ਵਾਲਾਂ ਲਈ ਵਰਦਾਨ ਹੈ ਕਪੂਰ
Published : Mar 15, 2020, 4:49 pm IST
Updated : Mar 15, 2020, 4:51 pm IST
SHARE ARTICLE
file photo
file photo

: ਕਪੂਰ ਦਾ ਨਾਮ ਲੋਕ ਪੂਜਾ ਕਰਨ ਲਈ ਅਕਸਰ ਸੁਣਦੇ ਹਨ ਪਰ ਪੂਜਾ ਦੇ ਨਾਲ ਇਹ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਵਰਤੀ ਜਾਂਦੀ ਹੈ।

ਚੰਡੀਗੜ੍ਹ: ਕਪੂਰ ਦਾ ਨਾਮ ਲੋਕ ਪੂਜਾ ਕਰਨ ਲਈ ਅਕਸਰ ਸੁਣਦੇ ਹਨ ਪਰ ਪੂਜਾ ਦੇ ਨਾਲ ਇਹ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਵਰਤੀ ਜਾਂਦੀ ਹੈ ।ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕਪੂਰ ਵਿਚ ਐਂਟੀ-ਫੰਗਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਗੁਣ ਹਨ ਅਤੇ ਵਾਲਾਂ ਨੂੰ ਸੰਘਣੇ, ਸੁੰਦਰ ਅਤੇ ਸਿਹਤਮੰਦ ਬਣਾਉਣ ਵਿਚ ਲਾਭਕਾਰੀ ਹੈ।

photophoto

ਇਸ ਵਿਚ ਕੋਈ ਰਸਾਇਣਕ ਨਾ ਹੋਣ ਕਰਕੇ   ਇਸ ਦੀ  ਵਰਤੋਂ ਕਰਨ ਨਾਲ ਕਿਸੇ ਵੀ ਮਾੜੇ ਪ੍ਰਭਾਵ ਦਾ ਜੋਖਮ ਨਹੀਂ ਹੁੰਦਾ ਤਾਂ ਆਓ ਜਾਣਦੇ ਹਾਂ ਕਪੂਰ ਸਾਡੇ ਵਾਲਾਂ ਲਈ ਸਭ ਤੋਂ ਵਧੀਆ ਕਿਵੇਂ ਹੈ, ਪਰ ਇਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ ...

photophoto

ਕਿਵੇਂ ਕਰੀਏ ਇਸਤੇਮਾਲ 
ਪਹਿਲਾਂ, 2-3 ਕਪੂਰ ਨੂੰ ਪੀਸ ਕੇ ਪਾਊਡਰ ਬਣਾ ਲਓ ਇਸ ਤੋਂ ਬਾਅਦ ਆਪਣੇ ਮਨਪਸੰਦ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਉ ਅਤੇ ਇਸ ਵਿਚ ਕਪੂਰ ਮਿਲਾਓ। ਤਿਆਰ ਮਿਕਸਰ ਨੂੰ ਹਲਕੇ ਹੱਥਾਂ ਨਾਲ ਆਪਣੇ ਵਾਲਾਂ 'ਤੇ ਲਗਾਓ। 5-10 ਮਿੰਟ ਲਈ ਮਸਾਜ ਕਰੋ। ਤਕਰੀਬਨ 1 ਘੰਟਾ ਜਾਂ ਸਾਰੀ ਰਾਤ ਆਪਣੇ ਵਾਲਾਂ ਤੇ ਤੇਲ ਰਹਿਣ ਦਿਓ। ਸਵੇਰੇ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ।

photophoto

 ਸਿੱਕਰੀ ਤੋਂ ਪਾਓ ਛੁਟਕਾਰਾ 
ਵੱਧ ਰਹੇ ਪ੍ਰਦੂਸ਼ਣ ਅਤੇ ਵਾਲਾਂ ਦੀ ਚੰਗੀ ਦੇਖਭਾਲ ਨਾ ਕਰਨ ਦੇ ਕਾਰਨ ਜ਼ਿਆਦਾਤਰ ਸਿੱਕਰੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰੀਕੇ ਨਾਲ ਇਸ ਤੋਂ ਛੁਟਕਾਰਾ ਪਾਉਣ ਲਈ ਕਪੂਰ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਵਿਕਲਪ ਹੈ।ਇਸ ਵਿਚ ਐਂਟੀ-ਫੰਗਲ, ਐਂਟੀ-ਇਨਫਲੇਮੇਟਰੀ ਗੁਣ ਹਨ। ਅਜਿਹੇ 'ਚ ਇਸ ਨੂੰ ਵਾਲਾਂ' ਤੇ ਲਗਾਉਣ ਨਾਲ  ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

photophoto

ਜੂਆਂ ਦੀ ਸਮੱਸਿਆ ਤੋਂ ਰਾਹਤ ਪ੍ਰਾਪਤ ਕਰੋ
ਅਕਸਰ ਬੱਚਿਆਂ ਦੁਆਰਾ ਕਈ ਦਿਨਾਂ ਤੋਂ ਆਪਣੇ ਸਿਰ ਨਾ ਧੋਣ ਦੇ ਕਾਰਨ  ਜੂੰਆਂ  ਪੈ ਜਾਂਦੀਆਂ ਹਨ ਇਸ ਸਥਿਤੀ ਵਿਚ, ਕਪੂਰ ਨੂੰ ਪਿਘਲਾ ਕੇ ਅਤੇ ਇਸ ਵਿਚ ਨਾਰੀਅਲ ਦਾ ਤੇਲ ਮਿਲਾਓ ਅਤੇ ਇਸ ਨੂੰ ਕੁਝ ਦਿਨ ਲਗਾਉਣ ਨਾਲ ਵਾਲਾਂ ਵਿਚ ਜੂੰਆਂ ਦੂਰ ਹੋਣ ਵਿਚ ਮਦਦ ਮਿਲਦੀ ਹੈ।

photophoto

ਵਾਲਾਂ ਨੂੰ ਝੜਨ ਨੂੰ ਰੋਕਦਾ 
ਕਿਸੇ ਵੀ ਤੇਲ ਵਿਚ ਕਪੂਰ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਇਸ ਨੂੰ ਲਗਾਉਂਦੇ ਸਮੇਂ ਹਲਕੇ ਹੱਥਾਂ ਨਾਲ ਕਰਨਾ ਮਾਲਸ਼ ਕਰਨੀ ਚਾਹੀਦਾ ਹੈ। ਇਸ ਸਥਿਤੀ ਵਿਚ ਹਫ਼ਤੇ ਵਿਚ 2 ਵਾਰ ਜਾਂ ਵਾਲ ਧੋਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ, ਵਾਲ ਸੰਘਣੇ, ਸੁੰਦਰ, ਲੰਬੇ  ਬਣ ਜਾਂਦੇ ਹਨ।

photophoto

ਰੇਸ਼ਮੀ ਅਤੇ ਚਮਕਦਾਰ
ਕਪੂਰ ਵਾਲਾਂ ਵਿਚ ਕੁਦਰਤੀ ਚਮਕ ਜਗਾਉਣ ਦਾ ਕੰਮ ਕਰਦਾ ਹੈ। ਕਪੂਰ ਨੂੰ ਪੀਸ ਕੇ ਉਸ ਨਾਲ ਜੈਤੂਨ ਦਾ ਤੇਲ ਮਿਲਾ ਲਓ ਅਤੇ ਵਾਲ ਰੇਸ਼ਮੀ ਅਤੇ ਨਰਮ ਹੋ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement