Health News: ਸਰਦੀਆਂ ਸ਼ੁਰੂ ਹੁੰਦੇ ਹੀ ਕਿਉਂ ਫਟਦੇ ਹਨ ਬੁੱਲ੍ਹ, ਜਾਣੋ ਕਾਰਨ

By : GAGANDEEP

Published : Feb 15, 2024, 6:45 am IST
Updated : Feb 15, 2024, 7:00 am IST
SHARE ARTICLE
Why do lips crack as soon as winter starts Health News in punjabi
Why do lips crack as soon as winter starts Health News in punjabi

Health News: ਸਿਟਰਿਕ ਐਸਿਡ ਦੇ ਨਾਲ ਫਲਾਂ ਦਾ ਜ਼ਿਆਦਾ ਸੇਵਨ ਮੂੰਹ ਵਿਚ ਖੁਸ਼ਕੀ ਤੇ ਬੁੱਲ੍ਹਾਂ ਦੇ ਫਟਣ ਦਾ ਕਾਰਨ ਵੀ ਬਣ ਸਕਦਾ ਹੈ।

Why do lips crack as soon as winter starts Health News in punjabi : ਅਕਸਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਬੁੱਲ੍ਹਾਂ ਦੇ ਫੱਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਸਰਦੀਆਂ ਵਿਚ ਲਿਪਬਾਮ, ਮਾਇਸਚਰਾਈਜ਼ਰ, ਬਾਡੀ ਲੋਸ਼ਨ ਆਦਿ ਦੀ ਵਰਤੋਂ ਵੱਧ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਬੁੱਲ੍ਹਾਂ ਦਾ ਫਟਣਾ ਸਿਰਫ਼ ਖੁਸ਼ਕ ਹਵਾ ਹੈ। ਕਈ ਵਾਰ ਬੁੱਲ੍ਹ ਹੋਰ ਕਈ ਕਾਰਨਾਂ ਕਰ ਕੇ ਵੀ ਫਟਣੇ ਸ਼ੁਰੂ ਹੋ ਜਾਂਦੇ ਹਨ। ਆਉ ਜਾਣਦੇ ਹਾਂ ਇਸ ਦੇ ਕਾਰਨਾਂ ਬਾਰੇ:

ਇਹ ਵੀ ਪੜ੍ਹੋ: Health News: ਜੇਕਰ ਤੁਸੀਂ ਸਰਦੀਆਂ ਵਿਚ ਪਾਉਣਾ ਚਾਹੁੰਦੇ ਹੋ ਖ਼ੂਬਸੂਰਤ ਚਮੜੀ ਤਾਂ ਇੰਜ ਕਰੋ ਹਰੇ ਸੇਬ ਦੀ ਵਰਤੋਂ, ਸਾਫ਼ ਹੋ ਜਾਣਗੇ ਦਾਗ਼ 

ਕੁੱਝ ਲੋਕਾਂ ਦੀ ਆਦਤ ਹੈ ਕਿ ਬੁੱਲ੍ਹਾਂ ’ਤੇ ਵਾਰ ਵਾਰ ਜੀਭ ਲਾਉਂਦੇ ਹਨ, ਤਾਂ ਜੋ ਬੁੱਲ੍ਹਾਂ ’ਤੇ ਨਮੀ ਰਹੇ ਪਰ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਬੁੱਲ੍ਹਾਂ ’ਤੇ ਮੂੰਹ ਦੀ ਰੈਸਿਨ ਲਾਉਣ ਨਾਲ ਬੁੱਲ੍ਹ ਨਮੀ ਨਾਲੋਂ ਜ਼ਿਆਦਾ ਖੁਸ਼ਕ ਹੋ ਜਾਂਦੇ ਹਨ। ਡੀਹਾਈਡ੍ਰੇਸਨ ਵੀ ਫਟੇ ਬੁੱਲ੍ਹ ਦਾ ਕਾਰਨ ਹੋ ਸਕਦਾ ਹੈ। ਪਾਣੀ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਪਰ ਕੱੁਝ ਲੋਕ ਘੱਟ ਪਾਣੀ ਪੀਂਦੇ ਹਨ। ਸਰੀਰ ਵਿਚ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਦਿਨ ਭਰ ਥੋੜ੍ਹਾ ਜਿਹਾ ਪਾਣੀ ਪੀਣਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਫਰਵਰੀ 2024) 

 ਕੁੱਝ ਲੋਕ ਖੱਟੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਸਿਟਰਿਕ ਐਸਿਡ ਦੇ ਨਾਲ ਫਲਾਂ ਦਾ ਜ਼ਿਆਦਾ ਸੇਵਨ ਮੂੰਹ ਵਿਚ ਖੁਸ਼ਕੀ ਤੇ ਬੁੱਲ੍ਹਾਂ ਦੇ ਫਟਣ ਦਾ ਕਾਰਨ ਵੀ ਬਣ ਸਕਦਾ ਹੈ। ਕਈ ਵਾਰ ਜ਼ਿਆਦਾ ਸ਼ਰਾਬ ਪੀਣਾ ਤੁਹਾਡੇ ਬੁੱਲ੍ਹਾਂ ਨੂੰ ਚੀਰ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਅਲਕੋਹਲ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ ਜਿਸ ਨਾਲ ਚਮੜੀ ਵਿਚ ਖੁਸ਼ਕੀ ਆਉਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੇਲਾਈਟਿਸ ਦੀ ਸਮੱਸਿਆ ਕਾਰਨ ਮੂੰਹ ਦੇ ਕੋਨਿਆਂ ਤੇ ਬੁੱਲ੍ਹਾਂ ’ਤੇ ਦਰਾੜਾਂ ਪੈ ਜਾਂਦੀਆਂ ਹਨ ਤੇ ਚਮੜੀ ਦੇ ਫਟਣ ਨਾਲ ਕਈ ਵਾਰ ਖ਼ੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਬੁੱਲ੍ਹਾਂ ’ਤੇ ਚਿੱਟੇ ਰੰਗ ਦੀਆਂ ਪਰਤਾਂ ਨਜ਼ਰ ਆਉਣ ਲਗਦੀਆਂ ਹਨ, ਅਕਸਰ ਛਾਲੇ ਤੇ ਖੁਸ਼ਕੀ ਨਿਰੰਤਰਤਾ ਇਸ ਸਮੱਸਿਆ ਦੀ ਨਿਸ਼ਾਨੀ ਹੈ।

(For more Punjabi news apart from Why do lips crack as soon as winter starts Health News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement