Health News: ਕਿਸ਼ਮਿਸ਼ ਖਾਣ ਦੇ ਫ਼ਾਇਦੇ

By : GAGANDEEP

Published : Feb 15, 2024, 6:46 am IST
Updated : Feb 15, 2024, 8:01 am IST
SHARE ARTICLE
Benefits of eating raisins Health News in punjabi
Benefits of eating raisins Health News in punjabi

Health News: ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ।

Benefits of eating raisins Health News in punjabi : ਸੁੱਕੇ ਮੇਵਿਆਂ ਵਿਚ ਕਿਸ਼ਮਿਸ਼ ਕਾਫ਼ੀ ਫ਼ਾਇਦੇਮੰਦ ਅਤੇ ਊਰਜਾ ਨਾਲ ਭਰਪੂਰ ਘੱਟ ਚਰਬੀ ਵਾਲਾ ਭੋਜਨ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ। ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਕਿਸ਼ਮਿਸ਼ ਦੇ ਪਾਣੀ ਨੂੰ ਸਵੇਰੇ ਖ਼ਾਲੀ ਪੇਟ ਪੀਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਫਰਵਰੀ 2024)

 ਕਿਸ਼ਮਿਸ਼ ਦੇ ਪਾਣੀ ਨੂੰ ਬਣਾਉਣ ਲਈ ਇਕ ਬਰਤਨ ਵਿਚ ਥੋੜ੍ਹਾ ਪਾਣੀ ਲੈ ਕੇ ਇਸ ਵਿਚ ਥੋੜ੍ਹੀ ਕਿਸ਼ਮਿਸ਼ ਪਾ ਕੇ ਘੱਟ ਤੋਂ ਘੱਟ 20 ਮਿੰਟ ਤਕ ਉਬਾਲੋ। ਇਸ ਤੋਂ ਬਾਅਦ ਇਸ ਪਾਣੀ ਨੂੰ ਇਕ ਗਲਾਸ ਵਿਚ ਰਾਤ ਭਰ ਲਈ ਰੱਖ ਦਿਉ ਅਤੇ ਇਸ ਨੂੰ ਸਵੇਰੇ ਪੀ ਲਉ। ਇਸ ਦੇ ਫ਼ਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਕਿਸ਼ਮਿਸ਼ ਦੇ ਪਾਣੀ ਨੂੰ ਰੋਜ਼ ਪੀਣ ਨਾਲ ਕੋਲੇਸਟਰਾਲ ਦਾ ਪੱਧਰ ਠੀਕ ਰਹਿੰਦਾ ਹੈ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਅਨਿਯਮਿਤ ਰੂਪ ਵਿਚ ਭੋਜਨ ਕਰਨ ਕਰ ਕੇ ਹੋ ਜਾਂਦਾ ਹੈ। ਇਹ ਸਰੀਰ ਦੇ ਟਰਾਈਗਲਿਸੇਰੀਏਟਸ ਦੇ ਪੱਧਰ ਨੂੰ ਵੀ ਘੱਟ ਕਰਨ ਵਿਚ ਮਦਦ ਵੀ ਕਰਦਾ ਹੈ।

ਇਹ ਵੀ ਪੜ੍ਹੋ: Health News: ਜੇਕਰ ਤੁਸੀਂ ਸਰਦੀਆਂ ਵਿਚ ਪਾਉਣਾ ਚਾਹੁੰਦੇ ਹੋ ਖ਼ੂਬਸੂਰਤ ਚਮੜੀ ਤਾਂ ਇੰਜ ਕਰੋ ਹਰੇ ਸੇਬ ਦੀ ਵਰਤੋਂ, ਸਾਫ਼ ਹੋ ਜਾਣਗੇ ਦਾਗ਼

ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ। ਇਹ ਤੁਹਾਡੀ ਚਮੜੀ ਵਿਚ ਵੀ ਕਸਾਅ ਪੈਦਾ ਕਰਦੀ ਹੈ। ਇਸ ਲਈ ਇਸ ਦੇ ਪਾਣੀ ਨੂੰ ਰੋਜ਼ ਸਵੇਰੇ ਪੀਉ ਅਤੇ ਹਮੇਸ਼ਾ ਜਵਾਨ ਦਿਸੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਤੁਹਾਡੀ ਪਾਚਨ ਸ਼ਕਤੀ ਤੰਦਰੁਸਤ ਰਹੇਗੀ। ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਜੇਕਰ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਨ ਦੀ ਸਮੱਸਿਆ ਹੈ ਤਾਂ ਇਹ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।  ਰੋਜ਼ਾਨਾ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਲਿਵਰ ਵੀ ਠੀਕ ਰਹਿੰਦਾ ਹੈ ਅਤੇ ਇਹ ਪਾਚਨ ਦੇ ਪੱਧਰ ਨੂੰ ਵੀ ਕਾਬੂ ਕਰਨ ਵਿਚ ਸਹਾਈ ਹੁੰਦਾ ਹੈ।

(For more Punjabi news apart from Benefits of eating raisins Health News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement