੇਂ ਵਾਲਾ, ਜਾਮਨੂੰਆ ਵਾਲਾ, ਬਾਗ਼ ਵਾਲਾ ਖੂਹ, ਅੰਬ ਵਾਲਾ ਖੂਹ ਜਿਥੇ ਖੂਹ ਦੇ ਨਾਲ ਅੰਬ ਤੇ ਜਾਮਨਾਂ ਦੇ ਦਰੱਖ਼ਤ ਹੁੰਦੇ ਸਨ। ਅਸੀਂ ਬੱਚੇ ਸਕੂਲੋਂ ਛੁੱਟੀ ਹੁੰਦੇ ਹੀ ਅੰਬ ਵਾਲੇ ਖੂਹ ਤੇ ਜਾ ਕੇ ਕੱਚੀਆ ਅੰਬੀਆ ਖਾਂਦੇ ਤੇ ਮਿੱਠੇ ਮਿੱਠੇ ਅੰਬ ਤੋੜ ਖੂਹ ਦੇ ਠੰਢੇ ਪਾਣੀ ਨਾਲ ਧੋ ਕੇ ਚੂਪਦੇ ਸੀ।

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਉ ਖੱਟੀ ਆਲੂ ਚਾਟ 

ਮੈਂ ਇਥੇ ਬੋਹੜ ਵਾਲੇ ਖੂਹ ਦੀ ਗੱਲ ਕਰ ਰਿਹਾ ਹਾਂ ਜੋ ਸਾਡੇ ਪਿੰਡ ਦੇ ਨਜ਼ਦੀਕ ਹੀ ਸੜਕ ਉਪਰ ਸੀ ਜਿਥੇ ਖੂਹ ਨਾਲ ਬੋਹੜ ਤੇ ਪਿੱਪਲ ਦਾ ਦਰੱਖ਼ਤ ਸੀ। ਸਾਰਾ ਪਿੰਡ ਬੋਹੜ ਤੇ ਬਣੇ ਥੜੇ ਤੇ ਛਾਂਵੇ ਬਹਿੰਦਾ ਸੀ। ਸਾਰਾ ਦਿਨ ਚਹਿਲ ਪਹਿਲ ਲੱਗੀ ਰਹਿੰਦੀ ਸੀ। ਬਜ਼ੁਰਗ ਲੋਕ ਤਾਸ਼ ਖੇਡਦੇ ਸੀ। ਦੁਨੀਆਂ ਭਰ ਦੀ ਰਾਜਨੀਤੀ ਚਲਦੀ ਸੀ। ਅਸੀ ਮੁੰਡੇ ਲੋਕ ਉੱਥੇ ਨਹਾਉਂਦੇ ਜੋ ਢਿੰਡਾਂ ਵਾਲਾ ਖੂਹ ਬਲਦਾਂ ਦੀ ਜੋਗ ਨਾਲ ਵਗ ਰਿਹਾ ਹੁੰਦਾ ਸੀ। ਠੰਢਾ ਮਿੱਠਾ ਪਾਣੀ ਖੂਹ ਦਾ ਪੀਂਦੇ। ਬਲਦਾਂ ਦੀਆਂ ਟੱਲੀਆਂ ਜੋ ਖੂਹ ਗੇੜਦੇ ਵੱਜ ਰਹੀਆਂ ਹੁੰਦੀਆ ਸਨ। ਅਸੀਂ ਗਾੜੀ ਤੇ ਬੈਠ ਹੂਟੇ ਲੈ ਖ਼ੂਬ ਨਜ਼ਾਰਾ ਲੈਂਦੇ। ਬੋਹੜ ਦੇ ਦਰੱਖ਼ਤ ਦੀ ਇੰਨੀਂ ਮਹੱਤਤਾ ਸੀ ਹਿੰਦੂ ਲੋਕ ਪੂਜਾ ਕਰਦੇ ਹਨ। ਸਿੰਧ ਘਾਟੀ ਦੇ ਲੋਕ ਵੀ ਪਿੱਪਲ ਦੀ ਉਪਾਸਨਾ ਕਰਦੇ ਸਨ, ਛਾਂ ਦੇ ਨਾਲ ਨਾਲ ਬੋਹੜ ਤੇ ਪਿੱਪਲ ਮਨੁੱਖ ਨੂੰ ਆਕਸੀਜਨ ਦਿੰਦਾ ਹੈ।

ਇਹ ਵੀ ਪੜ੍ਹੋ: Health News: ਗਰਮੀਆਂ ਵਿਚ ਵੀ ਹੁੰਦੀ ਹੈ ਸਾਹ ਦੀ ਸਮੱਸਿਆ ਤਾਂ ਅਪਣਾਉ ਇਹ ਨੁਸਖ਼ੇ 

ਇਸੇ ਵਜਾ ਕਾਰਨ ਲੋਕ ਤੰਦਰੁਸਤ ਰਹਿੰਦੇ ਸੀ, ਬੀਮਾਰੀ ਨਹੀਂ ਲਗਦੀ ਸੀ। ਲਾਕਡਾਊਨ ਵਿਚ ਮਨੁੱਖ ਨੂੰ ਜੋ ਧੜਾਧੜ ਦਰੱਖ਼ਤਾਂ ਦੀ ਕਟਾਈ ਕਰ ਰਿਹਾ ਹੈ। ਜਦੋਂ ਕੋਰੋਨਾ ਦੀ ਬੀਮਾਰੀ ਦੀ ਵਜਾ ਕਾਰਨ ਮੁੱਲ ਵੀ ਆਕਸੀਜਨ ਨਹੀਂ ਮਿਲ ਰਹੀ ਸੀ। ਰੁੱਖਾਂ ਦੀ ਮਹੱਤਤਾ ਬਾਰੇ ਅਹਿਸਾਸ ਕਰਵਾ ਦਿਤਾ। ਸਵਾਰਥੀ ਮਨੁੱਖ ਦੀ ਵਜਾ ਨਾਲ ਬੋਹੜ, ਪਿੱਪਲ ਅੱਜ ਦੀ ਤਰੀਕ ਵਿਚ ਅਲੋਪ ਹੋ ਗਏ ਹਨ। ਅਸੀਂ ਪੁਰਾਣੀਆਂ ਗੱਲਾਂ ਕਰ ਯਾਦ ਕਰਦੇ ਹਾਂ। ਹੁਣ ਨਾ ਹੀ ਉਹ ਖੂਹ ਰਹੇ ਹਨ ਨਾ ਹੀ ਬੋਹੜ, ਪਿੱਪਲ। ਅੰਬ ਤੇ ਜਾਮਨ ਹੁਣ ਸਿੱਧੇ ਮੰਡੀਆਂ ਵਿਚ ਆਉਂਦੇ ਹਨ ਤੇ ਰੇਹੜੀਆਂ ਤੋਂ ਮਿਲ ਜਾਂਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਰ ਜੋ ਅੰਬ, ਅੰਬਾਂ ਵਾਲੇ ਖੂਹ ਤੋਂ ਖਾਣ ਦਾ ਸੰਵਾਦ ਤੇ ਬੋਹੜ ਵਾਲੇ ਖੂਹ ਵਿਚੋਂ ਪੀਣ ਵਾਲੇ ਮਿੱਠੇ ਪਾਣੀ ਦਾ ਆੳਂੁਦਾ ਸੀ ਹੁਣ ਵਾਲੇ ਆਰੋ ਤੇ ਫ਼ਰਿਜ  ਦੇ ਪਾਣੀ ਵਿਚੋਂ ਨਹੀਂ ਆਉਂਦਾ, ਨਾ ਹੀ ਹੁਣ ਵਾਂਗ ਨਾਮੁਰਾਦ ਬੀਮਾਰੀਆਂ ਸਨ। ਹੁਣ ਤਾਂ ਬੱਚੇ ਮੋਬਾਈਲ ਦੀ ਬੁਰੀ ਆਦਤ ਵਿਚ ਗਲਤਾਨ ਮਨੋਰੋਗੀ ਹੋ ਰਹੇ ਹਨ। ਚਾਈਨੀ ਫ਼ੂਡ ਖਾਹ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਕਾਸ਼ ਹੁਣ ਉਹ ਫਿਰ ਬੋਹੜ ਵਾਲਾ ਖੂਹ ਜਿਸ ਦੀ ਛਾਂ ਥੱਲੇ ਬੈਠ ਅਸੀਂ ਗੀਤ ਗਾਉਂਦੇ ਸੀ। ਛਾਵਾਂ ਠੰਢੀਆਂ ਨੇ ਬੋਹੜ ਦੀਆਂ ਅੰਬਾਂ ਵਾਲੇ ਖੂਹ ਵਾਲੇ ਦਿਨ ਆ ਜਾਣ ਫਿਰ ਕੱਚੀਆਂ ਅੰਬੀਆਂ ਖਾਹ ਖੂਹ ਦਾ ਲੁਤਫ਼ ਲਈਏ ਜੋ ਅਲੋਪ ਹੋ ਗਿਆ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ
9878600221
 

(For more Punjabi news apart from Disappeared Banyan well Punjab Culture IN Punjab , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement